ਭੀਲਵਾੜਾ: ਸ਼ਾਂਤੀਦੂਤ ਆਚਾਰਯ ਮਹਾਸ਼ਮਣ ਚਾਤੁਰਮਾਸ ਦਾ ਮੰਗਲ ਪ੍ਰਵੇਸ਼ ਐਤਵਾਰ ਨੂੰ ਭੀਲਵਾੜਾ ਸ਼ਹਿਰ ਦੇ ਆਦਿਤ ਵਿਹਾਰ ਵਿਖੇ ਹੋਇਆ। ਇਸ ਦੌਰਾਨ ਪੰਜਾਬ ਦੇ ਰਾਜਪਾਲ ਵੀ.ਪੀ ਬਦਨੌਰ ਸਣੇ ਜ਼ਿਲ੍ਹੇ ਦੇ ਤਮਾਮ ਰਾਜਨੀਤਿਕ ਲੀਡਰ ਮੌਜੂਦ ਰਹੇ। ਆਚਾਰਯ ਮਹਾਸ਼ਮਣ ਨੇ ਇਸ ਦੌਰਾਨ ਆਪਣੇ ਉਪਦੇਸ਼ਾਂ ਵਿੱਚ ਰਾਜਨੇਤਾਵਾਂ ਨੂੰ ਸੇਵਾ ਕਰਨ ਦਾ ਪਾਠ ਪੜਾਇਆ। ਉਨ੍ਹਾਂ ਨੇ ਕਿਹਾ ਕਿ ਜਿਹੜਾ ਰਾਜਨੇਤਾ ਰਾਜਨੀਤੀ ਵਿੱਚ ਆ ਕੇ ਜਨਤਾ ਦੀ ਸੇਵਾ ਨਾ ਕਰੇ ਉਸ ਦਾ ਰਾਜਨੀਤੀ ਵਿੱਚ ਆਉਣਾ ਬੇਕਾਰ ਹੈ।
ਪੰਜਾਬ ਦੇ ਰਾਜਪਾਲ ਪੰਹੁਚੇ ਰਾਜਸਥਾਨ
ਸ਼ਾਂਤੀਦੂਤ ਆਚਾਰਯ ਮਹਾਸ਼ਮਣ ਚਾਤੁਰਮਾਸ ਦਾ ਮੰਗਲ ਪ੍ਰਵੇਸ਼ ਭੀਲਵਾੜਾ ਵਿਖੇ ਹੋਇਆ ਹੈ। ਇਸ ਸਮੇਂ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਵੀ ਮੌਜੂਦ ਰਹੇ।
ਮੰਗਲ ਪ੍ਰਵੇਸ਼ ਦੇ ਦੌਰਾਨ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਸਣੇ ਭਾਰਤ ਦੇ ਅਲਗ-ਅਲਗ ਥਾਵਾਂ ਤੋਂ ਜੈਨ ਸਮਾਜ ਦੇ ਲੋਕ ਅਤੇ ਭੀਲਵਾੜਾ ਜ਼ਿਲ੍ਹੇ ਦੇ ਰਾਜਨੇਤਾ ਇਸ ਦੇ ਗਵਾਹ ਬਣੇ। ਵੀ.ਪੀ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋੋਏ ਕਿਹਾ ਕਿ ਮੇਰੀ ਖੁਸ਼ਕਿਸਮਤੀ ਹੈ ਕਿ ਮੰਗਲ ਪ੍ਰਵੇਸ਼ ਦੇ ਸਮੇਂ ਇੱਥੇ ਮੌਜੂਦ ਹਾਂ। ਜਿਹੜਾ ਆਚਰਯ ਜੀ ਨੇ ਉਪਦੇਸ਼ ਦਿੱਤਾ ਹੈ ਉਹ ਸਾਨੂੰ ਅਸਲ ਜੀਵਨ ਵਿੱਚ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਆਚਰਯ ਜੀ ਨੂੰ ਪੰਜਾਬ ਵਿੱਚ ਵੀ ਚਾਤੁਰਮਾਸ ਕਰਨ ਦੇ ਲਈ ਬੇਨਤੀ ਕੀਤੀ ਹੈ। ਰਾਜਪਾਲ ਨੇ ਕਿਹਾ ਕਿ ਮੈਂ ਆਚਰਯ ਜੀ ਦਾ ਲੰਬੇ ਸਮੇਂ ਤੋਂ ਭਗਤ ਹਾਂ।