ਲੁਧਿਆਣਾ: ਕੋਲਕਾਤਾ 'ਚ ਦੋ ਡਾਕਟਰਾਂ 'ਤੇ ਹਮਲੇ ਤੋਂ ਬਾਅਦ ਹੁਣ ਦੇਸ਼ ਭਰ ਦੇ ਡਾਕਟਰ ਇਕਜੁੱਟ ਹੋ ਗਏ ਹਨ। ਪੂਰੇ ਦੇਸ਼ 'ਚ ਡਾਕਟਰ ਇਸ ਹਮਲੇ ਦਾ ਵਿਰੋਧ ਕਰਦੇ ਹੋਏ ਪ੍ਰਦਰਸ਼ਨ ਕਰ ਰਹੇ ਹਨ। ਹੁਣ ਇਹ ਪ੍ਰਦਰਸ਼ਨ ਪੰਜਾਬ 'ਚ ਵੀ ਪਹੁੰਚ ਗਿਆ ਹੈ। ਲੁਧਿਆਣਾ 'ਚ ਵੀ ਆਈਐਮਏ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ ਮੁਜ਼ਾਹਰੇ ਕੀਤੇ ਗਏ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਡੀਸੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ।
ਕੋਲਕਾਤਾ 'ਚ ਡਾਕਟਰਾਂ ਨਾਲ ਬਦਸਲੂਕੀ ਦਾ ਸੂਬੇ ਦੇ ਡਾਕਟਰਾਂ ਵੱਲੋਂ ਵੀ ਵਿਰੋਧ
ਕੋਲਕਾਤਾ ਦੇ ਪ੍ਰਦਰਸ਼ਨ ਦੀ ਅੱਗ ਹੁਣ ਸੂਬੇ 'ਚ ਵੀ ਪਹੁੰਚ ਗਈ ਹੈ। ਸੂਬੇ ਦੇ ਡਾਕਟਰ ਹਮਲੇ ਖ਼ਿਲਾਫ਼ ਇਕਜੁੱਟ ਹੋ ਕੇ ਪ੍ਰਦਰਸ਼ਨ ਕਰ ਰਹੇ ਹਨ। ਡਾਕਟਰਾਂ ਦੀ ਮੰਗ ਹੈ ਕਿ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਫ਼ੋਟੋ
ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਆਈਐਮਏ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਡਾ. ਜੱਸਲ ਨੇ ਮੰਗ ਕੀਤੀ ਕਿ ਸਰਕਾਰ ਅਤੇ ਪ੍ਰਸ਼ਾਸਨ ਡਾਕਟਰਾਂ ਨੂੰ ਸੁਰੱਖਿਆ ਮੁਹੱਈਆ ਕਰਵਾਏ। ਜ਼ਿਕਰਯੋਗ ਹੈ ਕੁਝ ਦਿਨ ਪਹਿਲਾਂ ਕੋਲਕਾਤਾ ਵਿੱਚ ਦੋ ਡਾਕਟਰਾਂ 'ਤੇ ਹਮਲਾ ਕੀਤਾ ਗਿਆ ਸੀ ਜਿਸ ਦੇ ਵਿਰੋਧ 'ਚ ਰਾਜਧਾਨੀ ਦਿੱਲੀ ਦੇ ਏਮਜ਼ ਅਤੇ ਸਫ਼ਦਰਜੰਗ ਹਸਪਤਾਲਾਂ ਸਮੇਤ ਪੂਰੇ ਦੇਸ਼ 'ਚ ਡਾਕਟਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।