ਪੰਜਾਬ

punjab

ETV Bharat / bharat

ਭਾਰਤ ਹੁਣ ਲੋਕਤੰਤਰੀ ਦੇਸ਼ ਨਹੀਂ ਰਿਹਾ: ਰਾਹੁਲ ਗਾਂਧੀ

ਰਾਹੁਲ ਗਾਂਧੀ ਨੇ ਭਾਰਤ ਵਿੱਚ ਲੋਕਤੰਤਰ ਬਾਰੇ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਭਾਰਤ ਹੁਣ ਲੋਕਤੰਤਰੀ ਦੇਸ਼ ਨਹੀਂ ਰਿਹਾ। ਇਸ ਤੋਂ ਇਲਾਵਾ ਰਾਹੁਲ ਨੇ ਭਾਰਤ ਸਰਕਾਰ ਦੀ ਨਾਕਾਮੀ ‘ਤੇ ਵੀ ਸਵਾਲ ਚੁੱਕੇ ਹਨ।

Rahul Gandhi
Rahul Gandhi

By

Published : Mar 11, 2021, 8:52 PM IST

ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਰਤ ਹੁਣ ਲੋਕਤੰਤਰੀ ਦੇਸ਼ ਨਹੀਂ ਰਿਹਾ। ਰਾਹੁਲ ਨੇ ਇਕ ਰਿਪੋਰਟ ਦੇ ਹਵਾਲੇ ਨਾਲ ਭਾਰਤ ਦੇ ਲੋਕਤੰਤਰ 'ਤੇ ਟਿੱਪਣੀ ਕੀਤੀ ਹੈ। ਰਾਹੁਲ ਨੇ ਭਾਰਤ ਦੇ ਲੋਕਤੰਤਰ ਬਾਰੇ ਜੋ ਰਿਪੋਰਟ ਦਿੱਤੀ ਹੈ, ਇਹ ਸਵੀਡਨ ਦੀ ਇਕ ਸੰਸਥਾ ਨੇ ਜਾਰੀ ਕੀਤੀ ਹੈ।

ਰਾਹੁਲ ਨੇ ਆਪਣੇ ਟਵੀਟ ਵਿੱਚ ਜਿਸ ਹਿੱਸੇ ਨੂੰ ਟਵੀਟ ਕੀਤਾ ਹੈ ਉਸ ਵਿੱਚ ਸਵੀਡਨ ਇੰਸਟੀਚਿਊਟ ਫਾਰ ਡੈਮੋਕਰੇਸੀ ਰਿਪੋਰਟ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਭਾਰਤ ਪਾਕਿਸਤਾਨ ਵਾਂਗ ਆਟੋਕ੍ਰੈਟਿਕ ਹੈ ਅਤੇ ਇਸ ਦੀ ਸਥਿਤੀ ਬੰਗਲਾਦੇਸ਼ ਤੋਂ ਵੀ ਮਾੜੀ ਹੈ।

ਇਕ ਰਿਪੋਰਟ ਦੇ ਹਵਾਲੇ ਤੋਂ ਰਾਹੁਲ ਗਾਂਧੀ ਨੇ ਕੀਤਾ ਟਵੀਟ।

ਇੱਕ ਹੋਰ ਟਵੀਟ ਵਿੱਚ, ਰਾਹੁਲ ਨੇ ਭਾਰਤ ਵਿੱਚ ਸੀਵਰੇਜ ਦੀ ਸਫਾਈ ਦੌਰਾਨ ਹੋਈਆਂ ਮੌਤਾਂ ‘ਤੇ ਟਿੱਪਣੀ ਕੀਤੀ। ਰਾਹੁਲ ਨੇ ਲਿਖਿਆ, 'ਇਹ ਦਰਸ਼ਾਉਂਦਾ ਹੈ ਕਿ ਭਾਰਤ ਸਰਕਾਰ 2013 ਦੇ ਮੈਨੂਅਲ ਸਕੈਵਿੰਗ ਐਕਟ ਨੂੰ ਲਾਗੂ ਕਰਨ 'ਚ ਕਿੰਨੀ ਬੁਰੀ ਤਰ੍ਹਾਂ ਅਸਫਲ ਰਹੀ ਹੈ।'

ਰਾਹੁਲ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਸਾਡੇ ਸਾਥੀ ਨਾਗਰਿਕਾਂ ਅਤੇ ਸਾਡੀ ਸਮੂਹਿਕ ਰਾਸ਼ਟਰੀ ਜ਼ਮੀਰ ਪ੍ਰਤੀ ਯਕੀਨੀ ਬਣਾਉਣ ਲਈ ਉਪਰਾਲੇ ਕੀਤੇ ਜਾਣ ਦੀ ਜ਼ਰੂਰਤ ਹੈ।

ਇਕ ਰਿਪੋਰਟ ਦੇ ਹਵਾਲੇ ਤੋਂ ਰਾਹੁਲ ਗਾਂਧੀ ਨੇ ਕੀਤਾ ਟਵੀਟ।

ਜ਼ਿਕਰਯੋਗ ਹੈ ਕਿ ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ, ਸਰਕਾਰ ਨੇ ਕਿਹਾ ਹੈ ਕਿ ਸਾਲ 2015-19 ਦੌਰਾਨ ਸੀਵਰੇਜ ਦੀ ਸਫਾਈ ਕਰਦਿਆਂ 389 ਲੋਕਾਂ ਦੀ ਮੌਤ ਹੋ ਗਈ ਹੈ। ਰਾਹੁਲ ਨੇ ਇਸ ਖ਼ਬਰ ਨੂੰ ਲੈ ਕੇ ਟਿੱਪਣੀ ਕੀਤੀ ਹੈ।

ABOUT THE AUTHOR

...view details