ਪੰਜਾਬ

punjab

ETV Bharat / city

ਚੰਨੀ ਨਾਲ ਮੱਤਭੇਦਾਂ 'ਤੇ ਬੋਲੇ ਬਾਜਵਾ ਕਿਹਾ "ਐਂਵੇ ਰੌਲਾ ਪੈ ਗਿਆ..."

ਪੰਜਾਬ ਦੀ ਸਿਆਸਤ ਵਿੱਚ ਘਮਾਸਾਨ ਜਾਰੀ ਹੈ। ਬੀਤੀ ਕੱਲ ਤੋਂ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਆਪਣੇ ਸਾਥੀ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਧਮਕਾਉਣ ਦਾ ਮਾਮਲਾ ਪੰਜਾਬ ਦੀ ਸਿਆਸਤ ਦੇ ਆਸਮਾਨ 'ਤੇ ਕਾਲੇ ਬੱਦਲ ਵਾਂਗ ਛਾਇਆ ਹੋਇਆ ਹੈ।

Bajwa spoke on differences with Channi, said I did not threaten Channi
ਚੰਨੀ ਨਾਲ ਮੱਤਭੇਦਾਂ 'ਤੇ ਬੋਲੇ ਬਾਜਵਾ ਕਿਹਾ " ਐਂਵੇ ਰੌਲਾ ਪੈ ਗਿਆ..."

By

Published : May 14, 2020, 4:18 PM IST

ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਜਾਰੀ ਘਾਮਸਾਣ ਰੁਕਣ ਦਾ ਨਾਂ ਨਹੀ ਲੈ ਰਿਹਾ। ਬੀਤੀ ਕੱਲ ਤੋਂ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਆਪਣੇ ਸਾਥੀ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਧਮਕਾਉਣ ਦਾ ਮਾਮਲਾ ਪੰਜਾਬ ਦੀ ਸਿਆਸਤ ਦੇ ਆਸਮਾਨ 'ਤੇ ਕਾਲੇ ਬੱਦਲ ਵਾਂਗ ਛਾਇਆ ਹੋਇਆ ਹੈ। ਇਨ੍ਹਾਂ ਬੱਦਲਾਂ ਨੂੰ ਕੁਝ ਸਾਫ਼ ਕਰਨ ਦੀ ਕੋਸ਼ਿਸ਼ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਦੀ ਸਫਾਈ ਮੀਡੀਆ ਸਾਹਮਣੇ ਦਿੰਦੇ ਹੋਏ ਕੀਤੀ ਹੈ।

ਚੰਨੀ ਨਾਲ ਮੱਤਭੇਦਾਂ 'ਤੇ ਬੋਲੇ ਬਾਜਵਾ ਕਿਹਾ " ਐਂਵੇ ਰੌਲਾ ਪੈ ਗਿਆ..."
ਇਸ ਸਾਰੇ ਮਾਮਲੇ ਵਿੱਚ ਹੁਣ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਮੀਡੀਆ ਨਾਲ ਗੱਲ ਕਰਦੇ ਇੱਕ ਪੰਜਾਬੀ ਗਾਣੇ ਦੇ ਬੋਲ ਬੋਲਦੇ ਹੋਏ ਕਿਹਾ ਕਿ " ਐਂਵੇ ਰੌਲਾ ਪੈ ਗਿਆ"। ਬਾਜਵਾ ਨੇ ਕਿਹਾ ਕਿ ਉਨ੍ਹਾਂ ਚੰਨੀ ਨੂੰ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਹੀ ਹੈ ਜਿਸ ਨਾਲ ਉਨ੍ਹਾਂ ਦੀ ਸ਼ਾਨ ਵਿੱਚ ਕੋਈ ਫਰਕ ਪਵੇ। ਭੋਆ ਤੋਂ ਵਿਧਾਇਕ ਜੋਗਿੰਦਰ ਪਾਲ ਵੱਲੋਂ ਚੁੱਕੇ ਗਏ ਮੁੱਦੇ 'ਤੇ ਬਾਜਵਾ ਨੇ ਕਿਹਾ ਕਿ ਉਹ ਸਾਡੀ ਗੁਰਦਾਸਪੁਰ ਦੀ ਸਿਆਸਤ ਹੈ ਤੇ ਉਹ ਉਸੇ ਤਰ੍ਹਾਂ ਹੀ ਚਲਦੀ ਰਹੇ।
ਚੰਨੀ ਨਾਲ ਮੱਤਭੇਦਾਂ 'ਤੇ ਬੋਲੇ ਬਾਜਵਾ ਕਿਹਾ " ਐਂਵੇ ਰੌਲਾ ਪੈ ਗਿਆ..."
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਜਨਮ ਤੋਂ ਕਾਂਗਰਸੀ ਹਨ ਅਤੇ ਉਹ ਕਦੇਂ ਵੀ ਦਲਿਤ ਭਾਈਚਾਰੇ ਦਾ ਨਿਰਾਦਰ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਉਹ ਆਪਣੇ ਕੇਬਿਨੇਟ ਦੇ ਸਾਥੀਆਂ ਵੱਲੋਂ ਮੁੱਖ ਸਕੱਤਰ ਦੇ ਮਾਮਲੇ ਵਿੱਚ ਜੋ ਵੀ ਫੈਸਲਾ ਲਿਆ ਜਾਵੇਗਾ ਉਸ ਦੇ ਨਾਲ ਹਨ।
ਚੰਨੀ ਨਾਲ ਮੱਤਭੇਦਾਂ 'ਤੇ ਬੋਲੇ ਬਾਜਵਾ ਕਿਹਾ " ਐਂਵੇ ਰੌਲਾ ਪੈ ਗਿਆ..."

ABOUT THE AUTHOR

...view details