ਟਵਿੱਟਰ ਨੇ IT ਮੰਤਰੀ ਰਵੀਸ਼ੰਕਰ ਪ੍ਰਸ਼ਾਦਿ ਦਾ ਟਵਿੱਟਰ ਅਕਾਊਂਟ ਕੀਤਾ ਬਲਾਕ
ਗਾਜੀਆਬਾਦ ਦੇ ਇਕ ਬਜ਼ੁਰਗ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਟਵਿੱਟਰ ਮਾਲਕ ਦੀਆਂ ਦਿੱਕਤਾਂ ਵੱਧ ਗਈਆਂ ਸਨ। ਟਵਿੱਟਰ ਮਾਲਕ ਨੂੰ ਕਰਨਾਟਕ ਹਾਈਕੋਰਟ ਤੋਂ ਰਾਹਤ ਮਿਲ ਗਈ ਸੀ।
15:52 June 25

13:29 June 25
ਮੈਂ ਰਾਹੁਲ ਗਾਂਧੀ ਦਾ ਧੰਨਵਾਦ ਕਰਨ ਆਇਆ ਸੀ: ਲਖਵੀਰ ਸਿੰਘ
ਦਿੱਲੀ:ਉਥੇ ਹੀ ਵਿਧਾਇਕ ਲਖਵੀਰ ਸਿੰਘ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਦਾ ਧੰਨਵਾਦ ਕਰਨ ਆਇਆ ਸੀ ਜਿਹਨਾਂ ਨੇ ਮੈਨੂੰ ਵਿਧਾਨਸਭਾ ਵਿੱਚ ਪਹੁੰਚਾਇਆ ਹੈ। ਉਥੇ ਹੀ ਉਹਨਾਂ ਨੇ ਕਿਹਾ ਕਿ ਪਾਰਟੀ ’ਚ ਚੱਲ ਰਿਹਾ ਕਲੇਸ਼ ਜਲਦ ਤੋਂ ਜਲਦ ਹੱਲ ਹੋ ਜਾਵੇਗਾ।
13:18 June 25
Punjab Congress Conflict: ‘ਪੰਜਾਬ ਕਾਂਗਰਸ ਦੀਆਂ ਸ਼ਿਕਾਇਤਾਂ ਲੈ ਰਾਹੁਲ ਨਾਲ ਕੀਤੀ ਮੀਟਿੰਗ’
ਦਿੱਲੀ: ਰਾਹੁਲ ਗਾਂਧੀ ਨਾਲ ਮੀਟਿੰਗ ਕਰਨ ਤੋਂ ਬਾਅਦ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਰਾਹੁਲ ਗਾਂਧੀ ਨਾਲ ਅਸੀਂ ਪੰਜਾਬ ਕਾਂਗਰਸ ਵੱਲੋਂ ਸਾਈਡਲਾਈਨ ਕੀਤੇ ਗਏ ਆਗੂਆਂ ਸਬੰਧੀ ਮੀਟਿੰਗ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਬਹੁਤੇ ਆਗੂਆਂ ਨੂੰ ਟਿਕਟ ਤਕ ਨਹੀਂ ਦਿੱਤੀ ਗਈ ਜੋ ਨਾਰਾਜ਼ ਹਨ। ਉਥੇ ਹੀ ਦੂਲੋ ਨੇ ਕਿਹਾ ਕਿ ਡਿਗਟੇਟਰ ਬਣ ਰਾਜ ਨਹੀਂ, ਮੁੱਖ ਮੰਤਰੀ ਬਣ ਕੰਮ ਕਰਨਾ ਚਾਹੀਦਾ ਹੈ।
11:13 June 25
ਪੰਜਾਬ ਕਾਂਗਰਸ ਦੇ ਕਈ ਵਿਧਾਇਕ ਪਹੁੰਚੇ ਰਾਹੁਲ ਦੇ ਘਰ
ਰਾਹੁਲ ਨਾਲ ਮੁਲਾਕਾਤ ਕਰਨ ਦਿੱਲੀ ਪਹੁੰਚੇ ਪੰਜਾਬ ਦੇ ਕਈ ਵਿਧਾਇਕ
ਸ਼ਮਸ਼ੇਰ ਸਿੰਘ ਦੁੱਲੋਂ, ਵਿਜੈ ਇੰਦਰ ਸਿੰਗਲਾ, ਵਿਧਾਇਕ ਲਖਵੀਰ ਸਿੰਘ ਪਹੁੰਚੇ ਰਾਹੁਲ ਦੇ ਘਰ
ਰਾਣਾ ਗੁਰਜੀਤ ਸੋਢੀ ਤੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੀ ਪਹੁੰਚੇ ਰਾਹੁਲ ਦੇ ਦਰਬਾਰ
08:25 June 25
ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ
ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ
ਰਾਹੁਲ ਗਾਂਧੀ ਅੱਜ ਫੇਰ ਪੰਜਾਬ ਦੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤ
ਹਾਈਕਮਾਨ ਨੇ ਮੁੜ ਦਿੱਲੀ ਬੁਲਾਏ ਪੰਜਾਬ ਦੇ ਕਈ ਵਿਧਾਇਕ