ਫ਼ਰੀਦਕੋਟ: ਫ਼ਰੀਦਕੋਟ ਵਿੱਚ ਪਿਛਲੇ ਦਿਨੀਂ ਪੁਲਿਸ ਹਿਰਾਸਤ 'ਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਅਤੇ ਜਸਪਾਲ ਦੀ ਲਾਸ਼ ਨਾ ਮਿਲਣ ਕਰਕੇ ਵੱਡਾ ਵਿਵਾਦ ਬਣਿਆ ਹੋਇਆ ਸੀ। ਹੁਣ ਇਸ ਮਾਮਲੇ ਦੀ ਜਾਂਚ ਲਈ ਬਣੀ ਨਵੀਂ SIT ਨੇ ਪਰਿਵਾਰ ਨੂੰ ਲਾਸ਼ ਦੇ ਮਿਲਣ ਬਾਰੇ ਸੂਚਨਾ ਦਿੱਤੀ ਹੈ। ਪੁਲੀਸ ਮੁਤਾਬਿਕ ਰਾਜਸਥਾਨ ਦੇ ਮਸੀਤਾਂ ਹੈੱਡ ਕੋਲ ਇੱਕ ਲਾਸ਼ ਮਿਲੀ ਹੈ। ਇਸ ਲਾਸ਼ ਦੀ ਸ਼ਨਾਖਤ ਲਈ ਫਰੀਦਕੋਟ ਤੋਂ ਪੁਲਿਸ ਪਾਰਟੀ ਪਰਿਵਾਰ ਅਤੇ ਐਕਸ਼ਨ ਕਮੇਟੀ ਦੇ ਮੈਂਬਰਾਂ ਸਮੇਤ ਲਾਸ਼ ਦੀ ਪਹਿਚਾਣ ਕਰਨ ਲਈ ਆਉਣਗੀਆਂ।
ਜਸਪਾਲ ਮੌਤ ਮਾਮਲਾ: ਰਾਜਸਥਾਨ 'ਚ ਪਰਿਵਾਰ ਨੇ ਕੀਤੀ ਸ਼ਨਾਖਤ, ਕਿਹਾ- 'ਇਹ ਜਸਪਾਲ ਹੈ ਹੀ ਨਹੀਂ'
ਫ਼ਰੀਦਕੋਟ 'ਚ ਜਸਪਾਲ ਸਿੰਘ ਦੀ ਪੁਲੀਸ ਹਿਰਾਸਤ 'ਚ ਹੋਈ ਮੌਤ ਦੇ ਮਾਮਲੇ 'ਚ ਨਵਾਂ ਮੋੜ ਆਇਆ ਹੈ। ਇਸ ਮਾਮਲੇ ਦੀ ਜਾਂਚ ਲਈ ਬਣੀ ਨਵੀਂ SIT ਨੇ ਪਰਿਵਾਰ ਨੂੰ ਲਾਸ਼ ਦੇ ਮਿਲਣ ਬਾਰੇ ਸੂਚਨਾ ਦਿੱਤੀ ਹੈ। ਪਰ ਜਿਸ ਲਾਸ਼ ਬਾਰੇ ਪੁਲੀਸ ਨੇ ਸੂਚਨਾ ਦਿੱਤੀ ਸੀ, ਉਹ ਜਸਪਾਲ ਦੀ ਲਾਸ਼ ਨਹੀਂ ਹੈ। ਹੁਣ ਮਾਮਲਾ ਹੋਰ ਪੇਚੀਦਾ ਹੋ ਗਿਆ ਹੈ।
ਫ਼ਾਇਲ ਫ਼ੋਟੋ
ਇਸ ਮੌਕੇ ਜਸਪਾਲ ਦੇ ਪਿਤਾ ਅਤੇ ਐਕਸ਼ਨ ਕਮੇਟੀ ਦੇ ਮੈਂਬਰ ਰਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਅਤੇ ਡੀਐਸਪੀ ਫਰੀਦਕੋਟ ਨੇ ਦੱਸਿਆ ਕਿ ਜਸਪਾਲ ਸਿੰਘ ਦੀ ਲਾਸ਼ ਰਾਜਸਥਾਨ ਦੇ ਮਸੀਤਾਂ ਹੈੱਡ ਕੋਲੋਂ ਮਿਲੀ ਹੈ। ਉਨ੍ਹਾਂ ਕਿਹਾ ਕਿ ਉਹ ਪੁਲੀਸ ਪਾਰਟੀ ਦੇ ਨਾਲ ਜਾ ਕੇ ਲਾਸ਼ ਦੀ ਸ਼ਨਾਖ਼ਤ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਹ ਲਾਸ਼ ਜਸਪਾਲ ਦੀ ਹੀ ਹੁੰਦੀ ਹੈ ਤਾਂ ਧਰਨਾ ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ।
Last Updated : May 31, 2019, 12:29 PM IST