ਹੈਦਰਾਬਾਦ: ਹਰ ਸਾਲ 15 ਮਾਰਚ ਨੂੰ 'ਵਿਸ਼ਵ ਖ਼ਪਤਕਾਰ ਅਧਿਕਾਰ ਦਿਵਸ' ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਖ਼ਪਤਕਾਰਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣਾ ਹੈ। ਕਈ ਵਾਰ ਤਾਂ ਆਮ ਲੋਕਾਂ ਨੂੰ ਆਪਣੇੇ ਜ਼ਰੂਰੀ ਅਧਿਕਾਰਾਂ ਬਾਰੇ ਪਤਾ ਨਹੀਂ ਹੁੰਦਾ।
'ਵਿਸ਼ਵ ਖ਼ਪਤਕਾਰ ਦਿਵਸ' ਵਾਲੇ ਦਿਨ ਗਾਹਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਜਾਗਰੂਕਤਾ ਮੁਹਿੰਮ ਚਲਾਈ ਜਾਂਦੀ ਹੈ ਤਾਂ ਜੋ ਗਾਹਕਾਂ ਦੇ ਅਧਿਕਾਰਾਂ ਦੀ ਉਲੰਘਣਾ ਨਾ ਹੋਵੇ। ਤਾਂ ਆਓ ਜਾਣਦੇ ਹਾਂ 'ਵਿਸ਼ਵ ਖ਼ਪਤਕਾਰ ਅਧਿਕਾਰ ਦਿਵਸ' (World Consumer Rights Day)ਦਾ ਇਤਿਹਾਸ ਅਤੇ ਭਾਰਤ ਵਿੱਚ ਖਪਤਕਾਰਾਂ ਨੂੰ ਕੀ ਅਧਿਕਾਰ ਦਿੱਤੇ ਗਏ ਹਨ?
'ਵਿਸ਼ਵ ਖ਼ਪਤਕਾਰ ਦਿਵਸ' ਦਾ ਇਤਿਹਾਸ
'ਵਿਸ਼ਵ ਖਪਤਕਾਰ ਅਧਿਕਾਰ ਦਿਵਸ' ਦਾ ਵਿਚਾਰ ਰਾਸ਼ਟਰਪਤੀ ਜੌਹਨ ਐਫ ਕੈਨੇਡੀ ਨੇ ਦਿੱਤਾ ਸੀ। 15 ਮਾਰਚ, 1962 ਨੂੰ ਰਾਸ਼ਟਰਪਤੀ ਜੌਹਨ ਐਫ. ਕੈਨੇਡੀ ਨੇ ਯੂਐਸ ਕਾਂਗਰਸ ਨੂੰ ਇੱਕ ਰਸਮੀ ਸੰਬੋਧਨ ਵਿੱਚ ਖਪਤਕਾਰਾਂ ਦੇ ਅਧਿਕਾਰਾਂ ਦੇ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ। ਜੌਨ ਐਫ ਕੈਨੇਡੀ ਉਪਭੋਗਤਾ ਅਧਿਕਾਰਾਂ ਬਾਰੇ ਗੱਲ ਕਰਨ ਵਾਲੇ ਪਹਿਲੇ ਵਿਸ਼ਵ ਨੇਤਾ ਸਨ।