ਅੰਮ੍ਰਿਤਸਰ : ਅੰਮ੍ਰਿਤਸਰ(amritsar) ਤੋਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੱਲੋਂ ਅੱਜ ਪ੍ਰੈੱਸ ਵਾਰਤਾ ਕੀਤੀ ਗਈ ਜਿਸ ਵਿੱਚ ਉਨ੍ਹਾਂ ਵੱਲੋਂ ਕਾਂਗਰਸ ਪਾਰਟੀ(Congress Party) ਅਤੇ ਹੋਰ ਮੁੱਦਿਆਂ ਤੇ ਕਾਂਗਰਸ ਪਾਰਟੀ ਨੂੰ ਘੇਰਿਆ ਗਿਆ ਜਿਸ ਦਾ ਜਵਾਬ ਦਿੰਦੇ ਹੋਏ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਕੱਲੀ ਸ਼ਾਹਰੁਖ ਖ਼ਾਨ ਦੇ ਬੇਟੇ ਦੀ ਗੱਲ ਨਹੀਂ ਜਿਹੜਾ ਗੁਜਰਾਤ ਵਿੱਚ ਤਿੰਨ ਹਜ਼ਾਰ ਕਿਲੋ ਨਸ਼ਾ ਮਿਲਿਆ ਹੈ। ਉਸਤੇ ਵੀ ਸ਼ਵੇਤ ਮਲਿਕ ਦਾ ਜਵਾਬ ਦੇਣ, ਉੱਤੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਜੀਤ ਸਿੰਘ ਔਜਲਾ ਵੱਲੋਂ ਭਾਜਪਾ ਨੂੰ ਉਸੇ ਹੀ ਭਾਸ਼ਾ ਵਿੱਚ ਜਵਾਬ ਦਿੱਤਾ ਗਿਆ।
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਗੁਜਰਾਤ ਵਿੱਚ ਪਹਿਲਾਂ ਵੀ ਕਈ ਖੇਪਾਂ ਆਈਆਂ ਹੋਣਗੀਆਂ, ਇਸ ਤੋਂ ਬਾਅਦ ਹੀ ਏਡੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ। ਅੱਜ ਅੰਮ੍ਰਿਤਸਰ ਵਿੱਚ ਗੁਰਜੀਤ ਸਿੰਘ ਔਜਲਾ ਵੱਲੋਂ ਗੁਜਰਾਤ ਵਿੱਚ ਮਿਲੀ ਤਿੰਨ ਹਜ਼ਾਰ ਕਿਲੋ ਹੈਰੋਇਨ ਤੇ ਭਾਜਪਾ ਤੇ ਕਈ ਨਿਸ਼ਾਨੇ ਸਾਧੇ ਗਏ।
ਉੱਥੇ ਨਾਲ ਹੀ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਹੋਏ ਹਮਲੇ ਤੋਂ ਭਾਜਪਾ ਪੂਰੀ ਤਰ੍ਹਾਂ ਨਾਲ ਚੁੱਪ ਹੈ ਅਤੇ ਨਾ ਹੀ ਉਸ ਦਾ ਕੋਈ ਜਵਾਬ ਦੇ ਰਹੇ ਹਨ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਜੋ ਪੈਟਰੋਲ ਵੀ ਇੱਕ ਸੌ ਪੰਜ ਰੁਪਏ ਤੋਂ ਪਾਰ ਹੋ ਚੁੱਕਾ ਹੈ।