ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ ਇੰਡੀਆ ਨੇ ਵਿਆਜ ਦਰ ਘਟਾ ਕੇ ਲੋਕਾਂ ਨੂੰ ਦੀਵਾਲੀ 'ਤੇ ਵੱਡਾ ਤੋਹਫ਼ਾ ਦਿੱਤਾ ਹੈ। ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਮੁਦਰਾ ਨੀਤੀ ਦੀ ਸਮੀਖਿਆ ਪੇਸ਼ ਕੀਤੀ। ਰਿਜ਼ਰਵ ਬੈਂਕ ਨੇ ਵਿਆਜ ਦਰਾਂ ਵਿੱਚ 0.25 ਫ਼ੀਸਦੀ ਦੀ ਕਟੌਤੀ ਕੀਤੀ ਹੈ। ਰੈਪੋ ਰੇਟ ਹੁਣ 5.40 ਫ਼ੀਸਦੀ ਤੋਂ ਘਟਾ ਕੇ 5.15 ਫ਼ੀਸਦੀ ਰਹਿ ਗਿਆ ਹੈ। ਰੈਪੋ ਰੇਟ ਦੇ ਘਟਣ ਤੋਂ ਬਾਅਦ ਬੈਂਕਾਂ ਵੀ ਆਪਣੀ ਵਿਆਜ ਦਰ ਘਟਾਉਣਗੇ, ਜਿਸ ਨਾਲ ਲੋਕਾਂ ਦੇ ਹੋਮ ਲੋਨ, ਆਟੋ ਲੋਨ ਆਦਿ ਦੀ ਈਐਮਆਈ ਵੀ ਘੱਟ ਹੋ ਜਾਵੇਗੀ।
RBI ਨੇ ਦਿੱਤਾ ਦਿਵਾਲੀ ਦਾ ਤੋਹਫ਼ਾ, ਵਿਆਜ ਦਰਾਂ ’ਚ 0.25 ਫ਼ੀਸਦੀ ਕਟੌਤੀ
ਰਿਜ਼ਰਵ ਬੈਂਕ ਆਫ ਇੰਡੀਆ ਨੇ ਵਿਆਜ ਦਰਾਂ ਵਿੱਚ 0.25 ਫ਼ੀਸਦੀ ਦੀ ਕਟੌਤੀ ਕੀਤੀ ਹੈ। ਰੈਪੋ ਰੇਟ ਘਟਾਉਣ ਤੋਂ ਬਾਅਦ ਬੈਂਕ ਵੀ ਵਿਆਜ ਦਰ ਘਟਾਏਗਾ ਅਤੇ ਲੋਕਾਂ ਦੇ ਹੋਮ ਲੋਨ, ਆਟੋ ਲੋਨ ਆਦਿ ਦੀ ਈਐਮਆਈ ਸਸਤੀ ਹੋ ਜਾਵੇਗੀ।
ਇਸ ਦੇ ਨਾਲ ਰਿਜ਼ਰਵ ਬੈਂਕ ਨੇ ਵੀ ਇਸ ਵਿੱਤੀ ਸਾਲ ਵਿੱਚ ਜੀਡੀਪੀ ਵਿਕਾਸ ਦਰ ਨੂੰ ਘਟਾ ਕੇ 6.1 ਪ੍ਰਤੀਸ਼ਤ ਕਰ ਦਿੱਤਾ ਹੈ। ਰਿਜ਼ਰਵ ਬੈਂਕ ਨੇ ਸਾਲ 2019 ਵਿੱਚ ਲਗਾਤਾਰ ਪੰਜਵੀਂ ਵਾਰ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ। ਇਸ ਸਾਲ ਹੁਣ ਤੱਕ ਵਿਆਜ ਦਰ ਵਿੱਚ 1.35 ਫੀਸਦੀ ਕਟੌਤੀ ਕੀਤੀ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਬੈਂਕ ਦੀਵਾਲੀ ਤੋਂ ਪਹਿਲਾਂ ਗਾਹਕਾਂ ਨੂੰ ਇਸ ਦੇ ਲਾਭ ਪਹੁੰਚਾਉਣਗੇ। ਇਸ ਦੇ ਨਾਲ ਰਿਵਰਸ ਰੈਪੋ ਰੇਟ ਯਾਨੀ ਜੋ ਵਿਆਜ ਬੈਕਾਂ ਨੂੰ ਰਿਜ਼ਰਵ ਬੈਂਕ ਕੋਲ ਫੰਡ ਰੱਖਣ ਵਿੱਚ ਮਿਲਦਾ ਹੈ, ਉਸ ਨੂੰ ਵੀ ਘਟਾ ਕੇ 4.90 ਫੀਸਦ ਕਰ ਦਿੱਤਾ ਗਿਆ ਹੈ।
ਮਾਰਜਨਿਲ ਸਟੈਂਡਿੰਗ ਫ਼ੈਸੀਲਿਟੀ ਰੇਟ ਦੀ 6 ਮੈਂਬਰੀ ਕਮੇਟੀ ਵਿੱਚੋਂ 5 ਮੈਂਬਰ ਵਿਆਜ ਦਰਾਂ ਵਿੱਚ ਕਟੌਤੀ ਦੇ ਹੱਕ ਵਿੱਚ ਸਨ। ਇੱਥੇ ਵਰਨਣਯੋਗ ਹੈ ਕਿ ਅੱਜ ਹੋਈ ਵਿਆਜ ਦਰਾਂ ਵਿੱਚ ਕਟੌਤੀ ਦੇ ਫ਼ੈਸਲੇ ਤੋਂ ਪਹਿਲਾਂ ਵੀ ਰਿਜ਼ਰਵ ਬੈਂਕ ਚਾਰ ਵਾਰ ਵਿਆਜ ਦਰਾਂ ਵਿੱਚ ਕਟੌਤੀ ਕਰ ਚੁੱਕਾ ਹੈ। MPC ਦੀ 6 ਮੈਂਬਰੀ ਕਮੇਟੀ ਦੀ ਤਿੰਨ ਦਿਨਾਂ ਮੀਟਿੰਗ 1 ਅਕਤੂਬਰ ਨੂੰ ਸ਼ੁਰੂ ਹੋਈ ਸੀ।