ਨਵੀਂ ਦਿੱਲੀ: ਦਿਨ ਬੁੱਧਵਾਰ, ਤਰੀਖ਼ 19 ਜੂਨ, 2019- ਇਸ ਦਿਨ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ 49 ਸਾਲ ਦੇ ਹੋ ਗਏ ਹਨ। ਰਾਹੁਲ ਗਾਂਧੀ ਦਾ ਜਨਮ ਦਿੱਲੀ 'ਚ 19 ਜੂਨ, 1970 'ਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਸਾਬਕਾ ਕਾਂਗਰਸ ਮੁਖੀ ਸੋਨੀਆ ਗਾਂਧੀ ਦੇ ਘਰ ਹੋਇਆ ਸੀ। ਰਾਹੁਲ ਗਾਂਧੀ ਮੌਜੂਦਾ ਸਮੇਂ 'ਚ ਕੇਰਲ ਦੇ ਵਾਇਨਾਡ ਤੋਂ ਕਾਂਗਰਸ ਦੇ ਸੰਸਦ ਮੈਂਬਰ ਹਨ। ਹਾਲਾਂਕਿ, ਇਸ ਵਾਰ ਮਈ 'ਚ ਹੋਈਆਂ ਲੋਕ ਸਭਾ ਚੋਣਾਂ 'ਚ ਉਨ੍ਹਾਂ ਨੂੰ ਆਪਣੇ ਹੀ ਘਰ ਅਮੇਠੀ 'ਚ ਹਰ ਦਾ ਮੂੰਹ ਵੇਖਣਾ ਪਿਆ।
ਕਾਂਗਰਸ ਦੇ 'ਵਾਰਿਸ' ਦਾ ਜਨਮਦਿਨ ਅੱਜ, ਪੀਐੱਮ ਮੋਦੀ ਨੇ ਦਿੱਤੀ ਵਧਾਈ
ਕਾਂਗਰਸ ਦੇ ਕੌਮੀ ਮੁਖੀ ਰਾਹੁਲ ਗਾਂਧੀ ਦਾ ਅੱਜ ਜਨਮਦਿਨ ਹੈ। ਉਹ 49 ਸਾਲ ਦੇ ਹੋ ਗਏ ਹਨ। ਉਨ੍ਹਾਂ ਦੇ ਜਨਮਦਿਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਵਧਾਈ ਦਿੱਤੀ।
ਫ਼ੋਟੋ
ਰਾਹੁਲ ਗਾਂਧੀ ਦੇ ਜਨਮਦਿਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਰਾਹੁਲ ਗਾਂਧੀ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। 16 ਦਸੰਬਰ, 2017 ਨੂੰ ਕਾਂਗਰਸ ਦਾ ਮੁਖੀ ਬਣਨ ਤੋਂ ਬਾਅਦ ਰਾਹੁਲ ਗਾਂਧੀ ਲਈ 2019 ਦੀ ਲੋਕ ਸਭਾ ਚੋਣਾਂ ਪਾਰਟੀ ਮੁਖੀ ਦੇ ਤੌਰ 'ਤੇ ਸਭ ਤੋਂ ਵੱਡੀ ਚੁਣੌਤੀ ਸੀ। ਇਨ੍ਹਾਂ ਚੋਣਾਂ 'ਚ ਕਾਂਗਰਸ ਜ਼ਿਆਦਾ ਕੁਝ ਨਹੀਂ ਕਰ ਪਾਈ। ਪਾਰਟੀ ਮੁਖੀ 'ਤੇ ਤੌਰ 'ਤੇ ਰਾਹੁਲ ਗਾਂਧੀ ਨੂੰ ਕਈ ਤਰ੍ਹਾਂ ਦੀਆਂ ਆਲੋਚਨਾਵਾਂ ਦਾ ਸਾਹਮਣਾ ਵੀ ਕਰਨਾ ਪਿਆ।
Last Updated : Jun 19, 2019, 9:41 AM IST