ਹੈਦਰਾਬਾਦ ਡੈਸਕ: 14 ਫਰਵਰੀ 2019 ਦਾ ਦਿਨ ਭਾਰਤ ਦੇ ਇਤਿਹਾਸ ਦਾ ਕਾਲਾ ਦਿਨ ਰਿਹਾ ਹੈ। ਇਸ ਦਿਨ ਦੀਆਂ ਜੈਸ਼-ਏ-ਮੁੰਹਮਦ ਅੱਤਵਾਦੀ ਸੰਗਠਨ ਨੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਜਵਾਨਾਂ ਉੱਤੇ ਹਮਲਾ ਕੀਤਾ ਸੀ। ਅੱਜ ਉਸ ਹਮਲੇ ਦੀ ਚੌਥੀ ਬਰਸੀ ਮੌਕੇ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਹਰ ਦੇਸ਼ ਵਾਸੀ ਦੇ ਨਾਲ-ਨਾਲ ਸਿਆਸੀ ਨੇਤਾਵਾਂ ਵੱਲੋਂ ਵੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।
ਮਹਾਨ ਕੁਰਬਾਨੀ ਨੂੰ ਕਦੇ ਨਹੀਂ ਭੁਲਾਂਗੇ :ਪੀਐਮ ਮੋਦੀ ਨੇ ਟਵੀਟ ਕਰਦਿਆ ਲਿਖਿਆ ਕਿ, 'ਆਪਣੇ ਬਹਾਦਰ ਨਾਇਕਾਂ ਨੂੰ ਯਾਦ ਕਰਦੇ ਹੋਏ, ਜਿਨ੍ਹਾਂ ਨੂੰ ਅਸੀਂ ਇਸ ਦਿਨ ਪੁਲਵਾਮਾ ਵਿੱਚ ਗੁਆ ਦਿੱਤਾ ਸੀ। ਅਸੀਂ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਕਦੇ ਨਹੀਂ ਭੁਲਾਂਗੇ। ਉਨ੍ਹਾਂ ਦੀ ਹਿੰਮਤ ਸਾਨੂੰ ਮਜ਼ਬੂਤ ਅਤੇ ਵਿਕਸਤ ਭਾਰਤ ਬਣਾਉਣ ਲਈ ਪ੍ਰੇਰਿਤ ਕਰਦੀ ਹੈ।'
ਰਾਸ਼ਟਰ ਕੁਰਬਾਨੀ ਨੂੰ ਕਦੇ ਨਹੀਂ ਭੁੱਲ ਸਕਦਾ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਦਿਆ ਲਿਖਿਆ ਕਿ, 'ਮੈਂ ਉਨ੍ਹਾਂ ਬਹਾਦੁਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ, ਜਿਨ੍ਹਾਂ ਨੇ ਸਾਲ 2019 ਦੇ ਅੱਜ ਦੇ ਦਿਨ ਪੁਲਵਾਮਾ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਰਾਸ਼ਟਰ ਉਨ੍ਹਾਂ ਦੀ ਕੁਰਬਾਨੀ ਨੂੰ ਕਦੇ ਨਹੀਂ ਭੁੱਲ ਸਕਦਾ। ਉਨ੍ਹਾਂ ਦੀ ਬਹਾਦੁਰੀ ਅਤੇ ਅਦੁੱਤੀ ਸਾਹਸ ਅੱਤਵਾਦ ਵਿਰੁੱਧ ਲੜਾਈ ਵਿੱਚ ਹਮੇਸ਼ਾ ਪ੍ਰੇਰਨਾ ਸਰੋਤ ਬਣੇ ਰਹਿਣਗੇ।'