ਪੰਜਾਬ

punjab

ਸੀਬੀਆਈ ਨੇ ਸਹਾਇਕ ਪਾਸਪੋਰਟ ਅਫ਼ਸਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

By

Published : Mar 3, 2020, 2:14 PM IST

ਸੀਬੀਆਈ ਦੀ ਐਂਟੀ ਕਰਪਸ਼ਨ ਵੱਲੋਂ ਚੰਡੀਗੜ੍ਹ ਦੇ ਪਾਸਪੋਰਟ ਦਫ਼ਤਰ 'ਚ ਸਹਾਇਕ ਪਾਸਪੋਰਟ ਅਫ਼ਸਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਸਹਾਇਕ ਪਾਸਪੋਰਟ ਅਫ਼ਸਰ ਉੱਤੇ 30 ਹਜ਼ਾਰ ਰੁਪਏ ਰਿਸ਼ਵਤ ਲੈਣ ਦਾ ਇਲਜ਼ਾਮ ਹੈ।

ਫੋਟੋ
ਫੋਟੋ

ਚੰਡੀਗੜ੍ਹ: ਸ਼ਹਿਰ 'ਚ ਸਥਿਤ ਪਾਸਪੋਰਟ ਦਫ਼ਤਰ 'ਚ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਸੀਬੀਆਈ ਦੀ ਟੀਮ ਨੇ ਸਹਾਇਕ ਪਾਸਪੋਰਟ ਅਫ਼ਸਰ ਨੂੰ ਇੱਕ ਵਿਅਕਤੀ ਕੋਲੋਂ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।

ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਸਹਾਇਕ ਪਾਸਪੋਰਟ ਅਫ਼ਸਰ ਦੀ ਪਛਾਣ ਰਾਜੀਵ ਖੇਤਰਪਾਲ ਵਜੋਂ ਹੋਈ ਹੈ। ਕੁੱਝ ਸਮੇਂ ਪਹਿਲਾਂ ਹੀ ਰਾਜੀਵ ਸਹਾਇਕ ਸੁਪਰੀਡੈਂਟ ਦੇ ਅਹੁਦੇ ਤੋਂ ਤਰੱਕੀ ਲੈ ਕੇ ਸਹਾਇਕ ਪਾਸਪੋਰਟ ਅਫ਼ਸਰ ਬਣਿਆ ਹੈ। ਰਾਜੀਵ ਉੱਤੇ ਇੱਕ ਵਿਅਕਤੀ ਕੋਲੋਂ ਪਾਸਪੋਰਟ ਦਾ ਕੰਮ ਕਰਵਾਉਣ ਦੇ ਬਦਲੇ 30 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰਨ ਦਾ ਦੋਸ਼ ਲਗਾਇਆ ਗਿਆ ਹੈ।

ਹੋਰ ਪੜ੍ਹੋ :ਤਰਨ ਤਾਰਨ 'ਚ 1.50 ਕਰੋੜ ਲੁੱਟ ਮਾਮਲੇ ਵਿੱਚ ਤਿੰਨ ਮੁਲਜ਼ਮ ਕੀਤੇ ਗ੍ਰਿਫ਼ਤਾਰ

ਸੀਬੀਆਈ ਟੀਮ ਮੁਤਾਬਕ ਇੱਕ ਵਿਅਕਤੀ ਨੇ ਰਾਜੀਵ ਵਿਰੁੱਧ ਸੀਬੀਆਈ ਨੂੰ ਸ਼ਿਕਾਇਤ ਦਿੱਤੀ ਸੀ ਕਿ ਰਾਜੀਵ ਨੇ ਉਸ ਕੋਲੋਂ ਪਾਸਪੋਰਟ ਦਾ ਕੰਮ ਕਰਨ ਲਈ 30,000 ਰੁਪਏ ਦੀ ਰਿਸ਼ਵਤ ਮੰਗ ਕੀਤੀ ਹੈ। ਇਸ ਲਈ ਸੀਬੀਆਈ ਦੀ ਐਂਟੀ ਕਰਪਸ਼ਨ ਟੀਮ ਨੇ ਟਰੈਪ ਲਾ ਕੇ ਸਹਾਇਕ ਪਾਸਪੋਰਟ ਅਫ਼ਸਰ ਰਾਜੀਵ ਖੇਤਰਪਾਲ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਵਲੋਂ ਰਾਜੀਵ ਵਿਰੁੱਧ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਰਾਜੀਵ ਖੇਤਰਪਾਲ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।

ABOUT THE AUTHOR

...view details