ਨਵੀਂ ਦਿੱਲੀ:ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ 25 ਫਰਵਰੀ ਨੂੰ ਤਾਮਿਲਨਾਡੂ ਅਤੇ ਪੁਡੂਚੇਰੀ ਦਾ ਦੌਰਾਨ ਕਰਨਗੇ। ਇਸ ਦੌਰਾਨ ਉਹ ਤਾਮਿਲਨਾਡੂ ’ਚ ਮਹੱਤਵਪੂਰਨ ਬਿਜਲੀ ਪ੍ਰਾਜੈਕਟਾਂ ਸਮੇਤ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।
- ਪ੍ਰਧਾਨਮੰਤਰੀ ਦੇ ਦਫ਼ਤਰ ਤੋਂ ਜਾਰੀ ਇਕ ਬਿਆਨ ਚ ਕਿਹਾ ਗਿਆ ਹੈ ਕਿ ਪ੍ਰਧਾਨਮੰਤਰੀ ਮੋਦੀ ਅੱਜ 11:30 ਵਜੇ ਪੁਡੂਚੇਰੀ ਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
- ਸ਼ਾਮ 4 ਵਜੇ ਪ੍ਰਧਾਨਮੰਤਰੀ 12,400 ਕਰੋੜ ਰੁਪਏ ਦੀ ਲਾਗਤ ਨਾਲ ਕੋਇੰਬਟੂਰ ਚ ਬੁਨਿਆਦੀ ਢਾਂਚੇ ਨਾਲ ਜੁੜੇ ਵੱਖ ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਤਾਮਿਲਨਾਡੂ ਚ ਪ੍ਰਧਾਨਮੰਤਰੀ ਨਯਵੇਲੀ ਨਵਾਂ ਥਰਮਲ ਪਾਵਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪਲਾਂਟ ਦੋ ਯੂਨਿਟਾਂ ਦੇ ਜਰੀਏ 1,000 ਮੈਗਾਵਾਟ ਬਿਜਲੀ ਪੈਦਾ ਕਰੇਗਾ। ਇਸ ਪਲਾਂਟ ਤੋਂ ਤਾਮਿਲਨਾਡੂ, ਕੇਰਲ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਪੁਡੂਚੇਰੀ ਨੂੰ ਫਾਇਦਾ ਹੋਵੇਗਾ ਅਤੇ ਬਿਜਲੀ ਚ ਤਾਮਿਲਨਾਡੂ ਦੀ ਹਿੱਸੇਦਾਰੀ 65 ਫੀਸਦ ਹੋਵੇਗੀ।
- ਤਾਮਿਲਨਾਡੂ ਦੇ ਦੌਰੇ ਦੇ ਦੌਰਾਨ ਪ੍ਰਧਾਨਮੰਤਰੀ ਵੀ ਓ ਚਿਦੰਬਰਨਾਰ ਪੋਰਟ ’ਤੇ ਗ੍ਰਿਡ ਨਾਲ ਜੁੜੇ ਪੰਜ ਮੈਗਾਵਾਟ ਦੇ ਸੁਰਜੀ ਉਰਜਾ ਪਲਾਂਟ ਦਾ ਵੀ ਨੀਂਹ ਪੱਥਰ ਰੱਖਣਗੇ।