ਨਵੀਂ ਦਿੱਲੀ:ਅਸਦੁਦੀਨ ਓਵੈਸੀ (Asaduddin Owaisi) ਦੀ ਅਗਵਾਈ ਵਾਲੀ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮ (AIMIM) ਨੇ ਸੁਪਰੀਮ ਕੋਰਟ ਵਿੱਚ ਜਵਾਬੀ ਹਲਫ਼ਨਾਮਾ ਦਾਇਰ ਕੀਤਾ ਹੈ। ਏਆਈਐਮਆਈਐਮ ਨੇ ਕਿਹਾ ਹੈ ਕਿ ਪਾਰਟੀ ਦੇ ਨਾਂ ਵਿੱਚ ‘ਮੁਸਲਿਮ’ (Muslimeen) ਸ਼ਬਦ ਦਾ ਜ਼ਿਕਰ ਕਰਨਾ ਧਰਮ ਨਿਰਪੱਖਤਾ ਦੇ ਸਿਧਾਂਤ ਦੀ ਉਲੰਘਣਾ ਨਹੀਂ ਕਰਦਾ।
ਪਾਰਟੀ ਨੇ ਇਹ ਹਲਫ਼ਨਾਮਾ ਸਈਅਦ ਵਸੀਮ ਰਿਜ਼ਵੀ ਦੁਆਰਾ ਦਾਇਰ ਜਨਹਿਤ ਪਟੀਸ਼ਨ (ਪੀਆਈਐਲ) ਦੇ ਜਵਾਬ ਵਿੱਚ ਦਾਇਰ ਕੀਤਾ ਹੈ। ਜਿਸ ਵਿੱਚ ਉਨ੍ਹਾਂ ਸਿਆਸੀ ਪਾਰਟੀਆਂ ਨੂੰ ਅਲਾਟ ਕੀਤੇ ਗਏ ਚੋਣ ਨਿਸ਼ਾਨ ਅਤੇ ਨਾਮ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਜੋ ਆਪਣੇ ਨਾਵਾਂ ਵਿੱਚ ਕਿਸੇ ਵੀ ਧਰਮ ਦਾ ਨਾਮ ਵਰਤ ਰਹੀਆਂ ਹਨ ਜਾਂ ਆਪਣੇ ਚੋਣ ਨਿਸ਼ਾਨ ਵਿੱਚ ਧਾਰਮਿਕ ਅਰਥ ਕੱਢ ਰਹੀਆਂ ਹਨ।
AIMIM ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਉਸਨੇ ਕਦੇ ਵੀ ਆਪਣੇ ਮੈਂਬਰਾਂ ਨੂੰ ਵੋਟ ਮੰਗਣ ਲਈ ਧਰਮ ਦੇ ਨਾਮ ਦੀ ਵਰਤੋਂ ਕਰਨ ਲਈ ਨਹੀਂ ਕਿਹਾ ਅਤੇ ਇਸਦੀ ਮੈਂਬਰਸ਼ਿਪ ਧਰਮ, ਜਾਤ, ਨਸਲ ਆਦਿ ਦੀ ਪਰਵਾਹ ਕੀਤੇ ਬਿਨਾਂ ਸਾਰਿਆਂ ਲਈ ਖੁੱਲੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਉਦੇਸ਼ ਹਮੇਸ਼ਾ ਹੀ ਘੱਟ ਗਿਣਤੀਆਂ ਅਤੇ ਗਰੀਬ ਵਰਗ ਦੇ ਸਮਾਜਿਕ-ਸਭਿਆਚਾਰਕ ਅਤੇ ਧਾਰਮਿਕ ਸੰਸਕਾਰਾਂ ਦੀ ਰੱਖਿਆ ਕਰਨਾ ਰਿਹਾ ਹੈ।