ਫ਼ਰੀਦਕੋਟ: ਜਿਲ੍ਹਾ ਪੁਲਿਸ ਮੁਖੀ ਫ਼ਰੀਦਕੋਟ ਅਤੇ ਐੱਸਆਈਟੀ ਮੈਂਬਰ ਰਾਜਬਚਨ ਸਿੰਘ ਨੇ ਜਸਪਾਲ ਮਾਮਲੇ 'ਚ ਜਾਂਚ ਦੇ ਦੌਰਾਨ ਮੁੱਖ ਮੁਲਜ਼ਮ ਰਣਬੀਰ ਸਿੰਘ ਦੀ ਗਿਰਫ਼ਤਾਰੀ ਤੋਂ ਬਾਅਦ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਣਬੀਰ ਸਿੰਘ ਸਾਥੀਆਂ ਨਾਲ ਮੱਧ ਪ੍ਰਦੇਸ਼ ਤੋਂ ਨਜਾਇਜ਼ ਅਸਲਾ ਲਿਆ ਕੇ ਪੰਜਾਬ 'ਚ ਵੇਚਦਾ ਸੀ ਤੇ ਨਾਲ ਹੀ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਹਥਿਆਰਾਂ ਦੀ ਨੋਕ 'ਤੇ ਲੁੱਟ-ਖੋਹ ਦੀ ਵਾਰਦਾਤਾਂ ਨੂੰ ਅੰਜਾਮ ਵੀ ਦਿੰਦਾ ਸੀ।
ਜਸਪਾਲ ਮੌਤ ਮਾਮਲੇ 'ਚ SIT ਨੇ ਕੀਤਾ ਵੱਡਾ ਖ਼ੁਲਾਸਾ
ਜ਼ਿਲ੍ਹਾ ਪੁਲਿਸ ਮੁਖੀ ਫ਼ਰੀਦਕੋਟ ਅਤੇ ਐੱਸਆਈਟੀ ਮੈਂਬਰ ਰਾਜਬਚਨ ਸਿੰਘ ਨੇ ਜਸਪਾਲ ਮੌਤ ਮਾਮਲੇ 'ਚ ਜਾਂਚ ਦੇ ਦੌਰਾਨ ਮੁੱਖ ਮੁਲਜ਼ਮ ਰਣਬੀਰ ਸਿੰਘ ਦੀ ਗਿਰਫ਼ਤਾਰੀ ਤੋਂ ਬਾਅਦ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਣਬੀਰ ਸਿੰਘ ਸਾਥੀਆਂ ਨਾਲ ਮੱਧ ਪ੍ਰਦੇਸ਼ ਤੋਂ ਨਜਾਇਜ਼ ਅਸਲਾ ਲਿਆ ਕੇ ਪੰਜਾਬ 'ਚ ਵੇਚਦਾ ਸੀ।
ਫ਼ੋਟੋ
ਐੱਸਐੱਸਪੀ ਰਾਜਬਚਨ ਸਿੰਘ ਨੇ ਦੱਸਿਆ ਕਿ ਰਣਬੀਰ ਸਿੰਘ ਨੂੰ ਗਿਰਫ਼ਤਾਰ ਕਰਨ ਤੋਂ ਬਾਅਦ ਜਦੋਂ ਪੁਛਗਿੱਛ ਕੀਤੀ ਗਈ ਤਾਂ ਪਤਾ ਚੱਲਿਆ ਕਿ ਰਣਬੀਰ ਸਿੰਘ ਦਾ ਅਸਲ ਨਾਂਅ ਸੁਮਿਤ ਮੁਜਾਲ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਰਣਬੀਰ ਸਿੰਘ ਸਮੇਤ ਕੁੱਲ੍ਹ 9 ਲੋਕਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 4 ਪਿਸਤੌਲ ਸਣੇ ਜਿੰਦਾ ਕਾਰਤੂਸ ਅਤੇ 4 ਚੋਰੀ ਦੇ ਮੋਟਰ ਸਾਇਕਲ ਬਰਾਮਦ ਕੀਤੇ ਹਨ।