ਚੰਡੀਗੜ੍ਹ: ਪੰਜਾਬ 'ਚ ਕਾਂਗਰਸ ਸਰਕਾਰ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਜਾ ਰਹੀ ਹੈ। ਕਾਂਗਰਸ ਸਰਕਾਰ 'ਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸੂਬੇ 'ਚ 100 ਸਰਕਾਰੀ ਪੈਟਰੋਲ ਪੰਪ ਖੁੱਲ੍ਹਣ ਜਾ ਰਹੇ ਹਨ, ਜਿਸ ਨਾਲ ਕਿਸਾਨਾਂ ਨੂੰ ਵਡਾ ਫ਼ਾਇਦਾ ਮਿਲੇਗਾ। ਉਨ੍ਹਾਂ ਦੱਸਿਆ ਕਿ 6 ਮਹੀਨੇ ਤੱਕ ਉਧਾਰ ਹੀ ਕਿਸਾਨਾਂ ਨੂੰ ਪੈਟਰੋਲ ਅਤੇ ਡੀਜ਼ਲ ਦਿੱਤਾ ਜਾਵੇਗਾ ਤੇ ਉਨ੍ਹਾਂ ਦੀਆਂ ਫ਼ਸਲਾਂ ਵਿਕਣ ਤੋਂ ਬਾਅਦ ਹੀ ਪੈਸੇ ਲਏ ਜਾਣਗੇ।
ਕਿਸਾਨਾਂ ਲਈ ਖੁਸ਼ਖਬਰੀ: 6 ਮਹੀਨੇ ਬਿਨਾਂ ਪੈਸੇ ਮਿਲੇਗਾ ਪੈਟਰੋਲ-ਡੀਜ਼ਲ, ਅੱਜ ਹੋਵੇਗਾ ਸਮਝੌਤਾ
ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਸੂਬੇ 'ਚ 100 ਸਰਕਾਰੀ ਪੈਟਰੋਲ ਪੰਪ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਸਰਕਾਰ ਬੁੱਧਵਾਰ ਨੂੰ ਇੰਡਿਯਨ ਐਲ ਨਾਲ ਸਮਝੌਤਾ ਕਰੇਗੀ।
ਸੰਕੇਤਕ ਤਸਵੀਰ
ਜੇਲ੍ਹ ਮੰਤਰੀ ਨੇ ਦੱਸਿਆ ਕਿ ਇਹ ਪੈਟਰੋਲ ਪੰਪ ਸ਼ੂਗਰ ਮਿਲਾਂ ਅਤੇ ਮਾਰਕਫ਼ੈੱਡ ਦੀਆਂ ਜਮੀਨਾਂ 'ਤੇ ਹੀ ਖੋਲ੍ਹੇ ਜਾਣਗੇ। ਇਹ ਸਾਰੇ ਪੈਟਰੋਲ ਪੰਪ ਇੰਡੀਅਨ ਆਇਲ ਵੱਲੋਂ ਖੋਲ੍ਹੇ ਜਾਣਗੇ। ਉਨ੍ਹਾਂ ਦੱਸਿਆ ਕਿ ਪੈਟਰੋਲ ਪੰਪ ਖੋਲ੍ਹਣ ਸਬੰਧੀ ਬੁੱਧਵਾਰ ਨੂੰ ਇੰਡੀਅਨ ਆਇਲ ਕਾਰਪੋਰੇਸ਼ਨ ਨਾਲ ਸਮਝੌਤਾ ਕੀਤਾ ਜਾਵੇਗਾ।
Last Updated : May 29, 2019, 10:23 AM IST