ਪੰਜਾਬ

punjab

ETV Bharat / city

ਕੇਂਦਰ ਤੇ ਰਾਜ ਸਰਕਾਰ ਕਿਸਾਨਾਂ ਕੋਲ ਤੁਰੰਤ ਯੂਰੀਆ ਪੁੱਜਦਾ ਕਰਨ: ਹਰਸਿਮਰਤ ਕੌਰ ਬਾਦਲ

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਤੁਰੰਤ ਯੂਰੀਆ ਖਾਦ ਪੁੱਜਦੀ ਕਰਨ ਤਾਂ ਜੋ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ।

ਕੇਂਦਰ ਤੇ ਰਾਜ ਸਰਕਾਰ ਕਿਸਾਨਾਂ ਕੋਲ ਤੁਰੰਤ ਯੂਰੀਆ ਪੁੱਜਦਾ ਕਰਨ: ਹਰਸਿਮਰਤ ਕੌਰ ਬਾਦਲ
ਕੇਂਦਰ ਤੇ ਰਾਜ ਸਰਕਾਰ ਕਿਸਾਨਾਂ ਕੋਲ ਤੁਰੰਤ ਯੂਰੀਆ ਪੁੱਜਦਾ ਕਰਨ: ਹਰਸਿਮਰਤ ਕੌਰ ਬਾਦਲ

By

Published : Nov 23, 2020, 10:48 PM IST

ਚੰਡੀਗੜ੍ਹ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਤੇ ਪੰਜਾਬ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਸੂਬੇ ਦੇ ਕਿਸਾਨਾਂ ਕੋਲ ਖਾਦਾਂ ਖਾਸ ਤੌਰ 'ਤੇ ਯੂਰੀਆ ਤੁਰੰਤ ਪੁੱਜਣਾ ਕਰਨ ਕਿਉਂਕਿ ਯੂਰੀਆ ਦੀ ਸਪਲਾਈ ਵਿੱਚ ਹੋ ਰਹੀ ਦੇਰੀ ਨਾਲ ਕਿਸਾਨਾਂ 'ਤੇ ਬਹੁਤ ਮਾਰੂ ਅਸਰ ਪਵੇਗਾ ਅਤੇ ਇਸ ਨਾਲ ਕਣਕ ਦੀ ਪੈਦਾਵਾਰ 15 ਫੀਸਦੀ ਘੱਟ ਜਾਵੇਗੀ।

ਕੇਂਦਰ ਤੇ ਰਾਜ ਸਰਕਾਰ ਕਿਸਾਨਾਂ ਕੋਲ ਤੁਰੰਤ ਯੂਰੀਆ ਪੁੱਜਦਾ ਕਰਨ: ਹਰਸਿਮਰਤ ਕੌਰ ਬਾਦਲ

ਇਥੇ ਬਿਆਨ ਵਿੱਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਨਵੰਬਰ ਦੇ ਅੱਧ ਵਿੱਚ ਕਣਕ ਲਈ ਯੂਰੀਆ ਪਹਿਲੀ ਵਾਰ ਪਾਇਆ ਜਾਂਦਾ ਹੈ ਤਾਂ ਜੋ ਪੈਦਾਵਾਰ ਵਧਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਮਾਂ ਤੇਜ਼ੀ ਨਾਲ ਲੰਘ ਰਿਹਾ ਹੈ ਤੇ ਇਸ ਗੱਲ ਦਾ ਕੋਈ ਯਕੀਨ ਨਹੀਂ ਕਿ ਲੋੜੀਂਦਾ ਯੂਰੀਆ ਕਦੋਂ ਮਿਲੇਗਾ ਕਿਉਂਕਿ ਰੇਲ ਸੇਵਾਵਾਂ ਮੰਗਲਵਾਰ ਨੂੰ ਸ਼ੁਰੂ ਹੋਣਗੀਆਂ ਤੇ 8 ਲੱਖ ਟਨ ਯੂਰੀਆ ਹਾਲੇ ਪੁੱਜਣਾ ਬਾਕੀ ਹੈ।

ਸੰਸਦ ਮੈਂਬਰ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕਾਂਗਰਸ ਸਰਕਾਰ ਸੁੱਤੀ ਪਈ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੇੜਲੇ ਇਲਾਕਿਆਂ ਤੋਂ ਸੜਕੀ ਮਾਰਗ ਰਾਹੀਂ ਯੂਰੀਆ ਮੰਗਵਾਉਣ ਬਾਰੇ ਵਿਚਾਰ ਹੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਾਣੀਪਤ ਵਿੱਚ ਐਨਐਫਐਲ ਪਲਾਂਟ 'ਚ ਯੂਰੀਆ ਉਪਲਬਧ ਹੈ ਜੋ ਆਸਾਨੀ ਨਾਲ ਸੜਕ ਰਾਹੀਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਪਹੁੰਚਾਇਆ ਜਾ ਸਕਦਾ ਸੀ ਪਰ ਕਾਂਗਰਸ ਸਰਕਾਰ ਨੇ ਕੋਈ ਪਹਿਲਕਦਮੀ ਨਹੀਂ ਕੀਤੀ।

ਮੁੱਖ ਮੰਤਰੀ ਮਾਮਲਾ ਪ੍ਰਧਾਨ ਮੰਤਰੀ ਕੋਲ ਚੁੱਕ ਕੇ ਸਾਰਾ ਯੂਰੀਆ ਹਫ਼ਤੇ 'ਚ ਪੰਜਾਬ ਪੁੱਜਣਾ ਯਕੀਨੀ ਬਣਾਉਣ

ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਨੂੰ ਕੇਂਦਰ ਸਰਕਾਰ ਨਾਲ ਤੁਰੰਤ ਗੱਲਬਾਤ ਕਰਕੇ ਸੂਬੇ ਲਈ ਯੂਰੀਆ ਦੀ ਸਪਲਾਈ ਤਰਜੀਹੀ ਆਧਾਰ 'ਤੇ ਬਲਕਿ ਇਕ ਹਫਤੇ ਦੇ ਅੰਦਰ-ਅੰਦਰ ਮਿਲਣੀ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਕਣਕ ਦੀ ਫਸਲ 'ਤੇ ਮਾਰ ਨਾ ਪਵੇ। ਉਨ੍ਹਾਂ ਕਿਹਾ ਕਿ ਰਾਜ ਨੂੰ ਗੁਆਂਢੀ ਰਾਜਾਂ ਤੋਂ ਵੀ ਸੜਕ ਰਾਹੀਂ ਸਪਲਾਈ ਲਈ ਪ੍ਰਬੰਧ ਕਰਨੇ ਚਾਹੀਦੇ ਹਨ।

ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਨੂੰ ਯੂਰੀਆ ਮਿਲਣਾ ਯਕੀਨੀ ਬਣਾਉਣ ਲਈ ਕੋਈ ਪਹਿਲਕਦਮੀ ਨਾ ਕਰਨ ਕਾਰਨ ਕਿਸਾਨਾਂ ਨੇ ਪਹਿਲਾਂ ਹੀ ਭਾਰੀ ਘਾਟਾ ਝੱਲਿਆ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਵੀ ਕਿਸਾਨਾਂ ਦੀਆਂ ਸਾਰੀਆਂ ਸ਼ਿਕਾਇਤਾਂ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਵੀ ਕਦਮ ਚੁੱਕ ਕੇ ਯਕੀਨੀ ਬਣਾਵੇ ਕਿ ਪੰਜਾਬ ਦੇ ਕਿਸਾਨਾਂ ਨੂੰ ਯੂਰੀਆ ਦੀ ਤੋਟ ਨਾ ਰਹੇ।

ABOUT THE AUTHOR

...view details