ਚੰਡੀਗੜ੍ਹ:ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਵਾਰ ਫੇਰ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਇਸ ਵਾਰ ਉਨ੍ਹਾਂ ਸੁਮੇਧ ਸੈਣੀ ਮਾਮਲੇ ‘ਚ ਵਿਜੀਲੈਂਸ ਨੂੰ ਮਿਲੀ ਮਾਤ ਦੇ ਮਾਮਲੇ ‘ਚ ਘੇਰਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਾਰੇ ਮੰਤਰੀਆਂ ਤੇ ਪਾਰਟੀ ਆਗੂਆਂ ਨੂੰ ਨਸੀਹਤ ਦਿੱਤੀ ਹੈ ਕਿ ਉਹ ਕੋਈ ਵੀ ਬਿਆਨ ਜਾਰੀ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰ ਲੈਣ ਤੇ ਮਸਲਾ ਪਾਰਟੀ ਪਲੇਟਫਾਰਮ ‘ਤੇ ਚੁੱਕਣ।
ਇਹ ਵੀ ਪੜੋ: ਸੁਣੋ, ਰਿਹਾਈ ਤੋਂ ਬਾਅਦ ਕੀ ਬੋਲੇ ਸਾਬਕਾ DGP ਸੁਮੇਧ ਸੈਣੀ
ਰੰਧਾਵਾ ਨੇ ਟਵੀਟ ਕਰਕੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਹੈ ਕਿ ਉਹ ਐਡਵੋਕੇਟ ਜਨਰਲ, ਗ੍ਰਹਿ ਸਕੱਤਰ ਤੇ ਚੀਫ ਡਾਇਰੈਕਟਰ ਵਿਜੀਲੈਂਸ ਨੂੰ ਤੁਰੰਤ ਫਾਰਗ ਕਰ ਦੇਣ, ਕਿਉਂਕਿ ਉਹ ਆਪਣੀ ਡਿਊਟੀ ਨਿਭਾਉਣ ਵਿੱਚ ਨਿਪੁੰਣ ਨਹੀਂ ਹਨ। ਦੂਜੇ ਪਾਸੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਰਾਹੀਂ ਰੰਧਾਵਾ ਦੇ ਟਵੀਟ ‘ਤੇ ਪਲਟਵਾਰ ਕਰਦਿਆਂ ਮੁੱਖ ਮੰਤਰੀ ਦੇ ਹਵਾਲੇ ਨਾਲ ਕਿਹਾ ਹੈ ਕਿ ਸਾਰੇ ਮੰਤਰੀ ਜਨਤਕ ਤੌਰ ‘ਤੇ ਬਿਆਨਬਾਜੀ ਤੋਂ ਪਹਿਲਾਂ ਉਨ੍ਹਾਂ ਨਾਲ (ਮੁੱਖ ਮੰਤਰੀ ਨਾਲ) ਜਾਂ ਪਾਰਟੀ ਪਲੇਟਫਾਰਮ ‘ਤੇ ਚੁੱਕਣ।