ਪਿਥੌਰਾਗੜ੍ਹ: ਭਾਰਤ-ਚੀਨ ਸਰਹੱਦ ਦੇ ਨੇੜੇ ਨਾਭਿਡਾਂਗ ਦੇ ਪਾਬੰਦੀਸ਼ੁਦਾ ਖੇਤਰ ਦੇ ਨੇੜੇ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੀ ਲਖਨਊ ਦੀ ਇਕ ਔਰਤ ਨੇ ਇਹ ਦਾਅਵਾ ਕਰਦੇ ਹੋਏ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਹ ਦੇਵੀ ਪਾਰਵਤੀ ਦਾ ਅਵਤਾਰ ਹੈ ਅਤੇ ਉਹ ਕੈਲਾਸ਼ ਪਰਬਤ 'ਤੇ ਰਹਿੰਦੇ ਭਗਵਾਨ ਸ਼ਿਵ ਨਾਲ ਵਿਆਹ ਕਰੇਗੀ।
ਪਿਥੌਰਾਗੜ੍ਹ ਦੇ ਐਸਪੀ ਲੋਕੇਂਦਰ ਸਿੰਘ ਨੇ ਦੱਸਿਆ ਕਿ ਹਰਮਿੰਦਰ ਸਿੰਘ ਨਾਂ ਦੀ ਇਸ ਔਰਤ ਨੇ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੂੰ ਪਾਬੰਦੀਸ਼ੁਦਾ ਖੇਤਰ ਤੋਂ ਜ਼ਬਰਦਸਤੀ ਹਟਾਇਆ ਗਿਆ ਤਾਂ ਉਹ ਖੁਦਕੁਸ਼ੀ ਕਰ ਲਵੇਗੀ ਅਤੇ ਇਸ ਕਾਰਨ ਉਸ ਨੂੰ ਉਥੋਂ ਹਟਾਉਣ ਗਈ ਪੁਲੀਸ ਟੀਮ ਖਾਲੀ ਹੱਥ ਪਰਤ ਗਈ ਹੈ।
ਉਂਜ ਉਨ੍ਹਾਂ ਕਿਹਾ ਕਿ ਹੁਣ ਪੁਲੀਸ ਦੀ ਇੱਕ ਹੋਰ ਵੱਡੀ ਟੀਮ ਮੌਕੇ ’ਤੇ ਭੇਜੀ ਜਾਵੇਗੀ ਤਾਂ ਜੋ ਔਰਤ ਨੂੰ ਜ਼ਬਰਦਸਤੀ ਧਾਰਚੂਲਾ ਵਿੱਚ ਉਤਾਰਿਆ ਜਾ ਸਕੇ। ਸਿੰਘ ਨੇ ਕਿਹਾ, ਅਸੀਂ ਫੈਸਲਾ ਕੀਤਾ ਹੈ ਕਿ ਹੁਣ ਔਰਤ ਨੂੰ ਹੇਠਾਂ ਲਿਆਉਣ ਲਈ 12 ਮੈਂਬਰੀ ਪੁਲਿਸ ਟੀਮ ਨੂੰ ਨਾਭਿਧਾਂਗ ਭੇਜਿਆ ਜਾਵੇਗਾ। ਇਸ ਟੀਮ ਵਿੱਚ ਮੈਡੀਕਲ ਕਰਮਚਾਰੀ ਵੀ ਸ਼ਾਮਲ ਹੋਣਗੇ।