ਨਵੀਂ ਦਿੱਲੀ: ਟੈਲੀਕਾਮ ਸੇਵਾਵਾਂ ਪ੍ਰਦਾਨ ਕਰਨ ਵਾਲੀ ਵੋਡਾਫੋਨ ਆਈਡੀਆ ਲਿਮਟਿਡ 5 ਜੀ ਟੈਕਨਾਲੋਜੀ ਦੀ ਜਾਂਚ ਕਰਨ ਲਈ ਬਹੁਤ ਉਤਸ਼ਾਹਤ ਹੈ। ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇਸ ਮੁੱਦੇ 'ਤੇ ਸਰਕਾਰੀ ਨੀਤੀ ਦੀ ਪੂਰੀ ਤਰ੍ਹਾਂ ਪਾਲਣਾ ਕਰੇਗੀ।
ਵੋਡਾਫੋਨ ਆਈਡੀਆ ਦੇ ਚੀਫ ਟੈਕਨਾਲੋਜੀ ਅਫਸਰ ਵਿਸ਼ਾਂਤ ਵੋਰਾ ਨੇ ਹਾਲਾਂਕਿ ਉਨ੍ਹਾਂ ਵਿਕਰੇਤਾਵਾਂ ਦੇ ਨਾਮ ਨਹੀਂ ਜ਼ਾਹਰ ਕੀਤੇ ਜਿਨ੍ਹਾਂ ਨਾਲ ਕੰਪਨੀ ਨੇ 5ਜੀ ਟੈਕਨਾਲੋਜੀ ਦੀ ਟੈਸਟਿੰਗ ਕਰ ਰਹੀ ਹੈ। ਬਾਵਜੂਦ ਉਨ੍ਹਾਂ ਨੇ ਕਿਹਾ ਕਿ ਕੰਪਨੀ ਆਪਣੀ ਅਰਜ਼ੀ ਜਮ੍ਹਾ ਕਰਵਾਉਣ ਲਈ ਸਾਰੇ ਸਰਕਾਰੀ ਨਿਯਮਾਂ ਦੀ ਪਾਲਣਾ ਕਰ ਰਹੀ ਹੈ।
ਵੋਰਾ ਨੇ ਪੱਤਰਕਾਰਾਂ ਨੂੰ ਕਿਹਾ,"ਮੈਂ ਮੀਡੀਆ ਵਿੱਚ ਹੋ ਰਹੀਆਂ ਕਿਆਸ ਅਰਾਈਆਂ 'ਤੇ ਕੋਈ ਟਿੱਪਣੀ ਨਹੀਂ ਕਰ ਸਕਦਾ। ਅਸੀਂ ਆਪਣਾ ਬਿਨੈ ਪੱਤਰ ਜਮ੍ਹਾਂ ਕਰਾਉਣ ਦੇ ਲਈ ਸਾਰੇ ਸਰਕਾਰੀ ਨਿਯਮਾਂ ਦੀ ਪਾਲਣਾ ਕਰ ਰਹੇ ਹਾਂ। ਅਸੀਂ ਸਰਕਾਰ ਨਾਲ ਮਿਲ ਕੇ ਲਗਾਤਾਰ ਇਸ ਮੁੱਦੇ 'ਤੇ ਕੰਮ ਕਰਦੇ ਰਹਾਂਗੇ। ਸਰਕਾਰ ਵੱਲੋਂ ਜੋ ਵੀ ਫੈਸਲਾ ਲਿਆ ਜਾਂਦਾ ਹੈ ਅਸੀਂ ਉਸ ਦਾ ਸਮਰਥਨ ਕਰਾਂਗੇ।
ਉਹ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਕਾਨਫ਼ਰੰਸ ਨੂੰ ਕੰਪਨੀ ਦੁਆਰਾ ਬੁਲਾਇਆ ਗਿਆ ਸੀ ਕਿ ਉਹ ਆਪਣੇ 'ਬਿਗ ਡੇਟਾ' ਪਲੇਟਫਾਰਮ ਨੂੰ 'ਆਈਬੀਐਮ' ਨੂੰ ਤਿਆਰ ਕਰਨ ਅਤੇ ਸਾਂਭਣ ਦੀ ਜ਼ਿੰਮੇਵਾਰੀ ਦਾ ਐਲਾਨ ਕਰਨ ਲਈ ਸੱਦੀ ਗਈ ਸੀ।
5ਜੀ ਦੀ ਨਿਲਾਮੀ ਨਾਲ ਜੁੜੇ ਇੱਕ ਸਵਾਲ ਦੇ ਜਵਾਬ ਵਿੱਚ ਵੋਰਾ ਨੇ ਕਿਹਾ, "ਸਰਕਾਰ ਨੂੰ 5 ਜੀ ਸਪੈਕਟ੍ਰਮ ਦੀ ਨਿਲਾਮੀ ਬਾਰੇ ਫੈਸਲਾ ਲੈਣਾ ਪਏਗਾ। ਇਸ ਲਈ ਇਹ ਵੇਖਣਾ ਹੋਵੇਗਾ ਕਿ ਸਰਕਾਰ ਦੀ ਨੀਤੀ ਸਾਨੂੰ ਕਿਥੇ ਲੈ ਜਾਂਦੀ ਹੈ। ਪਰ ਮੈਂ ਕਹਾਂਗਾ ਕਿ ਇਹ ਭਾਰਤ ਲਈ ਬਹੁਤ ਮਹੱਤਵਪੂਰਨ ਹੈ ਕਿ ਉਸ ਨੂੰ 5ਜੀ ਦੀ ਵਰਤੋਂ ਬਾਰੇ ਆਪਣੇ ਨਿਯਮ ਬਣਾਉਣੇ ਚਾਹੀਦੇ ਹਨ ਤਾਂ ਕਿ ਇਹ ਦੇਸ਼ ਦੀ ਆਰਥਿਕਤਾ ਅਤੇ ਸਮਾਜ ਲਈ ਮਹੱਤਵਪੂਰਣ ਯੋਗਦਾਨ ਪਾ ਸਕੇ। ਉਨ੍ਹਾਂ ਨੇ ਕਿਹਾ ਕਿ ਜਾਪਾਨ ਅਤੇ ਚੀਨ ਨੇ 5ਜੀ ਤਕਨੀਕ ਨੂੰ ਭਵਿੱਖ ਦੀ ਆਰਥਿਕਤਾ ਦਾ ਅਧਾਰ ਮੰਨਿਆ ਹੈ ਅਤੇ ਉਹ ਉਸ ਅਨੁਸਾਰ ਆਪਣੀਆਂ ਨੀਤੀਆਂ ਬਣਾ ਰਹੇ ਹਨ।