ਰਿਆਦ : ਜੀ-20 ਦੇਸ਼ਾਂ ਦੇ ਵਿੱਤ ਮੰਤਰੀ ਅਤੇ ਇੰਨ੍ਹਾਂ ਦੇ ਕੇਂਦਰੀ ਬੈਂਕਾਂ ਦੇ ਗਵਰਨਰ ਵਿਸ਼ਵੀ ਅਰਥ-ਵਿਵਸਥਾ ਦੇ ਤਾਜ਼ਾ ਹਲਾਤਾਂ ਅਤੇ ਕੋਰੋਨਾ ਵਾਇਰਸ ਸੰਕਰਮਣ ਤੋਂ ਪੈਦਾ ਜੋਖ਼ਿਮਾਂ ਉੱਤੇ 2 ਦਿਨਾਂ ਦੀ ਚਰਚਾ ਦੇ ਲਈ ਸ਼ਨਿਚਰਵਾਰ ਨੂੰ ਇੱਥੇ ਇਕੱਠੇ ਹੋਏ।
ਪ੍ਰਬੰਧਕਾਂ ਨੇ ਦੱਸਿਆ ਕਿ ਇਸ 2 ਦਿਨਾਂ ਦੀ ਚਰਚਾ ਵਿੱਚ ਜੀ-20 ਦੇ ਵਿੱਤ ਮੰਤਰੀ ਅਤੇ ਕੇਂਦਰੀ ਬੈਂਕਾਂ ਦੇ ਗਵਰਨਰ ਵਿਸ਼ਵੀ ਅਰਥ-ਵਿਵਸਥਾ ਦੇ ਦ੍ਰਿਸ਼ ਅਤੇ ਵਾਧੇ ਦੀ ਰਾਹ ਦੇ ਖ਼ਤਰਿਆਂ ਤੋਂ ਬਚਾਅ ਅਤੇ ਵਾਧੇ ਦੇ ਪ੍ਰੋਤਸਾਹਨ ਦੇ ਲਈ ਸੰਭਾਵਿਤ ਨੀਤੀਗਤ ਹੱਲਾਂ ਉੱਪਰ ਚਰਚਾ ਕਰਨਗੇ।
ਪ੍ਰਬੰਧਕਾਂ ਨੇ ਕਿਹਾ ਕਿ ਇੰਨ੍ਹਾਂ ਤੋਂ ਇਲਾਵਾ ਉਹ ਅਰਥ-ਵਿਵਸਥਾਵਾਂ ਦੇ ਡਿਜ਼ੀਟਲਕਰਨ ਦੇ ਦੌਰ ਵਿੱਚ ਕਰ ਦੀਆਂ ਚੁਣੌਤੀਆਂ ਉੱਤੇ ਵੀ ਚਰਚਾ ਕਰਨਗੇ। ਇਸ ਸੰਮੇਲਨ ਦੀ ਅਗਵਾਈ ਸਾਉਦੀ ਅਰਬ ਕਰ ਰਿਹਾ ਹੈ। ਇਸ ਦਾ ਵਿਸ਼ਾ ਹੈ 21ਵੀਂ ਸਦੀ ਦੇ ਮੌਕਿਆਂ ਦੀ ਸਾਰਿਆਂ ਦੇ ਲਈ ਪਹਿਚਾਣ।
ਇਹ ਪਹਿਲਾ ਮੌਕਾ ਹੈ ਜਦ ਜੀ20 ਦੀ ਅਗਵਾਈ ਕਿਸੇ ਅਰਬ ਦੇਸ਼ ਦੇ ਕੋਲ ਆਈ ਹੈ। ਇਸ ਦੋ ਦਿਨਾਂ ਬੈਠਕ ਦੌਰਾਨ ਸਾਉਦੀ ਅਰਬ ਦੇ ਵਿੱਤ ਮੰਤਰੀ ਮੁਹੰਮਦ ਅਲ-ਜਦਾਨ ਅਤੇ ਸਾਉਦੀ ਅਰਬ ਦੇ ਕੇਂਦਰੀ ਬੈਂਕ ਦੇ ਗਵਰਨਰ ਅਹਿਮਦ ਅਲ-ਖ਼ਲੀਫ਼ੀ ਮੁਖੀ ਦੀ ਭੂਮਿਕਾ ਵਿੱਚ ਹੋਣਗੇ।