ਬਠਿੰਡਾ : ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵੇਖਦੇ ਹੋਏ ਸੂਬੇ ਭਰ ਦੇ ਸਰਕਾਰੀ ਹਸਪਤਾਲਾਂ 'ਚ ਵਿਸ਼ੇਸ਼ ਆਈਸੋਲੇਸ਼ਨ ਵਾਰਡ ਬਣਾ ਦਿੱਤੇ ਗਏ ਹਨ। ਇਸ ਦੇ ਚਲਦੇ ਪੰਜਾਬ 'ਚ ਵੀ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
ਸਰਕਾਰੀ ਹਸਪਤਾਲਾਂ 'ਚ ਨਹੀਂ ਉਪਲਬਥ ਸੈਨੇਟਾਈਜ਼ਰ ਸਿਹਤ ਵਿਭਾਗ ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਸਾਰੇ ਪ੍ਰਬੰਧ ਮੁਕਮਲ ਕੀਤੇ ਜਾਣ ਦਾ ਦਾਅਵਾ ਕਰ ਰਿਹਾ ਹੈ। ਸਿਹਤ ਵਿਭਾਗ ਵੱਲੋਂ ਸੂਬੇ ਦੇ ਸਾਰੇ ਹੀ ਸਰਕਾਰੀ ਹਸਪਤਾਲਾਂ ਵਿੱਚ ਮਾਸਕ ਤੇ ਸੈਨੇਟਾਇਜ਼ਰ ਉਪਲਬਧ ਕਰਵਾਏ ਜਾ ਰਹੇ ਹਨ, ਪਰ ਸ਼ਹਿਰ ਦੇ ਕਈ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਵਿਭਾਗ ਵੱਲੋਂ ਸਪਲਾਈ ਕੀਤੇ ਗਏ ਸੈਨੇਟਾਇਜ਼ਰ ਐਲਕੋਹਲ ਰਹਿਤ ਹਨ। ਜਿਸ ਕਾਰਨ ਇੱਥੇ ਦੇ ਸਿਹਤ ਅਧਿਕਾਰੀ ਬੇਹਦ ਨਾਰਾਜ਼ ਹਨ।
ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਕੋਰੋਨਾ ਵਾਇਰਸ ਤੋਂ ਬੱਚਣ ਲਈ ਇਸਤੇਮਾਲ ਕੀਤਾ ਜਾਣ ਵਾਲਾ ਸੈਨੇਟਾਇਜ਼ਰ ਐਲਕੋਹਲ ਬੇਸਡ ਹੋਣਾ ਚਾਹੀਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਹਿਦਾਇਤਾਂ ਮੁਤਾਬਕ ਸੈਨੇਟਾਇਜ਼ਰ ਵਿੱਚ 60 ਫੀਸਦੀ ਐਲਕੋਹਲ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਪਲਾਈ ਕੀਤੇ ਗਏ ਸੈਨੇਟਾਈਜ਼ਰ ਵਿੱਚ ਐਲਕੋਹਲ ਨਹੀਂ ਹੈ। ਜਦਕਿ ਹਰ ਵਿਅਕਤੀ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਖ਼ੁਦ ਨੂੰ ਆਈਸੋਲੇਟ ਰੱਖਣਾ ਲਾਜ਼ਮੀ ਹੈ।
ਡਾਕਟਰਾਂ ਦੇ ਮੁਤਾਬਕ ਐਲਕੋਹਲ ਰਹਿਤ ਸੈਨੇਟਾਇਜ਼ਰ ਦਾ ਕੋਈ ਫਾਇਦਾ ਨਹੀਂ ਹੈ। ਅਜੋਕੇ ਵਿੱਚ ਬਜ਼ਾਰਾਂ ਵਿੱਚ ਮਾਸਕ ਤੇ ਸੈਨੇਟਾਇਜ਼ਰ ਮਹਿੰਗੀ ਕੀਮਤਾਂ ਉੱਤੇ ਵਿੱਕ ਰਹੇ ਹਨ, ਪਰ ਐਲਕੋਹਲ ਬੇਸਡ ਨਾ ਹੋਣ ਕਾਰਨ ਇਹ ਸੈਨੇਟਾਇਜ਼ਰ ਇਸ ਵਾਇਰਸ ਤੋਂ ਬਚਾਅ ਨਹੀਂ ਕਰ ਸਕੇਗਾ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਹੱਥ ਧੋਣ, ਸੈਨੇਟਾਇਜ਼ਰ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਸਿਹਤ ਵਿਭਾਗ ਵੱਲੋਂ ਹੁਣ ਤੱਕ 20 ਆਈਸੋਲੇਸ਼ਨ ਬੈੱਡ ਬਣਾ ਦਿੱਤੇ ਗਏ ਹਨ ਅਤੇ 20 ਤੋਂ ਜ਼ਿਆਦਾ ਵੈਂਟੀਲੇਟਰ ਦਾ ਪ੍ਰਬੰਧ ਕੀਤਾ ਗਿਆ ਹੈ।