ਮੋਗਾ: ਮੰਗਲਵਾਰ ਨੂੰ ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਰਾਜਿਆਣਾ ਪਿੰਡ ਦੇ ਨੇੜੇ ਪੈਟਰੋਲ ਪੰਪ 'ਤੇ ਹੋਏ ਕਤਲ ਦੀ ਗੁੱਥੀ ਮੋਗਾ ਪੁਲਿਸ ਨੇ 24 ਘੰਟਿਆਂ ਵਿੱਚ ਹੀ ਸੁਲਝਾ ਲਈ ਹੈ।ਮੋਗਾ ਦੇ ਐਸਐਸਪੀ ਅਮਰਜੀਤ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਇਸਦੀ ਜਾਣਕਾਰੀ ਦਿੱਤੀ।
Love Triangle ਦੇ ਚੱਲਦੇ ਕੀਤਾ ਕਤਲ, ਪੁਲਿਸ ਨੇ 24 ਘੰਟਿਆਂ 'ਚ ਸੁਲਝਾਈ ਗੁੱਥੀ
ਮੋਗਾ ਪੁਲਿਸ ਨੇ ਬਾਘਾਪੁਰਾਣਾ ਦੇ ਨੇੜਲੇ ਪੈਟਰੋਲ ਪੰਪ 'ਤੇ ਹੋਏ ਕਤਲ ਕਾਂਡ ਨੂੰ ਮਹਿਜ 24 ਘੰਟਿਆਂ 'ਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਮਾਮਲੇ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਐਸਐਸਪੀ ਬਾਜਵਾ ਨੇ ਦੱਸਿਆ ਕਿ ਮ੍ਰਿਤਕ ਗੁਰਮੀਤ ਸਿੰਘ ਵਾਸੀ ਪਿੰਡ ਰੋਡੇ ਜੋ 3 ਸਾਲ ਪਹਿਲਾਂ ਜਗਰਾਵਾਂ ਵਿੱਚ ਸ਼ਾਦੀਸ਼ੁਦਾ ਸੀ, ਉਸਦਾ ਤਲਾਕ ਹੋ ਚੁੱਕਿਆ ਸੀ। ਉਸਦੀ ਰਿਸ਼ਤੇਦਾਰੀ ਵਿੱਚ ਇੱਕ ਔਰਤ ਨਾਲ ਸਬੰਧ ਬਣ ਗਏ। ਇਸੇ ਔਰਤ ਦੇ ਪਿਛਲੇ 6 ਸਾਲ ਤੋਂ ਕੁਲਵੰਤ ਸਿੰਘ ਨਾਂ ਦੇ ਵਿਅਕਤੀ ਨਾਲ ਵੀ ਸਬੰਧ ਚੱਲ ਰਹੇ ਸਨ। ਜਦੋਂ ਗੁਰਮੀਤ ਸਿੰਘ ਦੇ ਨਾਲ ਸਬੰਧਾਂ ਬਾਰੇ ਕੁਲਵੰਤ ਨੂੰ ਪਤਾ ਚੱਲਿਆ, ਤਾਂ ਉਸਨੂੰ ਇਹ ਬਰਦਾਸ਼ਤ ਨਾ ਹੋਇਆ ਅਤੇ ਉਸਨੇ ਆਪਣੇ ਸਾਥੀ ਹਰਭਜਨ ਸਿੰਘ ਦੇ ਨਾਲ ਮਿਲਕੇ ਗੁਰਮੀਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਪੁਲਿਸ ਵੱਲੋਂ ਕੁਲਵੰਤ ਸਿੰਘ ਅਤੇ ਉਸਦੇ ਸਾਥੀ ਹਰਭਜਨ ਸਿੰਘ, ਦੋਹਵੇਂ ਵਾਸੀ ਜਵਾਹਰ ਸਿੰਘ ਵਾਲਾ ਪਿੰਡ, ਮੋਗਾ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਆਰੋਪੀ ਕੁਲਵੰਤ ਸਿੰਘ ਕੋਲੋਂ ਇੱਕ ਦੇਸੀ 32 ਬੋਰ ਦੀ ਪਿਸਟਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੁਲਵੰਤ ਸਿੰਘ ਦੇ ਕੋਲ ਪਿਸਟਲ ਕਿੱਥੋਂ ਆਇਆ, ਇਸਦੀ ਤਫਤੀਸ਼ ਕੀਤੀ ਜਾ ਰਹੀ ਹੈ।