ਮਾਨਸਾ: ਜ਼ਿਲ੍ਹੇ ਵਿਖੇ ਇੱਕ ਪ੍ਰਾਈਵੇਟ ਬੈਂਕ ਵੱਲੋਂ ਕਿਸਾਨ ਦੁਆਰਾ ਲਿਮਟ (farmer loan) ਭਰ ਦੇਣ ਦੇ ਬਾਵਜੂਦ ਵੀ ਕਲੀਅਰੈਂਸ ਸਰਟੀਫਿਕੇਟ ਨਾ ਦੇਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (bku dakanuda condemn bank action) ਦੇ ਝੰਡੇ ਹੇਠ ਕਿਸਾਨਾਂ ਵੱਲੋਂ ਬੈਂਕ ਦੇ ਅਧਿਕਾਰੀਆਂ ਦਾ ਘਿਰਾਓ (indusind bank gheraoed) ਕਰਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਹਾ ਕਿ ਜਦੋਂ ਤੱਕ ਕਿਸਾਨ ਨੂੰ ਕਲੀਅਰੈਂਸ ਸਰਟੀਫਿਕੇਟ ਨਹੀਂ ਦਿੱਤਾ ਜਾਂਦਾ ਬੈਂਕ ਦੇ ਅਧਿਕਾਰੀਆਂ ਦਾ ਘਿਰਾਓ (farmers union held protest) ਜਾਰੀ ਰਹੇਗਾ।
ਕਿਸਾਨਾਂ ਮੁਤਾਬਕ ਕਸਬਾ ਝੁਨੀਰ ਦੇ ਕਿਸਾਨ ਵੱਲੋਂ ਮਾਨਸਾ ਦੇ ਇੱਕ ਪ੍ਰਾਈਵੇਟ ਬੈਂਕ ਤੋਂ ਦੋ ਸਾਲ ਪਹਿਲਾਂ 26 ਲੱਖ ਰੁਪਏ ਦੀ ਲਿਮਟ ਬਣਵਾਈ ਗਈ ਸੀ ਜੋ ਕਿ ਕਿਸਾਨ ਦੁਆਰਾ ਭਰ ਦਿੱਤੀ ਗਈ ਹੈ ਪਰ ਬੈਂਕ ਵੱਲੋਂ ਚਾਰ ਫ਼ੀਸਦੀ ਵਿਆਜ ਲੈਣ ਤੋਂ ਬਾਅਦ ਕਲੀਅਰ ਸਰਟੀਫਿਕੇਟ ਦੇਣ ਦੀ ਗੱਲ ਕਹੀ ਜਾ ਰਹੀ ਹੈ। ਇਸੇ ਦੇ ਰੋਸ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਕਿਸਾਨ ਦੀ ਹਮਾਇਤ ’ਤੇ ਬੈਂਕ ਅਤੇ ਅਧਿਕਾਰੀਆਂ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ।