ਨਵੀਂ ਦਿੱਲੀ: ਅੱਜ ਰੱਖੜੀ ਦੇ ਮੌਕੇ 'ਤੇ ਤੇਲ ਕੰਪਨੀਆਂ ਨੇ ਲੋਕਾਂ ਤੋਹਫਾ ਦਿੱਤਾ ਹੈ। ਤੇਲ ਦੀਆਂ ਕੀਮਤਾਂ ਵਿੱਚ ਕਟੌਤੀ ਆਈ ਹੈ। ਦਿੱਲੀ 'ਚ ਤੇਲ ਦੀਆਂ ਕੀਮਤਾਂ 20 ਪੈਸੇ ਕਟੌਤੀ ਹੋਈ ਹੈ। ਪੈਟਰੋਲ 101.64 ਰੁ ਅਤੇ ਡੀਜ਼ਲ 89.07 ਵਿਕ ਰਿਹਾ ਹੈ। ਇਸ ਤੋਂ ਪਹਿਲਾਂ 15 ਅਪ੍ਰੈਲ ਨੂੰ ਪੈਟਰੋਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਸੀ। ਇਸ ਤੋ ਬਾਅਦ ਪੈਟਰੋਲ ਦੀਆਂ ਕੀਮਤਾਂ 'ਚ ਲਗਾਤਾਰ 40 ਗੁਣਾ ਵਾਧਾ ਹੋਇਆ।
ਪੈਟਰੋਲ-ਡੀਜ਼ਲ ਹੋਇਆ ਸਸਤਾ
ਅੱਜ ਰੱਖੜੀ ਦੇ ਮੌਕੇ 'ਤੇ ਤੇਲ ਕੰਪਨੀਆਂ ਨੇ ਲੋਕਾਂ ਤੋਹਫਾ ਦਿੱਤਾ ਹੈ। ਤੇਲ ਦੀਆਂ ਕੀਮਤਾਂ ਵਿੱਚ ਕਟੌਤੀ ਆਈ ਹੈ। ਦਿੱਲੀ 'ਚ ਤੇਲ ਦੀਆਂ ਕੀਮਤਾਂ 20 ਪੈਸੇ ਕਟੌਤੀ ਹੋਈ ਹੈ।
ਡੀਜ਼ਲ ਦੀਆਂ ਕੀਮਤਾਂ ਵਿੱਚ ਇਸ ਮਹੀਨੇ 4 ਵਾਰ ਕਟੋਤੀ ਹੋਈ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਕੱਚਾ ਤੇਲ 75 ਡਾਲਰ ਪ੍ਰਤੀ ਬੈਰਲ 'ਤੇ ਸੀ। ਜੇਕਰ ਅਜਿਹੀ ਸਥਿਤੀ ਰਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹੋਰ ਹੇਠਾਂ ਆ ਸਕਦੀਆਂ ਹਨ।
1 ਜਨਵਰੀ ਨੂੰ ਪੈਟਰੋਲ 83.71 ਰੁਪਏ ਪ੍ਰਤੀ ਲਿਟਰ ਸੀ। ਇਸ ਸਾਲ ਪੈਟਰੋਲ 18 ਰੁਪਏ ਮਹਿੰਗਾ ਹੋਇਆ। ਜੋ ਹੁਣ 101.64 ਰੁਪਏ ਹੈ ਪੈਟਰੋਲ 8 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਇਹ 18.13 ਰੁਪਏ ਮਹਿੰਗਾ ਹੋ ਗਿਆ ਹੈ।
ਇਸ ਸਾਲ ਡੀਜਲ 15.60 60 ਰੁਪਏ ਮਹਿੰਗਾ ਹੋਇਆ ਜਿਸ ਕਾਰਨ ਡੀਜਲ ਦੀਆਂ ਕੀਮਤਾਂ 89.47 ਤੱਕ ਚਲੀਆਂ ਗਈਆਂ। ਕੋਰੋਨਾ ਦੇ ਚਲਦੇ ਲਾਕਡਾਊਨ 'ਚ ਤੇਲ ਦੀ ਮੰਗ ਘਟੀ ਸੀ ਪਰ ਹੁਣ ਅਨਲਾਕ ਕਾਰਨ ਤੇਲ ਦੀ ਮੰਗ ਵਧੀ ਹੈ।