ਸਿਓਲ: ਦੱਖਣੀ ਕੋਰੀਆ ਦੀ ਦੂਜੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਕੀਆ ਕਾਰਪੋਰੇਸ਼ਨ ਨੇ ਹੁੰਡਈ ਮੋਟਰ ਗਰੁੱਪ ਦੇ ਈਵੀ ਪਲੇਟਫਾਰਮ 'ਤੇ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਈਵੀ 6 ਦੇ ਡਿਜ਼ਾਈਨ ਦਾ ਖੁਲਾਸਾ ਕੀਤਾ ਹੈ। ਇਸ ਮਹੀਨੇ ਦੇ ਅੰਤ ਤੱਕ ਇਸਨੂੰ ਲਾਂਚ ਕੀਤਾ ਜਾਣਾ ਹੈ।
ਕੀਆ ਨੇ ਇੱਕ ਬਿਆਨ 'ਚ ਕਿਹਾ, ਇਹ ਸਾਡੇ ਆਪਣੇ ਇਲੈਕਟ੍ਰਿਕ-ਗਲੋਬਲ ਮਾਡਿਊਲਰ ਪਲੇਟਫਾਰਮ (ਈ-ਜੀਐਮਪੀ) 'ਤੇ ਅਧਾਰਤ ਹੈ, ਜਿਸ 'ਚ ਇਲੈਕਟ੍ਰੀਫਿਕੇਸ਼ਨ 'ਤੇ ਧਿਆਨ ਕੇਂਦ੍ਰਤ ਕੀਤਾ ਗਿਆ ਹੈ।
ਕੰਪਨੀ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸਦਾ ਵਿਸਥਾਰ ਹੋਰ ਮਾਡਲਾਂ 'ਚ ਵੀ ਕੀਤਾ ਜਾਵੇਗਾ।
ਕੀਆ ਦੀ ਯੋਜਨਾ ਸਾਲ 2026 ਤੱਕ ਸੱਤ ਇਲੈਕਟ੍ਰਿਕ ਮਾਡਲਾਂ ਨੂੰ ਪੇਸ਼ ਕਰਨ ਦੀ ਹੈ ਅਤੇ ਈਵੀ 6 ਇਸ ਕਤਾਰ 'ਚ ਪਹਿਲਾ ਮਾਡਲ ਹੈ।
ਕੀਆ ਦੇ ਗਲੋਬਲ ਡਿਜ਼ਾਈਨ ਸੈਂਟਰ ਦੇ ਇੰਚਾਰਜ ਸੀਨੀਅਰ ਮੀਤ ਪ੍ਰਧਾਨ ਕਰੀਮ ਹਬੀਬ ਨੇ ਕਿਹਾ ਕਿ ਈਵੀ 6 ਦੇ ਨਾਲ ਸਾਡਾ ਉਦੇਸ਼ ਸਭ ਤੋਂ ਵਧੀਆ ਡਿਜ਼ਾਈਨ ਅਤੇ ਅਤਿ-ਆਧੁਨਿਕ ਤਕਨੀਕੀ ਵਿਸ਼ੇਸ਼ਤਾਵਾਂ ਨੂੰ ਲਿਆਉਣਾ ਹੈ।
ਹੁੰਡਈ ਅਤੇ ਕੀਆ ਮਿਲ ਕੇ ਸੇਲ ਦੇ ਹਿਸਾਬ ਨਾਲ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੈ।
ਇਹ ਵੀ ਪੜ੍ਹੋ:ਸ਼ਹਿਰਾਂ ਵਿੱਚ ਬਣਦੇ ਮਿਨਰਲ ਵਾਟਰ 'ਤੇ ਪ੍ਰਸ਼ਾਸਨ ਦੀ ਨਜ਼ਰ, ਕੋਰੋਨਾ ਕਰਕੇ ਪਹਿਲੇ ਹੀ ਮੰਦੀ ਝੱਲ ਰਿਹਾ ਕਾਰੋਬਾਰ