ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਦੇ ਚਲਦੀਆਂ ਜਿਥੇ ਹਰ ਪਾਸੇ ਮੈਡੀਕਲ ਸੁਵਿਧਾਵਾਂ ਕਾਰਨ ਲੋਕ ਮਰ ਰਹੇ ਉਥੇ ਹੀ ਜ਼ਿਲ੍ਹੇ ’ਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਿਖੇ ਫੁਲਕਾਰੀ ਤੇ ਵਾਇਸ ਆਫ ਅੰਮ੍ਰਿਤਸਰ ਸੰਸਥਾ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਨੌਜਵਾਨਾਂ ਨੇ ਖੂਨ ਦਾਨ ਕੀਤਾ।
ਇੰਡੀਅਨ ਮੈਡੀਕਲ ਐਸੋਸੀਏਸ਼ਨ ’ਚ ਲਾਇਆ ਖੂਨਦਾਨ ਕੈਂਪ ਇਹ ਵੀ ਪੜੋ: ਪੰਜਾਬ ਲਈ ਰਾਹਤ: ਪਹਿਲੀ ਆਕਸੀਜਨ ਐਕਸਪ੍ਰੈਸ ਬੋਕਾਰੋ ਤੋਂ ਰਵਾਨਾ
ਇਸ ਮੌਕੇ ਦੀਪਾ ਸਿਵਾਨੀ ਨੇ ਦੱਸਿਆ ਕਿ ਲੌਕਡਾਊਨ ਤੇ ਕੋਰੋਨਾ ਮਹਾਂਮਾਰੀ ਦੇ ਚੱਲਦੀਆਂ ਖੂਨ ਦੀ ਬਹੁਤ ਜਿਆਦਾ ਕਮੀ ਆ ਗਈ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਖੂਨ ਮਿਲ ਨਹੀਂ ਰਿਹਾ ਹੈ ਤੇ ਲੋਕ ਬਿਨ੍ਹਾਂ ਖੂਨ ਦੇ ਮਰ ਰਹੇ ਹਨ। ਜਿਸ ਕਾਰਨ ਅਸੀਂ ਖੂਨਦਾਨ ਕੈਂਪ ਲਗਾ ਰਹੇ ਹਾਂ। ਉਥੇ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਨੂੰ ਵੈਕਸੀਨ ਲਗਾਉਣੀ ਸ਼ੁਰੂ ਕਰ ਦਿੱਤੀ ਹੈ ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਖੂਨ ਦੀ ਹੋਰ ਕਮੀ ਆਵੇਗੀ ਕਿਉਂਕਿ ਵੈਕਸੀਨ ਲਵਾਉਣ ਤੋਂ ਬਾਅਦ 20 ਦਿਨ ਖੂਨ ਦਾਨ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜੋ: ਕੋਰੋਨਾ ਤੋਂ ਬੱਚਿਆਂ ਨੂੰ ਬਚਾਉਣ ਲਈ ਮਾਪੇ ਕਰਨ ਇਹ...