ਪੰਜਾਬ

punjab

ETV Bharat / bharat

Pervez musharraf in kargil : ਭਾਰਤ ਖਿਲਾਫ਼ ਕੋਝੀਆਂ ਹਰਕਤਾਂ ਲਈ ਮਸ਼ਹੂਰ ਸੀ ਪਰਵੇਜ਼ ਮੁਸ਼ੱਰਫ, ਪੜ੍ਹੋ ਕੀ ਸੀ ਕਾਰਗਿਲ ਯੁੱਧ ਵਿੱਚ ਮੁਸ਼ੱਰਫ ਦੀ ਭੂਮਿਕਾ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ 79 ਸਾਲ ਦੀ ਉਮਰ ਵਿੱਚ ਦੁਬਈ ਵਿੱਚ ਦੇਹਾਂਤ ਹੋ ਗਿਆ ਹੈ। ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਮੁਸ਼ੱਰਫ ਭਾਰਤ ਵਿੱਚ ਕਾਰਗਿਲ ਯੁੱਧ, ਆਗਰਾ ਸੰਮੇਲਨ ਅਤੇ ਸੰਸਦ ਉੱਤੇ ਹਮਲਿਆਂ ਵਿੱਚ ਆਪਣੀ ਭੂਮਿਕਾ ਲਈ ਜਾਣੇ ਜਾਂਦੇ ਹਨ। ਇਨ੍ਹਾਂ ਸਾਰੇ ਮੌਕਿਆਂ 'ਤੇ ਸਾਡੇ ਬਹਾਦਰ ਸੈਨਿਕਾਂ ਨੇ ਮੁਸ਼ੱਰਫ਼ ਦੇ ਗੁੱਝੇ ਇਰਾਦਿਆਂ ਨੂੰ ਅਸਫਲ ਕਰ ਦਿੱਤਾ...

What was the role of Pervez Musharraf in the Kargil War
Pervez musharraf in kargil : ਭਾਰਤ ਖਿਲਾਫ਼ ਕੋਝੀਆਂ ਹਰਕਤਾਂ ਲਈ ਮਸ਼ਹੂਰ ਸੀ ਪਰਵੇਜ਼ ਮੁਸ਼ੱਰਫ, ਪੜ੍ਹੋ ਕੀ ਸੀ ਕਾਰਗਿਲ ਯੁੱਧ ਵਿੱਚ ਮੁਸ਼ੱਰਫ ਦੀ ਭੂਮਿਕਾ

By

Published : Feb 5, 2023, 2:26 PM IST

ਨਵੀਂ ਦਿੱਲੀ: ਭਾਰਤ ਵਿੱਚ ਪਰਵੇਜ਼ ਮੁਸ਼ੱਰਫ਼ ਆਪਣੀਆਂ ਗੁੱਝੀਆਂ ਚਾਲਾਂ ਤੇ ਕੋਝੀਆਂ ਹਰਕਤਾਂ ਲਈ ਜਾਣੇ ਜਾਂਦੇ ਹਨ। ਮੁਸ਼ੱਰਫ ਨੇ ਭਾਰਤ ਨੂੰ ਧੋਖਾ ਦਿੱਤਾ, ਪਰ ਕਦੇ ਵੀ ਕਿਸੇ ਜੰਗ ਵਿੱਚ ਸਫਲਤਾ ਨਹੀਂ ਮਿਲੀ। ਉਸ ਸਮੇਂ ਜਦੋਂ ਭਾਰਤ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਪਾਕਿਸਤਾਨ ਨੂੰ ਸ਼ਾਂਤੀ ਦਾ ਸੱਦਾ ਦਿੱਤਾ ਸੀ ਤਾਂ ਮੁਸ਼ੱਰਫ ਨੇ ਕਾਰਗਿਲ ਵਰਗੀ ਸਾਜ਼ਿਸ਼ ਰਚੀ ਸੀ। ਉਦੋਂ ਪਾਕਿਸਤਾਨ ਵਿੱਚ ਨਵਾਜ਼ ਸ਼ਰੀਫ਼ ਦੀ ਸਰਕਾਰ ਸੀ। ਪਾਕਿਸਤਾਨੀ ਫੌਜ ਦੀ ਕਮਾਨ ਮੁਸ਼ੱਰਫ ਦੇ ਹੱਥਾਂ ਵਿੱਚ ਸੀ। ਮੁਸ਼ੱਰਫ ਅਤੇ ਨਵਾਜ਼ ਦੇ ਰਿਸ਼ਤੇ ਚੰਗੇ ਨਹੀਂ ਸਨ। ਇਸ ਦਾ ਅਸਰ ਪਾਕਿਸਤਾਨ 'ਤੇ ਵੀ ਪਿਆ।

ਪਾਕਿ ਫੌਜ ਨੇ ਵੀ ਲਿਆ ਸੀ ਮੁਜਾਹਿਦੀਨ ਦਾ :ਪਰਵੇਜ਼ ਮੁਸ਼ੱਰਫ ਨੇ ਭਾਰਤ ਦੇ ਸ਼ਾਂਤੀ ਪ੍ਰਸਤਾਵ ਦੇ ਜਵਾਬ ਵਿੱਚ ਪਾਕਿਸਤਾਨੀ ਫੌਜ ਦੀ ਮਦਦ ਨਾਲ ਕਾਰਗਿਲ ਵਿੱਚ ਜੰਗ ਸ਼ੁਰੂ ਕਰ ਦਿੱਤੀ ਸੀ। ਪਾਕਿ ਫੌਜ ਨੇ ਵੀ ਮੁਜਾਹਿਦੀਨ ਦਾ ਪੱਖ ਲਿਆ। ਹਾਲ ਹੀ ਦੇ ਦਿਨਾਂ 'ਚ ਮੁਸ਼ੱਰਫ ਨੇ ਇਕ ਭਾਰਤੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਇਸ ਤੱਥ ਨੂੰ ਵੀ ਸਵੀਕਾਰ ਕੀਤਾ ਸੀ ਕਿ ਕਾਰਗਿਲ ਹਮਲੇ 'ਚ ਪਾਕਿਸਤਾਨੀ ਫੌਜ ਦਾ ਹੱਥ ਸੀ। ਮੁਸ਼ੱਰਫ਼ ਨੇ ਆਪਣੀ ਆਤਮਕਥਾ 'ਇਨ ਦਾ ਲਾਇਨ ਆਫ਼ ਫਾਇਰ' ਵਿੱਚ ਵੀ ਇਸ ਦਾ ਜ਼ਿਕਰ ਕੀਤਾ ਹੈ। ਹਾਲਾਂਕਿ ਕਾਰਗਿਲ 'ਚ ਭਾਰਤੀ ਫੌਜ ਦੀ ਬਹਾਦਰੀ ਕਾਰਨ ਪਾਕਿਸਤਾਨ ਨੂੰ ਨਤੀਜੇ ਭੁਗਤਣੇ ਪਏ।

ਇਹ ਵੀ ਪੜ੍ਹੋ:Choronology of Adani Saga: ਅਰਸ਼ ਤੋਂ ਫਰਸ਼ ਤੱਕ ਅਡਾਨੀ ਦੇ ਸ਼ੇਅਰ, ਜਾਣੋ ਕਿਉਂ ਪਿਛਲੇ 10 ਦਿਨਾਂ 'ਚ ਗੁਆਇਆ ਨਿਵੇਸ਼ਕਾਂ ਦਾ ਭਰੋਸਾ

ਇਸ ਦਲੇਰੀ ਤੋਂ ਬਾਅਦ ਮੁਸ਼ੱਰਫ ਨੇ ਪਾਕਿਸਤਾਨ ਵਿਚ 'ਕੂ' (ਫੌਜੀ ਤਖ਼ਤਾ ਪਲਟ) ਕੀਤਾ। ਉਸਨੇ ਨਵਾਜ਼ ਸ਼ਰੀਫ਼ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰ ਦਿੱਤਾ ਅਤੇ ਉਹ ਖ਼ੁਦ ਉੱਥੇ ਸਰਪ੍ਰਸਤ ਬਣ ਗਿਆ। ਇਸ ਤੋਂ ਬਾਅਦ ਮੁਸ਼ੱਰਫ ਨੇ ਜੇਹਾਦੀਆਂ ਨੂੰ ਕਸ਼ਮੀਰ ਭੇਜਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ। ਵਾਜਪਾਈ ਨੇ ਪਾਕਿਸਤਾਨ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ਉਹ ਇਨ੍ਹਾਂ ਹਰਕਤਾਂ ਤੋਂ ਬਚੇ। ਇਨ੍ਹਾਂ ਹਾਲਾਤਾਂ ਵਿਚਕਾਰ 2001 ਵਿੱਚ ਵਾਜਪਾਈ ਅਤੇ ਮੁਸ਼ੱਰਫ਼ ਵਿਚਾਲੇ ਆਗਰਾ ਸੰਮੇਲਨ ਵੀ ਹੋਇਆ ਸੀ ਪਰ ਪਾਕਿਸਤਾਨ ਆਪਣੇ ਰਵੱਈਏ ਤੋਂ ਪਿੱਛੇ ਨਹੀਂ ਹਟਿਆ। 2001 'ਚ ਇਸ ਨੇ ਅੱਤਵਾਦੀ ਭੇਜ ਕੇ ਦੇਸ਼ ਦੀ ਸੰਸਦ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਹਮੇਸ਼ਾ ਦੀ ਤਰ੍ਹਾਂ ਪਾਕਿਸਤਾਨ ਇਸ ਵਾਰ ਵੀ ਅਸਫਲ ਰਿਹਾ।

ABOUT THE AUTHOR

...view details