ਨਵੀਂ ਦਿੱਲੀ: ਭਾਰਤੀ ਰਿਜਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਨੀਤੀ ਦਰ ਰੇਪੋ ਚ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਰੇਟ, ਰਿਵਰਸ ਰੇਪੋ ਰੇਟ, ਐਮਐਸਐਫ ਰੇਟ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਰੈਪੋ ਰੇਟ ਬਿਨਾਂ ਕਿਸੇ ਬਦਲਾਅ ਦੇ 4 ਫੀਸਦੀ ਰਹੇਗਾ. ਐਮਐਸਐਫ ਰੇਟ ਅਤੇ ਬੈਂਕ ਦਰ ਬਿਨਾਂ ਕਿਸੇ ਬਦਲਾਅ ਦੇ 4.25 ਫੀਸਦ ਰਹੇਗਾ। ਇਸ ਦੇ ਨਾਲ ਹੀ ਰਿਵਰਸ ਰੇਪੋ ਰੇਟ ਵੀ ਬਿਨਾਂ ਕਿਸੇ ਬਦਲਾਅ ਦੇ 3.35 ਫੀਸਦੀ 'ਤੇ ਰਹੇਗਾ।ਇਸ ਕਾਰਨ, ਈਐਮਆਈ ਵਿੱਚ ਵੀ ਕੋਈ ਬਦਲਾਅ ਨਹੀਂ ਹੋਵੇਗਾ।
ਜੀਡੀਪੀ ਵਿਕਾਸ ਦਰ ਦਾ ਅਨੁਮਾਨ 9.5 ਫੀਸਦ
ਆਰਬੀਆਈ ਗਵਰਨਰ ਸ਼ਸ਼ੀਕਾਂਤ ਦਾਸ ਨੇ ਕਿਹਾ ਕਿ ਮੁਦਰਾ ਨੀਤੀ ਕਮੇਟੀ ਨੇ ਮੁਦਰਾ ਨੀਤੀ ਬਾਰੇ ਉਦਾਰਵਾਦੀ ਰੁਖ ਕਾਇਮ ਰੱਖਣ ਦਾ ਫੈਸਲਾ ਕੀਤਾ ਹੈ। ਸਾਡੀ ਇਸ ਕਦਮ ਦਾ ਉਦੇਸ਼ ਵਿਕਾਸ ਨੂੰ ਤੇਜ਼ ਕਰਨਾ ਅਤੇ ਅਰਥਵਿਵਸਥਾ ’ਚ ਸੰਕਟ ਨੂੰ ਦੂਰ ਕਰਨਾ ਹੈ। ਆਰਬੀਆਈ ਨੇ ਚਾਲੂ ਵਿੱਤੀ ਸਾਲ ਲਈ ਜੀਡੀਪੀ ਵਿਕਾਸ ਦਰ ਦਾ ਅਨੁਮਾਨ 9.5 ਫੀਸਦੀ 'ਤੇ ਬਰਕਰਾਰ ਰੱਖਿਆ ਹੈ।