ਨਵੀਂ ਦਿੱਲੀ: ਖੁਫੀਆ ਏਜੰਸੀਆਂ ਨੂੰ ਪਾਕਿਸਤਾਨ ਸਥਿਤ ਆਈਐਸਆਈ (ਇੰਟਰ ਸਰਵਿਸਿਜ਼ ਇੰਟੈਲੀਜੈਂਸ) ਅਤੇ ਖਾਲਿਸਤਾਨੀਆਂ ਵਿਚਕਾਰ ਨਵਾਂ ਸੰਪਰਕ ਮਿਲਿਆ ਹੈ। ਪਾਕਿਸਤਾਨ ਵਿੱਚ ਸਾਈਬਰ ਮਾਹਰਾਂ ਦੀ ਮਦਦ ਨਾਲ ਉਹ ਵਿਸਫੋਟਕਾਂ ਦੇ ਨਿਰਮਾਣ ਲਈ ਪੰਜਾਬ ਵਿਚ ਮੌਜੂਦ ਖਾਲਿਸਤਾਨ ਹਮਦਰਦਾਂ ਨੂੰ ਲਿੰਕ ਭੇਜ ਰਹੇ ਹਨ।
ਸੂਤਰਾਂ ਨੇ ਦੱਸਿਆ ਕਿ ਖੁਫੀਆ ਏਜੰਸੀਆਂ ਨੂੰ ਪਾਕਿਸਤਾਨ ਵਿਚ ਸਿੱਖ ਫਾਰ ਜਸਟਿਸ (SFJ) ਨਾਲ ਜੁੜੇ ਇਕ ਅੱਤਵਾਦੀ ਬਾਰੇ ਵੀ ਜਾਣਕਾਰੀ ਮਿਲੀ ਹੈ, ਜੋ ਪੰਜਾਬ ਵਿਚ ਖਾਲਿਸਤਾਨੀ ਤੱਤਾਂ ਨੂੰ ਵਿਸਫੋਟਕ ਬਣਾਉਣ ਲਈ ਲਿੰਕ ਭੇਜ ਰਿਹਾ ਹੈ। ਸੂਤਰਾਂ ਮੁਤਾਬਕ, ਆਈਐਸਆਈ ਨੇ ਐਸਐਫਜੇ ਨੂੰ ਫੰਡ ਦੇਣ ਲਈ ਸਪੇਨ, ਕੈਨੇਡਾ, ਯੂਕੇ ਅਤੇ ਥਾਈਲੈਂਡ ਵਿੱਚ ਕੇਂਦਰ ਸਥਾਪਤ ਕੀਤੇ ਹਨ।