ਪੰਜਾਬ

punjab

ETV Bharat / business

ਚੀਨ ਦੇ ਕੇਂਦਰੀ ਬੈਂਕ ਨੇ HDFC 'ਚ ਖ਼ਰੀਦੀ ਹਿੱਸੇਦਾਰੀ

ਬੀਐੱਸਈ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਚੀਨ ਦੇ ਕੇਂਦਰੀ ਬੈਂਕ ਨੇ ਮਾਰਚ ਤਿਮਾਹੀ ਐੱਚਡੀਐੱਫ਼ਸੀ ਦੇ ਲਗਭਗ 1.75 ਕਰੋੜ ਸ਼ੇਅਰ ਖ਼ਰੀਦੇ ਹਨ।

ਚੀਨ ਦੇ ਕੇਂਦਰੀ ਬੈਂਕ ਨੇ HDFC 'ਚ ਖ਼ਰੀਦੀ ਹਿੱਸੇਦਾਰੀ
ਚੀਨ ਦੇ ਕੇਂਦਰੀ ਬੈਂਕ ਨੇ HDFC 'ਚ ਖ਼ਰੀਦੀ ਹਿੱਸੇਦਾਰੀ

By

Published : Apr 13, 2020, 12:33 AM IST

ਨਵੀਂ ਦਿੱਲੀ : ਚੀਨ ਦੇ ਕੇਂਦਰੀ ਬੈਂਕ ਪੀਪਲਜ਼ ਬੈਂਕ ਆਫ਼ ਚਾਇਨਾ ਨੇ ਮਾਰਚ ਦੀ ਤਿਮਾਹੀ ਵਿੱਚ ਭਾਰਤ ਦੇ ਨਿੱਜੀ ਖੇਤਰ ਦੇ ਹਾਊਸਿੰਗ ਫ਼ਾਇਨਾਂਸ ਲੈਂਡਰ ਐੱਚਡੀਐੱਫ਼ਸੀ ਲਿਮਟਿਡ ਵਿੱਚ ਇੱਕ ਫ਼ੀਸਦੀ ਤੋਂ ਜ਼ਿਆਦਾ ਦੀ ਹਿੱਸੇਦਾਰੀ ਹਾਸਲ ਕੀਤੀ ਹੈ।

ਬੀਐੱਸਈ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਚੀਨ ਦੇ ਕੇਂਦਰੀ ਬੈਂਕ ਨੇ ਮਾਰਚ ਤਿਮਾਹੀ ਐੱਚਡੀਐੱਫ਼ਸੀ ਦੇ ਲਗਭਗ 1.75 ਕਰੋੜ ਸ਼ੇਅਰ ਖ਼ਰੀਦੇ ਹਨ। ਪੀਪਲਜ਼ ਬੈਂਕ ਆਫ਼ ਚਾਇਨਾ ਨੇ ਦੁਨੀਆਂ ਭਰ ਦੀ ਕਈ ਕੰਪਨੀਆਂ ਵਿੱਚ ਹਿੱਸੇਦਾਰੀ ਖ਼ਰੀਦ ਰੱਖੀ ਹੈ। ਇਸ ਵਿੱਚ ਬੀਪੀ ਪੀਐੱਲਸੀ ਅਤੇ ਰਾਇਲ ਡੱਚ ਸ਼ੈਲ ਪੀਐੱਲਸੀ ਵਰਗੀ ਵੱਡੀਆਂ ਕੰਪਨੀਆਂ ਵੀ ਸ਼ਾਮਲ ਹਨ।

ਇਸ ਸੰਦਰਭ ਵਿੱਚ HDFC ਲਿਮਟਿਡ ਦੇ ਵਾਇਸ ਚੇਅਰਮੈਨ ਅਤੇ ਸੀਈਓ ਕੇਕੀ ਮਿਸਤਰੀ ਨੇ ਦੱਸਿਆ ਕਿ ਪੀਪਲਜ਼ ਬੈਂਕ ਆਫ਼ ਚਾਇਨਾ ਦੇ ਕੋਲ ਮਾਰਚ 2019 ਤੱਕ ਕੰਪਨੀ ਵਿੱਚ ਹਿੱਸੇਦਾਰੀ 0.80% ਸੀ, ਜੋ ਮਾਰਚ 2020 ਵਿੱਚ ਵੱਧ ਕੇ 1.01% ਉੱਤੇ ਪਹੁੰਚ ਗਈ।

ਦੱਸ ਦਈਏ ਕਿ 14 ਜਨਵਰੀ, 2020 ਨੂੰ ਐੱਚਡੀਐੱਫ਼ਸੀ ਦੇ ਸ਼ੇਅਰ ਆਪਣੇ 52 ਹਫ਼ਤੇ ਦੇ ਉੱਚ ਪੱਧਰ 2,499.65 ਰੁਪਏ ਉੱਤੇ ਪਹੁੰਚ ਸੀ। ਇਸ ਪੱਧਰ ਤੋਂ ਹੁਣ ਤੱਕ ਇਹ 32 ਫ਼ੀਸਦੀ ਡਿੱਗ ਚੁੱਕਾ ਹੈ।

ਇਸ ਮਿਆਦ ਦੌਰਾਨ ਭਾਰਤ ਦਾ ਬੈਂਚਮਾਰਕ ਇਕੁਇਟੀ ਇੰਡੈਕਸ ਸੈਂਸੈਕਸ 25 ਫ਼ੀਸਦ, ਜਦਕਿ 50 ਸ਼ੇਅਰਾਂ ਵਾਲਾ ਨਿਫ਼ਟੀ 26 ਫ਼ੀਸਦ ਹੇਠਾਂ ਆਇਆ ਹੈ। HDFC ਦਾ ਸ਼ੇਅਰ 10 ਅਪ੍ਰੈਲ ਨੂੰ 1,701.95 ਰੁਪਏ ਉੱਤੇ ਬੰਦ ਹੋਇਆ।

ABOUT THE AUTHOR

...view details