ਅੰਮ੍ਰਿਤਸਰ:ਜਦੋਂ ਵੀ ਪੰਜਾਬ ਵਿੱਚ ਵੋਟਾਂ ਦਾ ਦੌਰ ਨਜ਼ਦੀਕ ਆਉਂਦਾ ਹੈ ਤਾਂ ਸਰਕਾਰਾਂ ਵੱਲੋਂ ਲੱਖਾਂ ਦਾਅਵੇ ਕੀਤੇ ਜਾਂਦੇ ਹਨ ਕਿ ਪੰਜਾਬ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਪਰ ਸਰਕਾਰਾਂ ਬਣਨ ਤੋਂ ਬਾਅਦ ਇਹ ਵਾਅਦੇ ਠੁੱਸ ਹੋ ਜਾਂਦੇ ਹਨ ਅਤੇ ਨੌਜਵਾਨ ਆਪਣੇ ਹੱਕ ਲੈਣ ਲਈ ਨੌਕਰੀਆਂ ਲੈਣ ਲਈ ਜਗ੍ਹਾ ਜਗ੍ਹਾ 'ਤੇ ਧਰਨੇ ਪ੍ਰਦਰਸ਼ਨ ਲਾਉਂਦੇ ਦਿਖਾਈ ਦਿੰਦੇ ਹਨ। ਪਰ ਉਨ੍ਹਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ ਅੰਮ੍ਰਿਤਸਰ ਵਿੱਚ ਰਾਈਡਰ ਚਾਹ ਵਾਲਾ ਜਿਸ ਨੂੰ ਕਿ ਨੌਕਰੀ ਨਾ ਮਿਲਣ ਤੇ ਐੱਮ ਟੈੱਕ ਦੀ ਪੜ੍ਹਾਈ ਕੀਤੀ ਹੋਣ ਦੇ ਬਾਵਜੂਦ ਵੀ ਨੌਜਵਾਨ ਵੱਲੋਂ ਚਾਹ ਦੀ ਦੁਕਾਨ ਲਗਾਈ ਗਈ।
ਅੰਮ੍ਰਿਤਸਰ ਵਿੱਚ ਰਾਈਡਰ ਵਾਲਾ
ਅਕਸਰ ਹੀ ਪੰਜਾਬ ਵਿੱਚ ਨੌਜਵਾਨ ਪੜ੍ਹ ਲਿਖ ਕੇ ਚੰਗੀ ਨੌਕਰੀ ਦੀ ਆਸ ਵਿਚ ਭਟਕਦੇ ਰਹਿੰਦੇ ਹਨ ਲੇਕਿਨ ਨੌਜਵਾਨਾਂ ਨੂੰ ਨੌਕਰੀ ਨਾ ਮਿਲਣ 'ਤੇ ਨੌਜਵਾਨ ਸਰਕਾਰ ਨੂੰ ਕੋਸਦੇ ਹੋਏ ਵੀ ਨਜ਼ਰ ਆਉਂਦੇ ਹਨ ਪਰ ਇਨ੍ਹਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਅੰਮ੍ਰਿਤਸਰ ਵਿੱਚ ਰਾਈਡਰ ਚਾਵਲਾ ਅਤੇ ਇਸ ਨੌਜਵਾਨ ਵੱਲੋਂ ਐੱਮ ਟੈੱਕ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਦੋਂ ਨੌਕਰੀ ਨਾ ਮਿਲੀ ਤਾਂ ਕੁਝ ਕਰ ਦਿਖਾਉਣ ਦਾ ਜਜ਼ਬਾ ਨੂੰ ਲੈ ਕੇ ਨੌਜਵਾਨ ਵੱਲੋਂ ਚਾਹ ਦੀ ਦੁਕਾਨ ਖੋਲ੍ਹੀ ਗਈ ਅਤੇ ਦੁਕਾਨ ਦਾ ਨਾਮ ਰੱਖਿਆ ਗਿਆ ਰਾਈਡਰ ਚਾਹ ਵਾਲਾ।
ਜਦੋਂ ਇਸ ਸੰਬੰਧੀ ਰਾਈਡਰ ਚਾਹ ਵਾਲਾ ਨੌਜਵਾਨ ਨਾਲ ਗੱਲਬਾਤ ਕੀਤੀ ਤਾਂ ਨੌਜਵਾਨ ਨੇ ਦੱਸਿਆ ਕਿ ਉਸ ਨੇ ਐਮ ਟੈਕ ਦੀ ਪੜ੍ਹਾਈ ਕੀਤੀ ਹੈ ਅਤੇ ਇਸ ਤੋਂ ਪਹਿਲਾਂ ਉਹ ਸੇਲਜ਼ਮੈਨ ਦਾ ਕੰਮ ਵੀ ਕਰ ਚੁੱਕਿਆ ਹੈ, ਪਰ ਕਿਸੇ ਕੰਮ ਵਿਚ ਵਧੀਆ ਰਿਸਪਾਂਸ ਨਾ ਮਿਲਣ ਦੇ ਚਲਦੇ ਅਤੇ ਸਰਕਾਰ ਵੱਲੋਂ ਕੋਈ ਨੌਕਰੀ ਨਾ ਮਿਲਣ ਦੇ ਚਲਦੇ ਉਸ ਵੱਲੋਂ ਚਾਹ ਦੀ ਦੁਕਾਨ ਖੋਲ੍ਹ ਲਈ।