ਉਜੈਨ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਆਪਣੇ ਮੱਧ ਪ੍ਰਦੇਸ਼ ਦੌਰੇ ਦੇ ਤੀਜੇ ਅਤੇ ਆਖਰੀ ਦਿਨ ਪਰਿਵਾਰ ਸਮੇਤ ਉਜੈਨ ਪਹੁੰਚ ਗਏ ਹਨ। ਰਾਸ਼ਟਰਪਤੀ ਫੌਜ ਦੇ ਹੈਲੀਕਾਪਟਰ 'ਚ ਸਵੇਰੇ ਦੇਵਾਸ ਰੋਡ 'ਤੇ ਪੁਲਿਸ ਲਾਈਨ ਹੈਲੀਪੈਡ 'ਤੇ ਉਤਰੇ। ਉਥੋਂ ਉਹ ਕਾਲੀਦਾਸ ਸੰਸਕ੍ਰਿਤ ਅਕਾਦਮੀ ਪੁੱਜੇ ਅਤੇ ਆਲ ਇੰਡੀਆ ਆਯੁਰਵੇਦ ਮਹਾਂਸਮੇਲਨ ਦੇ 59ਵੇਂ ਜਨਰਲ ਅਸੈਂਬਲੀ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਰਾਸ਼ਟਰਪਤੀ ਮਹਾਕਾਲੇਸ਼ਵਰ ਮੰਦਰ 'ਚ ਪੂਜਾ ਅਰਚਨਾ ਕੀਤੀ। ਉਹ ਇੱਥੇ ਕਰੀਬ 45 ਮਿੰਟ ਤੱਕ ਰਹੇ।
ਇਸ ਦੌਰਾਨ ਉਨ੍ਹਾਂ ਦੇ ਸ਼ਾਨਦਾਰ ਸਵਾਗਤ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਮਹਾਕਾਲੇਸ਼ਵਰ ਮੰਦਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਮੰਦਰ ਦੇ ਆਲੇ-ਦੁਆਲੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦੱਸ ਦੇਈਏ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ 27 ਮਈ ਤੋਂ ਮੱਧ ਪ੍ਰਦੇਸ਼ ਦੇ ਦੌਰੇ 'ਤੇ ਹਨ ਅਤੇ ਉਹ ਅੱਜ ਸ਼ਾਮ 6 ਵਜੇ ਇੰਦੌਰ ਤੋਂ ਦਿੱਲੀ ਲਈ ਰਵਾਨਾ ਹੋਣਗੇ।
ਸੀਐਮ ਸ਼ਿਵਰਾਜ ਨੇ ਰਾਸ਼ਟਰਪਤੀ ਦਾ ਸਵਾਗਤ ਕੀਤਾ: ਸੀਐਮ ਸ਼ਿਵਰਾਜ ਸਿੰਘ ਚੌਹਾਨ, ਰਾਜਪਾਲ ਮੰਗੂਭਾਈ ਪਟੇਲ, ਉੱਚ ਸਿੱਖਿਆ ਮੰਤਰੀ ਡਾ. ਮੋਹਨ ਯਾਦਵ, ਸੰਸਦ ਮੈਂਬਰ ਅਤੇ ਵਿਧਾਇਕ ਨੇ ਪੁਲਿਸ ਲਾਈਨ ਹੈਲੀਪੈਡ 'ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਵਾਗਤ ਕੀਤਾ।
ਮਹਾਕਾਲੇਸ਼ਵਰ ਮੰਦਰ 'ਚ ਰਾਸ਼ਟਰਪਤੀ ਦੀ ਯਾਤਰਾ ਤੋਂ ਪਹਿਲਾਂ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਅਤੇ ਸਮਾਗਮ ਵਿੱਚ ਆਉਣ ਵਾਲੇ ਮਹਿਮਾਨਾਂ ਦੀ ਤਿੱਖੀ ਚੈਕਿੰਗ ਕੀਤੀ ਜਾ ਰਹੀ ਹੈ। ਮੰਦਰ ਦੇ ਪਰਿਸਰ ਵਿੱਚ ਲਾਲ ਕਾਰਪੇਟ ਵਿਛਾਇਆ ਗਿਆ ਹੈ। ਮੰਦਰ ਦੀ ਹਰ ਕੰਧ ਅਤੇ ਦਰਵਾਜ਼ੇ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਡਰੋਨ ਨਾਲ ਵੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਦਿੱਲੀ ਤੋਂ ਫੌਜ ਦੇ ਕੁਝ ਕਮਾਂਡੋ ਵੀ ਬੁਲਾਏ ਗਏ ਹਨ।
ਇਹ ਵੀ ਪੜ੍ਹੋ :ਅਮਰਨਾਥ ਯਾਤਰਾ ਲਈ RFID ਟੈਗ ਜ਼ਰੂਰੀ, ਇਸ ਤੋਂ ਬਿਨਾਂ ਨਹੀਂ ਕਰ ਸਕੋਗੇ ਅਮਰਨਾਥ ਯਾਤਰਾ