ਪੰਜਾਬ

punjab

ਕਾਂਗਰਸ ਨੂੰ ਭਾਜਪਾ ਦਾ ਵੱਡਾ ਝਟਕਾ, ਵਿਧਾਇਕ ਦਾ ਭਰਾ ਭਾਜਪਾ 'ਚ ਸ਼ਾਮਲ

By

Published : Jan 30, 2022, 9:16 PM IST

ਮੀਨਾਕਸ਼ੀ ਲੇਖੀ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ 'ਚ ਹੈਰੀਟੇਜ ਵਾਕ ਅਤੇ ਗਲਿਆਰਾ, ਜਲ੍ਹਿਆਂਵਾਲਾ ਬਾਗ, ਸ੍ਰੀ ਦੁਰਗਿਆਣਾ ਮੰਦਰ ਸੁੰਦਰੀਕਰਨ ਪ੍ਰੋਜੈਕਟ, ਰਾਮਬਾਗ, ਕਿਲ੍ਹਾ ਲੋਹਗੜ੍ਹ, ਸਮਾਰਟ ਸਿਟੀ ਵਿਕਾਸ ਅਧੀਨ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਆਦਿ ਸਮੇਤ ਕਈ ਹੋਰ ਸ਼ਹਿਰਾਂ ਆਦਿ ਲਈ ਕੇਂਦਰ ਵੱਲੋਂ ਫੰਡ ਦਿੱਤੇ ਗਏ ਹਨ। ਜਦੋਂ ਕਿ ਪੰਜਾਬ ਅਤੇ ਦਿੱਲੀ ਦੀਆਂ ਸੂਬਾ ਸਰਕਾਰਾਂ ਜਨਤਾ ਨੂੰ ਝੂਠ ਬੋਲ ਕੇ ਮੂਰਖ ਬਣਾ ਰਹੀਆਂ ਹਨ ਕਿ ਇਹ ਕੰਮ ਉਨ੍ਹਾਂ ਵੱਲੋਂ ਕਰਵਾਏ ਗਏ ਹਨ।

ਕਾਂਗਰਸ ਨੂੰ ਭਾਜਪਾ ਦਾ ਵੱਡਾ ਝਟਕਾ, ਵਿਧਾਇਕ ਦੇ ਭਰਾ ਭਾਜਪਾ 'ਚ ਸ਼ਾਮਲ
ਕਾਂਗਰਸ ਨੂੰ ਭਾਜਪਾ ਦਾ ਵੱਡਾ ਝਟਕਾ, ਵਿਧਾਇਕ ਦੇ ਭਰਾ ਭਾਜਪਾ 'ਚ ਸ਼ਾਮਲ

ਚੰਡੀਗੜ੍ਹ: ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਪੰਜਾਬ ਅਤੇ ਦਿੱਲੀ ਸਰਕਾਰਾਂ ਲੋਕਾਂ ਨੂੰ ਧੋਖਾ ਦਿੰਦੀਆਂ ਹਨ ਕਿ ਉਹਨਾਂ ਦੇ ਸੂਬਿਆਂ ‘ਚ ਚਲ ਰਹੇ ਪ੍ਰੋਜੇਕਟ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਹਨ, ਇਹ ਸਰਾਸਰ ਝੂਠ ਹੈ। ਉਹਨਾਂ ਕਿਹਾ ਕਿ ਇਹ ਸਾਰੇ ਪ੍ਰੋਜੇਕਟ ਕੇਂਦਰ ਸਰਕਾਰ ਦੇ ਫੰਡਾਂ ਵਾਲੇ ‘ਪ੍ਰਾਜੈਕਟ’ ਹਨ ਅਤੇ ਇਹਨਾਂ ਲਈ ਪੈਸਾ ਵੀ ਕੇਂਦਰ ਸਰਕਾਰ ਦਿੰਦੀ ਹੈ। ਸੂਬਾ ਸਰਕਾਰਾਂ ਜਨਤਾ ਨਾਲ ਝੂਠ ਬੋਲ ਕੇ ਇਸਦਾ ਸਿਹਰਾ ਆਪਣੇ ਸਿਰ ਲੈਣ ਲਈ ਜਨਤਾ ਨਾਲ ਝੂਠ ਬੋਲਦੀਆਂ ਹਨ। ਇਹ ਗੱਲ ਕੇਂਦਰੀ ਮੰਤਰੀ ਅਤੇ ਪੰਜਾਬ ਚੋਣ ਸਹਿ-ਇੰਚਾਰਜ ਮੀਨਾਕਸ਼ੀ ਲੇਖੀ ਨੇ ਅੱਜ ਚੰਡੀਗੜ੍ਹ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਮੈਂਬਰਾਂ ਲਈ ਕਰਵਾਏ ਗਏ ਪ੍ਰੋਗਰਾਮ ਦੌਰਾਨ ਕੀਤੀ।

ਮੀਨਾਕਸ਼ੀ ਲੇਖੀ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ 'ਚ ਹੈਰੀਟੇਜ ਵਾਕ ਅਤੇ ਗਲਿਆਰਾ, ਜਲ੍ਹਿਆਂਵਾਲਾ ਬਾਗ, ਸ੍ਰੀ ਦੁਰਗਿਆਣਾ ਮੰਦਰ ਸੁੰਦਰੀਕਰਨ ਪ੍ਰੋਜੈਕਟ, ਰਾਮਬਾਗ, ਕਿਲ੍ਹਾ ਲੋਹਗੜ੍ਹ, ਸਮਾਰਟ ਸਿਟੀ ਵਿਕਾਸ ਅਧੀਨ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਆਦਿ ਸਮੇਤ ਕਈ ਹੋਰ ਸ਼ਹਿਰਾਂ ਆਦਿ ਲਈ ਕੇਂਦਰ ਵੱਲੋਂ ਫੰਡ ਦਿੱਤੇ ਗਏ ਹਨ। ਜਦੋਂ ਕਿ ਪੰਜਾਬ ਅਤੇ ਦਿੱਲੀ ਦੀਆਂ ਸੂਬਾ ਸਰਕਾਰਾਂ ਜਨਤਾ ਨੂੰ ਝੂਠ ਬੋਲ ਕੇ ਮੂਰਖ ਬਣਾ ਰਹੀਆਂ ਹਨ ਕਿ ਇਹ ਕੰਮ ਉਨ੍ਹਾਂ ਵੱਲੋਂ ਕਰਵਾਏ ਗਏ ਹਨ।

ਮੀਨਾਕਸ਼ੀ ਲੇਖੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਨਾਨਕ ਨਾਮ ਲੇਵਾ ਸੰਗਤਾਂ ਲਈ ਪਾਕਿਸਤਾਨ ਵਿੱਚ ਰਹਿ ਗਏ ਗੁਰੂਧਾਮਾਂ ਦੇ ਦਰਸ਼ਨਾਂ ਲਈ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨਿਰਮਾਣ ਲਈ ਪਹਿਲਕਦਮੀ ਕੀਤੀ। ਆਜ਼ਾਦੀ ਤੋਂ ਬਾਅਦ ਅੱਜ ਤੱਕ ਕਿਸੇ ਵੀ ਸਰਕਾਰ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਵੱਲ ਧਿਆਨ ਨਹੀਂ ਦਿੱਤਾ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਅਤੇ ਪੰਜਾਬੀਆਂ ਨਾਲ ਵਿਸ਼ੇਸ਼ ਲਗਾਉ ਹੈ, ਜਿਸ ਕਾਰਨ ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ ਸਮਝਦਿਆਂ ਡੇਰਾ ਬਾਬਾ ਨਾਨਕ ਵਿੱਚ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਪਹਿਲ ਕੀਤੀ ਅਤੇ ਇਸ ਪ੍ਰੋਜੈਕਟ ਲਈ 120 ਕਰੋੜ ਰੁਪਏ ਅਲਾਟ ਵੀ ਕੀਤੇ।

ਮੀਨਾਕਸ਼ੀ ਲੇਖੀ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਸੈਰ ਸਪਾਟੇ ਦੇ ਬੁਨਿਆਦੀ ਢਾਂਚੇ ਦੀ ਲਾਗਤ 8 ਕਰੋੜ ਰੁਪਏ ਹੈ। ਸ੍ਰੀ ਆਨੰਦਪੁਰ ਸਾਹਿਬ ਵਿੱਚ ਵਿਰਾਸਤੀ ਮਾਰਗ, ਮੀਆਂ ਮੀਰ, ਦੀਵਾਨ ਟੋਡਰ ਮੱਲ ਦੀ ਜਹਾਜ਼ੀ ਹਵੇਲੀ ਲਈ 28.99 ਕਰੋੜ ਰੁਪਏ, ਸ਼ਹੀਦ ਊਧਮ ਸਿੰਘ ਜੀ ਦੀਆਂ ਯਾਦਗਾਰਾਂ ਆਦਿ ਲਈ 19.20 ਕਰੋੜ ਰੁਪਏ ਦਿੱਤੇ ਗਏ ਹਨ।

ਮੀਨਾਕਸ਼ੀ ਲੇਖੀ ਨੇ ਅਰਵਿੰਦ ਕੇਜਰੀਵਾਲ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਕੇਜਰੀਵਾਲ ਦਾ ਇੱਕ ਵਿਲੱਖਣ ਰੋਲ ਮਾਡਲ ਹੈ ਜੋ ਪੂਰੀ ਤਰ੍ਹਾਂ ਗੁੰਮਰਾਹ ਕਰ ਰਿਹਾ ਹੈ ਅਤੇ ਆਪਣੇ ਸਵਾਰਥੀ ਹਿੱਤਾਂ ਨੂੰ ਅੱਗੇ ਵਧਾ ਰਿਹਾ ਹੈ। 'ਆਪ' ਦੇ ਸੱਤ ਸਾਲਾਂ ਦੇ ਸ਼ਾਸਨ ਦਾ ਕੋਈ ਸਕੋਰ ਕਾਰਡ ਨਹੀਂ ਹੈ ਪਰ ਹਾਂ ਕੇਜਰੀਵਾਲ ਇਕ 'ਪੋਸਟਰ ਮੈਨ' ਹੈ ਜੋ ਆਪਣੀ ਮੀਡੀਆ ਮੁਹਿੰਮ 'ਤੇ ਜ਼ਿਆਦਾ ਊਰਜਾ ਖਰਚ ਕਰਦਾ ਹੈ ਅਤੇ ਸਰਕਾਰੀ ਖਜ਼ਾਨੇ ਦਾ ਪੈਸਾ ਬਰਬਾਦ ਕਰਦਾ ਹੈ। ਲੇਖੀ ਨੇ ਕਿਹਾ ਕਿ ਭਾਜਪਾ ਹੀ ਅਜਿਹੀ ਪਾਰਟੀ ਹੈ ਜਿਸ ਨੇ ਜੋ ਕਿਹਾ ਹੈ, ਉਸ ਨੂੰ ਪੂਰਾ ਕੀਤਾ ਹੈ ਅਤੇ ਪੰਜਾਬ ਵਿਚ ਵੀ ਭਾਜਪਾ ਜੋ ਕਹੇਗੀ, ਉਸ ਨੂੰ ਪੂਰਾ ਕਰੇਗੀ।

ਡਾ. ਸੁਭਾਸ਼ ਸ਼ਰਮਾ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਭਾਜਪਾ ਪਰਿਵਾਰ ‘ਚ ਸ਼ਾਮਲ ਹੋਣ ਵਾਲਿਆਂ ‘ਚ ਕਾਂਗਰਸੀ ਵਿਧਾਇਕ ਦੇ ਭਰਾ ਸਰਬਜੀਤ ਸਿੰਘ ਵੈਦ, ਕਾਂਗਰਸੀ ਆਗੂ ਹਰਬੰਸ ਸਿੰਘ ਬੂਟਾ, ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਵਤਾਰ ਸਿੰਘ ਚੀਮਾ, ਪੰਜਾਬ ਸ਼ਿਵ ਸੈਨਾ ਦੇ ਪ੍ਰਧਾਨ ਅਮਿਤ ਸ਼ਰਮਾ, ਬਾਲ ਠਾਕਰੇ ਦੇ ਭਤੀਜੇ ਗੁਲਾਬ ਚੰਦ ਦੂਬੇ, ਸੌਰਵ ਦੂਬੇ, ਦੀਪਕ ਵਸ਼ਿਸ਼ਟ, ਨਮੇਸ਼ ਰਾਜਪੂਤ, ਨਵਦੀਪ ਮਨਕੋਟੀਆ, ਆਜ਼ਾਦ ਹਿੰਦ ਸੈਨਾ ਪੰਜਾਬ ਦੇ ਚੇਅਰਮੈਨ ਵਿਕਾਸ ਜੋਸ਼ੀ, ਜਲੰਧਰ ਕਾਂਗਰਸ ਦੇ ਜ਼ਿਲ੍ਹਾ ਸਕੱਤਰ ਮਨੋਜ ਸ਼ਰਮਾ, ਯੂਥ ਕਾਂਗਰਸ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਅਭਿਸ਼ੇਕ ਬਖਸ਼ੀ, ਜਲੰਧਰ ਯੂਥ ਦੇ ਜ਼ਿਲ੍ਹਾ ਪ੍ਰਧਾਨ ਮਨੋਜ ਸ਼ਰਮਾ, ਯੂਥ ਕਾਂਗਰਸ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਅਭਿਸ਼ੇਕ ਬਖਸ਼ੀ, ਜਲੰਧਰ ਯੁਵਾ ਸੇਵਾ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਕਾਲੀ ਥਾਪਰ, ਰਵਿੰਦਰ ਸ਼ਰਮਾ, ਸੰਜੇ ਗੁਪਤਾ, ਰਵਿੰਦਰ ਜੈਨ, ਇੰਦਰਪਾਲ ਸਿੰਘ, ਵਿਜੇ ਕੁਮਾਰ, ਜਗਮੋਹਨ ਸ਼ਰਮਾ ਆਦਿ ਆਪਨੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋਏ ਹਨ। ਸ਼ਰਮਾ ਨੇ ਕਿਹਾ ਕੀ ਨਵੇਂ ਸ਼ਾਮਲ ਹੋਣ ਵਾਲੇ ਮੈਂਬਰਾਂ ਨੂੰ ਪਾਰਟੀ ਵਿੱਚ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਇਹ ਸਾਰੇ ਆਪਣੇ-ਆਪਣੇ ਖੇਤਰਾਂ ਵਿੱਚ ਭਾਜਪਾ ਉਮੀਦਵਾਰਾਂ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

ਇਹ ਵੀ ਪੜ੍ਹੋ :ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਕਾਂਗਰਸ ’ਚ ਬਗਾਵਤ !

ABOUT THE AUTHOR

...view details