ਨਵੀਂ ਦਿੱਲੀ: ਟੈਲੀਕਾਮ ਕੰਪਨੀ ਵੋਡਾਫੋਨ ਅਤੇ ਆਈਡੀਆ 3 ਦਸੰਬਰ ਤੋਂ ਮੋਬਾਈਲ ਸੇਵਾਵਾਂ ਦੇ ਰੇਟ ਵਧਾਵੇਗੀ। ਕੰਪਨੀ ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਕੰਪਨੀ ਨੇ ਪ੍ਰੀਪੇਡ ਗ੍ਰਾਹਕਾਂ ਲਈ ਦੋ ਦਿਨ, 28 ਦਿਨ, 84 ਦਿਨ ਅਤੇ 365 ਦਿਨਾਂ ਦੀ ਵੈਧਤਾ ਦੇ ਨਾਲ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਇੱਕ ਮੁਲਾਂਕਣ ਦੇ ਮੁਤਾਬਕ ਨਵੀਆਂ ਯੋਜਨਾਵਾਂ ਪਹਿਲਾਂ ਨਾਲੋਂ 42 ਪ੍ਰਤੀਸ਼ਤ ਵਧੇਰੇ ਮਹਿੰਗੀਆਂ ਹਨ।
3 ਦਸੰਬਰ ਤੋਂ ਵਧਣਗੀਆਂ ਵੋਡਾਫੋਨ-ਆਈਡੀਆ ਦੀਆਂ ਦਰਾਂ
ਕੰਪਨੀ ਨੇ ਪ੍ਰੀਪੇਡ ਗ੍ਰਾਹਕਾਂ ਲਈ ਦੋ ਦਿਨ, 28 ਦਿਨ, 84 ਦਿਨ ਅਤੇ 365 ਦਿਨਾਂ ਦੀ ਵੈਧਤਾ ਦੇ ਨਾਲ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਇੱਕ ਮੁਲਾਂਕਣ ਦੇ ਮੁਤਾਬਕ ਨਵੀਆਂ ਯੋਜਨਾਵਾਂ ਪਹਿਲਾਂ ਨਾਲੋਂ 42 ਪ੍ਰਤੀਸ਼ਤ ਵਧੇਰੇ ਮਹਿੰਗੀਆਂ ਹਨ।
ਫ਼ੋਟੋ
ਇਹ ਵੀ ਪੜ੍ਹੋ: 6 ਸਾਲ ਦੇ ਸੱਭ ਤੋਂ ਹੇਠਲੇ ਪੱਧਰ 'ਤੇ ਪੁੱਜੀ GDP ਵਿਕਾਸ ਦਰ, ਮਨਮੋਹਨ ਸਿੰਘ ਨੇ ਪ੍ਰਗਟਾਈ ਚਿੰਤਾ
ਦੇਸ਼ ਦੀ ਚੋਟੀ ਦੀ ਦੂਰਸੰਚਾਰ ਕੰਪਨੀ ਵੋਡਾਫੋਨ ਆਈਡੀਆ ਲਿਮਟਿਡ ਨੇ ਐਤਵਾਰ ਨੂੰ ਪ੍ਰੀਪੇਡ ਸੇਵਾਵਾਂ ਲਈ ਨਵੀਆਂ ਯੋਜਨਾਵਾਂ/ਦਰਾਂ ਦਾ ਐਲਾਨ ਕੀਤਾ। ਨਵੀਂ ਯੋਜਨਾਵਾਂ ਦੇਸ਼ ਭਰ ਵਿੱਚ 3 ਦਸੰਬਰ, 2019 ਤੋਂ ਲਾਗੂ ਹੋਣਗੀਆਂ।