ਹੈਦਰਾਬਾਦ: ਪੱਤਰਕਾਰ ਵਿਅਗਤੀਗਤ ਖ਼ਤਰਿਆਂ ਦਾ ਸਾਹਮਣਾ ਕਰਦੇ ਹੋਏ ਦੁਰਵਿਵਹਾਰ ਅਤੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਦਾ ਹੈ। ਉਹ ਅਪਰਾਧਿਕ ਸੰਗਠਨਾਂ ਦਾ ਪਰਦਾਫ਼ਾਸ਼ ਕਰਦੇ ਹਨ ਅਤੇ ਬੇਇਨਸਾਫ਼ੀ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੇ ਹਨ। ਪੱਤਰਕਾਰਾਂ ਨੂੰ ਅਕਸਰ ਉਨ੍ਹਾਂ ਲੋਕਾਂ ਕੋਲੋ ਖ਼ਤਰਾ ਹੁੰਦਾ ਹੈ, ਜੋ ਉਨ੍ਹਾਂ ਨੂੰ ਚੁੱਪ ਕਰਾਉਣਾ ਚਾਹੁੰਦੇ ਹਨ। ਹੁਣ ਤੱਕ ਬਹੁਤ ਸਾਰੇ ਪੱਤਰਕਾਰ ਮਾਰੇ ਜਾ ਚੁੱਕੇ ਹਨ ਪਰ ਦੋਸ਼ੀਆਂ ਖਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਉਹ ਸਜ਼ਾ ਤੋਂ ਬਚ ਜਾਂਦੇ ਹਨ।
ਇਸ ਦੇ ਮੱਦੇਨਜ਼ਰ 2 ਨਵੰਬਰ ਨੂੰ ਪੱਤਰਕਾਰਾਂ ਖ਼ਿਲਾਫ਼ ਅਪਰਾਧ ਲਈ ਮੁਆਫੀ ਖ਼ਤਮ ਕਰਨ ਲਈ ਅੰਤਰਰਾਸ਼ਟਰੀ ਦਿਵਸ (International Day to End Impunity for Crimes against Journalists) ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਪੱਤਰਕਾਰਾਂ ਅਤੇ ਮੀਡੀਆ ਵਿਅਕਤੀਆਂ ਵਿਰੁੱਧ ਹਿੰਸਕ ਅਪਰਾਧਾਂ ਦੀ ਵਿਸ਼ਵਵਿਆਪੀ ਸਜ਼ਾ ਦਰ ਨੂੰ ਘਟਾਉਣਾ ਹੈ।
ਇਸ ਦਿਨ ਦਾ ਇਤਿਹਾਸ
ਸੰਯੁਕਤ ਰਾਸ਼ਟਰ ਵਿੱਚ 2 ਨਵੰਬਰ ਨੂੰ ਜਨਰਲ ਅਸੈਂਬਲੀ ਵਿੱਚ ਪੇਸ਼ ਮਤਾ ਏ / ਆਰਈਐਸ / 68/163 ਵਿੱਚ ਪੱਤਰਕਾਰਾਂ ਖ਼ਿਲਾਫ਼ ਜੁਰਮਾਂ ਨੂੰ ਖ਼ਤਮ ਕਰਨ ਅਤੇ ਇਸ ਦੀ ਸਜ਼ਾ ਮੁਆਫ਼ੀ ਨੂੰ ਘਟਾਉਣ ਦੇ ਲਈ ਅੰਤਰਰਾਸ਼ਟਰੀ ਦਿਵਸ ਵਜੋਂ ਐਲਾਨਿਅ ਗਿਆ ਸੀ। ਪ੍ਰਸਤਾਵ ਵਿੱਚ ਮੈਂਬਰ ਦੇਸ਼ਾਂ ਨੂੰ ਇਸ ਲਈ ਕੁੱਝ ਉਪਾਅ ਲਾਗੂ ਕਰਨ ਦੀ ਅਪੀਲ ਕੀਤੀ ਗਈ। 2 ਨਵੰਬਰ ਨੂੰ ਦਿਨ ਚੁਣਨ ਦਾ ਕਾਰਨ ਇਹ ਹੈ ਕਿ ਇਸ ਦਿਨ ਉੱਤਰੀ ਮਾਲੀ ਵਿੱਚ ਦੋ ਫ੍ਰੈਂਚ ਪੱਤਰਕਾਰਾਂ ਕਲਾਉਡ ਵਰਲੋਨ ਅਤੇ ਜਿਸੀਲੇਨ ਡੁਪੋਂਟ ਦਾ ਅਗਵਾ ਕੀਤੇ ਜਾਣ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ।
ਪਿਛਲੇ 14 ਸਾਲਾਂ (2006-2019) ਵਿੱਚ, 1,200 ਤੋਂ ਵੱਧ ਪੱਤਰਕਾਰ ਲੋਕਾਂ ਲਈ ਖ਼ਬਰਾਂ ਅਤੇ ਜਾਣਕਾਰੀ ਇਕੱਤਰ ਕਰਨ ਵਿੱਚ ਮਾਰੇ ਗਏ ਹਨ। ਦੋਸ਼ੀ ਨੂੰ ਮੀਡੀਆ ਵਰਕਰਾਂ ਖ਼ਿਲਾਫ਼ ਕੀਤੇ ਗਏ 10 ਵਿੱਚੋਂ ਇੱਕ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਇਸ ਤਰ੍ਹਾਂ ਦੀ ਸਜ਼ਾ ਮੁਆਫ਼ੀ ਪੱਤਰਕਾਰਾਂ ਖਿਲਾਫ਼ ਅਪਰਾਧ ਨੂੰ ਉਤਸ਼ਾਹਤ ਕਰਦੀ ਹੈ।
ਯੂਨੈਸਕੋ ਦੇ ਅਨੁਸਾਰ ਮਾਰੇ ਗਏ ਪੱਤਰਕਾਰ
ਪੱਤਰਕਾਰਾਂ ਦੇ ਯੂਨੈਸਕੋ ਆਬਜ਼ਰਵੇਟਰੀ ਆਫ਼ ਕਿਲਡ ਜਰਨਲਿਸਟਜ਼ ਦੇ ਅਨੁਸਾਰ, ਸਾਲ 2019 ਵਿੱਚ, ਵਿਸ਼ਵ ਭਰ ਵਿੱਚ 56 ਪੱਤਰਕਾਰ ਮਾਰੇ ਗਏ ਸਨ। ਸਾਲ 2018 (99 ਤੋਂ ਘੱਟ ਕੇ 56) ਦੇ ਮੁਕਾਬਲੇ ਸਾਲ 2019 ਵਿੱਚ ਮਾਰੇ ਗਏ ਪੱਤਰਕਾਰਾਂ ਦੀ ਗਿਣਤੀ ਵਿੱਚ ਥੋੜੀ ਜਿਹੀ ਕਮੀ ਆਈ ਹੈ। ਸੰਯੁਕਤ ਰਾਸ਼ਟਰ ਦੇ ਅਨੁਸਾਰ, ਪਿਛਲੇ ਦਹਾਕੇ (2010-2019) ਵਿੱਚ 894 ਪੱਤਰਕਾਰ ਮਾਰੇ ਗਏ ਸਨ। ਔਸਤਨ, ਹਰ ਸਾਲ ਲਗਭਗ 90 ਪੱਤਰਕਾਰਾਂ ਦੀ ਮੌਤ ਹੁੰਦੀ ਹੈ।