ਗਾਜੀਆਬਾਦ: ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ (BKU leader Rakesh Tikait) ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕੰਗਨਾ ਰਨੌਤ ਨੇ ਸ਼ਹੀਦਾਂ ਦਾ ਅਪਮਾਨ ਕੀਤਾ (Kangna Ranaut insulted martyrs) ਹੈ। ਕੰਗਨਾ ਨੇ ਦੇਸ਼ ਦੀ ਆਜਾਦੀ ਬਾਰੇ ਵਿਵਾਦਤ ਬਿਆਨ (Disputed statement about independence) ਦਿੱਤਾ ਸੀ ਕਿ 1947 ਵਿੱਚ ਦੇਸ਼ ਨੂੰ ਆਜਾਦੀ ਨਹੀਂ ਸਗੋਂ ਭੀਖ ਮਿਲੀ ਸੀ। ਇਸੇ ’ਤੇ ਪ੍ਰਤੀਕ੍ਰਮ ਦਿੰਦਿਆਂ ਰਾਕੇਸ਼ ਟਿਕੈਤ (Rakesh Tikait reaction) ਨੇ ਕਿਹਾ ਹੈ ਕਿ ਭੀਖ ਨਾਲ ਆਜਾਦੀ ਨਹੀਂ ਮਿਲਦੀ, ਆਜਾਦੀ ਲੜ ਕੇ ਮਿਲਦੀ ਹੈ। ਇਸ ਤਰ੍ਹਾਂ ਦਾ ਬਿਆਨ ਸ਼ਹੀਦਾਂ ਦਾ ਅਪਮਾਨ ਹੈ।
ਜਿਕਰਯੋਗ ਹੈ ਕਿ ਟਿਕੈਤ ਗਾਜੀਪੁਰ ਬਾਰਡਰ ’ਤੇ ਅੱਜ ਕਿਸਾਨਾਂ ਦੀ ਇੱਕ ਮੀਟਿੰਗ (Farmers' meeting at Gajipur Border) ਨੂੰ ਸੰਬੋਧਨ ਕਰ ਰਹੇ ਸੀ। ਇਸ ਮੀਟਿੰਗ ਵਿੱਚ 22 ਨਵੰਬਰ ਨੂੰ ਲਖਨਊ ਵਿੱਚ ਹੋਣ ਵਾਲੀ ਮਹਾਂਪੰਚਾਇਤ (Lucknow Maha Panchayat) ਦੀ ਰਣਨੀਤੀ ਤੈਅ ਕੀਤੀ ਗਈ। ਕਿਸਾਨਾਂ ਵੱਲੋਂ ਸ਼ਾਮ ਵੇਲੇ 29 ਨਵੰਬਰ ਨੂੰ ਦਿੱਲੀ ਜਾਣ ਦੀ ਰਣਨੀਤੀ ’ਤੇ ਵੀ ਚਰਚਾ ਕੀਤੀ ਜਾਵੇਗੀ। ਸਵੇਰੇ ਦੀ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਰਾਕੇਸ਼ ਟਿਕੈਤ ਨੇ ਨਾ ਸਿਰਫ ਕੰਗਨਾ ਰਨੌਤ ਦੀ ਨਖੇਧੀ ਕੀਤੀ, ਸਗੋਂ ਉਸ ਨੂੰ ਨਸੀਹਤ ਵੀ ਦਿੱਤੀ ਕਿ ਉਸ ਨੂੰ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ ਤੇ ਤਾਂ ਹੀ ਕੋਈ ਗੱਲ ਕਰਨੀ ਚਾਹੀਦੀ ਹੈ।