ਪੰਜਾਬ

punjab

By

Published : Oct 5, 2019, 6:01 AM IST

ETV Bharat / business

2015 ਤੋਂ ਬਾਅਦ ਹੁਣ ਖੁੱਲ੍ਹੇਗੀ ਸੋਨਾ ਬਾਂਡ ਦੀ ਅਗਲੀ ਖੇਪ

ਇੱਕ ਸਰਕਾਰੀ ਪ੍ਰੈਸ ਬਿਆਨ ਮੁਤਾਬਕ ਖੁਦਮੁਖਤਿਆਰ ਸਵਰਨ ਬਾਂਡ ਸਕੀਮ 2019-20 ਦੀ ਪੰਜਵੀਂ ਲੜੀ 7 ਅਕਤੂਬਰ ਤੋਂ 11 ਅਕਤੂਬਰ ਤੱਕ ਖੁੱਲ੍ਹੇਗੀ।

ਸੰਕੇਤਕ ਤਸਵੀਰ

ਨਵੀਂ ਦਿੱਲੀ: ਸਰਕਾਰ ਨੇ ਤਿਉਹਾਰਾਂ ਦੇ ਸੀਜ਼ਨ ਦਾ ਫਾਇਦਾ ਚੁੱਕਣ ਲਈ 7 ਅਕਤੂਬਰ ਨੂੰ ਖੁਦਮੁਖਤਿਆਰੀ ਸੋਨੇ ਬਾਂਡ ਦੀ ਅਗਲੀ ਖੇਪ ਨੂੰ ਵੇਚਣ ਦੀ ਸੁਰੂਆਤ ਕਰਨ ਦਾ ਐਲਾਨ ਕੀਤਾ ਹੈ।

ਇੱਕ ਸਰਕਾਰੀ ਪ੍ਰੈਸ ਬਿਆਨ ਮੁਤਾਬਕ, ਖੁਦਮੁਖਤਿਆਰ ਸੋਨਾ ਬਾਂਡ ਸਕੀਮ 2019-20 ਦੀ ਪੰਜਵੀਂ ਲੜੀ 7 ਅਕਤੂਬਰ ਤੋਂ 11 ਅਕਤੂਬਰ ਤੱਕ ਖੁੱਲ੍ਹੇਗੀ।

ਇਹ ਵੀ ਪੜ੍ਹੋ: ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੇ ਪਿਆਜ਼ ਖਾਣਾ ਕੀਤਾ ਬੰਦ

ਇਸ ਵਿਕਰੀ ਵਿੱਚ ਸੋਨਾ ਬਾਂਡ ਦੀ ਜਾਰੀ ਕੀਮਤ 3,788 ਰੁਪਏ ਪ੍ਰਤੀ ਗ੍ਰਾਮ ਰੱਖਿਆ ਗਈ ਹੈ। ਵਿੱਤ ਮੰਤਰਾਲੇ ਨੇ ਡਿਜੀਟਲ ਭੁਗਤਾਨ ਕਰਨ ਵਾਲਿਆਂ ਇਹ ਐਲਾਨ ਕੀਤਾ ਹੈ ਕਿ ਆਨ ਲਾਈਨ ਐਪਲੀਕੇਸ਼ਨਾਂ ਤੇ ਡਿਜੀਟਲ ਭੁਗਤਾਨ ਕਰਨ ਵਾਲੇ ਨਿਵੇਸ਼ਕਾਂ ਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਰਿਆਇਤ ਦਿੱਤੀ ਜਾਵੇਗੀ।

ਭਾਵ ਇਨ੍ਹਾਂ ਨਿਵੇਸ਼ਕਾਂ ਲਈ ਸੋਨੇ ਬਾਂਡ ਦੀ ਜਾਰੀ ਕੀਮਤ 3,738 ਰੁਪਏ ਪ੍ਰਤੀ ਗ੍ਰਾਮ ਹੋਵੇਗੀ। ਦੱਸਣਯੋਗ ਹੈ ਕਿ ਪਿਛਲੀ ਗੋਲਡ ਬਾਂਡ ਸਕੀਮ ਨਵੰਬਰ 2015 ਵਿੱਚ ਲਾਂਚ ਕੀਤੀ ਗਈ ਸੀ।

ABOUT THE AUTHOR

...view details