ਪੰਜਾਬ

punjab

By

Published : Mar 26, 2021, 11:07 PM IST

ETV Bharat / bharat

ਆਈਆਈਟੀ ਦਿੱਲੀ ਵਿੱਚ ਪੀਜੀ ਤੇ ਪੀਐਚਡੀ ਲਈ ਦਾਖ਼ਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ

ਆਈਆਈਟੀ ਦਿੱਲੀ ਵਿੱਚ ਪੀਜੀ ਅਤੇ ਪੀਐਚਡੀ ਪ੍ਰੋਗਰਾਮਾਂ ਵਿੱਚ ਦਾਖ਼ਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਨ੍ਹਾਂ ਕੋਰਸਾਂ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਆਈਆਈਟੀ ਦਿੱਲੀ ਦੀ ਅਧਿਕਾਰਤ ਵੈਬਸਾਈਟ home.iitd.ac.in 'ਤੇ ਜਾ ਕੇ ਰਜਿਸਟ੍ਰੇਸ਼ਨ ਕਰਨੀ ਪਵੇਗੀ।

ਆਈਆਈਟੀ ਦਿੱਲੀ ਵਿੱਚ ਪੀਜੀ ਤੇ ਪੀਐਚਡੀ ਲਈ ਦਾਖ਼ਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ
ਆਈਆਈਟੀ ਦਿੱਲੀ ਵਿੱਚ ਪੀਜੀ ਤੇ ਪੀਐਚਡੀ ਲਈ ਦਾਖ਼ਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ

ਨਵੀਂ ਦਿੱਲੀ: ਆਈਆਈਟੀ ਦਿੱਲੀ ਵਿੱਚ ਪੀਜੀ ਅਤੇ ਪੀਐਚਡੀ ਪ੍ਰੋਗਰਾਮਾਂ ਵਿੱਚ ਦਾਖ਼ਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਨ੍ਹਾਂ ਕੋਰਸਾਂ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਆਈਆਈਟੀ ਦਿੱਲੀ ਦੀ ਅਧਿਕਾਰਤ ਵੈਬਸਾਈਟ home.iitd.ac.in 'ਤੇ ਜਾ ਕੇ ਰਜਿਸਟ੍ਰੇਸ਼ਨ ਕਰਨੀ ਪਵੇਗੀ।

ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ 24 ਅਪ੍ਰੈਲ

ਦੱਸ ਦਈਏ ਕਿ ਆਈਆਈਟੀ ਦਿੱਲੀ ਵਿੱਚ ਪੀਜੀ ਅਤੇ ਪੀਐਚਡੀ ਵਿੱਚ ਦਾਖ਼ਲੇ ਲਈ ਰਜਿਸਟ੍ਰੇਸ਼ਨ ਕਰਵਾਉਣ ਦੀ ਆਖ਼ਰੀ ਤਰੀਕ 24 ਅਪ੍ਰੈਲ ਹੈ। ਉਥੇ ਆਈਆਈਟੀ ਦਿੱਲੀ ਵੱਲੋਂ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਅਨੁਸਾਰ ਦਾਖ਼ਲਾ ਪ੍ਰੀਖਿਆ ਅਤੇ ਇੰਟਰਵਿਊ 10 ਮਈ ਤੋਂ 23 ਜੂਨ ਵਿਚਕਾਰ ਹੋਵੇਗਾ।

ਇਨ੍ਹਾਂ ਕੋਰਸਾਂ ਵਿੱਚ ਲਿਆ ਜਾ ਸਕਦੈ ਦਾਖ਼ਲਾ

ਦੱਸ ਦਈਏ ਕਿ ਚਾਹਵਾਨ ਵਿਦਿਆਰਥੀ ਪੀਐਚਡੀ, ਐਮਟੈਕ, ਅਪਰਾਈਡ ਮੈਕੇਨਿਕ, ਕੈਮੀਕਲ ਇੰਜੀਨੀਅਰਿੰਗ, ਕੈਮਿਸਟ੍ਰੀ, ਸਿਵਲ ਇੰਜੀਨੀਅਰਿੰਗ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ, ਮਟਰੀਅਲ ਸਾਈਸ ਐਂਡ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਫ਼ਿਜੀਕਸ ਟੈਕਸਟਾਈਲ ਐਂਡ ਫਾਈਬਰ ਇੰਜੀਨੀਅਰਿੰਗ ਆਦਿ ਵਿਸ਼ਿਆਂ ਵਿੱਚ ਦਾਖ਼ਲਾ ਲੈ ਸਕਦੇ ਹਨ।

ABOUT THE AUTHOR

...view details