ਪੰਜਾਬ

punjab

ETV Bharat / bharat

ਗਾਜੀਪੁਰ ਬਾਰਡਰ ਤੋਂ 11 ਵਜੇ ਰਵਾਨਾ ਹੋਵੇਗਾ ਮਾਰਚ, ਲੱਖਾਂ ਟਰੈਕਟਰ ਸ਼ਾਮਲ ਹੋਣਗੇ: ਟਿਕੈਤ

ਕਿਸਾਨਾਂ ਨੇ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਪਰੇਡ ਵਿੱਚ ਟਰੈਕਟਰ ਮਾਰਚ ਕੱਢਣ ਦੀਆਂ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਤਰ੍ਹਾਂ ਗਾਜ਼ੀਆਬਾਦ ਦੇ ਜ਼ਿਲ੍ਹਾ ਮੈਜਿਸਟਰੇਟ-ਐਸਐਸਪੀ ਨੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨਾਲ ਮੀਟਿੰਗ ਕੀਤੀ।

ਗਾਜੀਪੁਰ ਬਾਰਡਰ ਤੋਂ 11 ਵਜੇ ਰਵਾਨਾ ਹੋਵੇਗਾ ਮਾਰਚ, ਲੱਖਾਂ ਟਰੈਕਟਰ ਸ਼ਾਮਲ ਹੋਣਗੇ: ਟਿਕੈਤ
ਗਾਜੀਪੁਰ ਬਾਰਡਰ ਤੋਂ 11 ਵਜੇ ਰਵਾਨਾ ਹੋਵੇਗਾ ਮਾਰਚ, ਲੱਖਾਂ ਟਰੈਕਟਰ ਸ਼ਾਮਲ ਹੋਣਗੇ: ਟਿਕੈਤ

By

Published : Jan 25, 2021, 8:25 PM IST

ਨਵੀਂ ਦਿੱਲੀ/ਗਾਜ਼ੀਆਬਾਦ: ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਐਮਐਸਪੀ ਦੀ ਗਰੰਟੀ ਦੀ ਮੰਗ ਕਰਦਿਆਂ, ਦਿੱਲੀ ਦੀ ਸਰਹੱਦ 'ਤੇ ਕਿਸਾਨਾਂ ਦੇ ਅੰਦੋਲਨ ਨੂੰ 2 ਮਹੀਨੇ ਪੂਰੇ ਹੋ ਚੁੱਕੇ ਹਨ। ਕਿਸਾਨ ਮੰਗਲਵਾਰ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਕੱਢਣਗੇ। ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਦੇ ਲਈ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਹਜ਼ਾਰਾਂ ਟਰੈਕਟਰਾਂ ਲੈ ਕੇ ਗਾਜੀਪੁਰ ਦੀ ਸਰਹੱਦ ’ਤੇ ਪਹੁੰਚ ਰਹੇ ਹਨ।

ਕਿਸਾਨ ਕਰਨਗੇ ਪੂਰਾ ਸਹਿਯੋਗ

ਗਾਜੀਪੁਰ ਬਾਰਡਰ ਤੋਂ 11 ਵਜੇ ਰਵਾਨਾ ਹੋਵੇਗਾ ਮਾਰਚ, ਲੱਖਾਂ ਟਰੈਕਟਰ ਸ਼ਾਮਲ ਹੋਣਗੇ: ਟਿਕੈਤ

ਦਿੱਲੀ ਪੁਲਿਸ ਦੇ ਅਧਿਕਾਰੀ ਅਤੇ ਗਾਜ਼ੀਆਬਾਦ ਜ਼ਿਲ੍ਹਾ ਮੈਜਿਸਟਰੇਟ-ਐਸਐਸਪੀ ਗਾਜੀਪੁਰ ਸਰਹੱਦ 'ਤੇ ਪਹੁੰਚ ਕੇ ਟਰੈਕਟਰ ਮਾਰਚ ਦੇ ਪ੍ਰਬੰਧਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨਾਲ ਮੀਟਿੰਗ ਕੀਤੀ।

ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਦੱਸਿਆ ਕਿ ਅਧਿਕਾਰੀਆਂ ਨਾਲ ਟਰੈਕਟਰ ਰੂਟ ਦੇ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ ਗਈ ਹੈ। ਕਿਸਾਨ ਵੀ ਪੁਲਿਸ ਪ੍ਰਸ਼ਾਸਨ ਦੇ ਸਿਸਟਮ ਵਿੱਚ ਪੂਰਾ ਸਹਿਯੋਗ ਦੇਣਗੇ। ਭਾਰਤੀ ਕਿਸਾਨ ਯੂਨੀਅਨ ਵੱਲੋਂ ਟਰੈਕਟਰ ਮਾਰਚ ਵਿੱਚ ਵਲੰਟੀਅਰ ਵੀ ਤਾਇਨਾਤ ਕੀਤੇ ਜਾਣਗੇ।

ਰਾਕੇਸ਼ ਟਿਕੈਤ ਨੇ ਦੱਸਿਆ ਕਿ ਸਵੇਰੇ 11 ਵਜੇ ਟਰੈਕਟਰ ਮਾਰਚ ਗਾਜੀਪੁਰ ਸਰਹੱਦ ਤੋਂ ਨਿਕਲੇਗਾ ਜੋ ਕਿ ਦਿੱਲੀ ਵਿੱਚ ਦਾਖਲ ਹੋਵੇਗਾ। ਟਰੈਕਟਰ ਮਾਰਚ ਵਿੱਚ ਲੱਖਾਂ ਟਰੈਕਟਰ ਸ਼ਾਮਲ ਹੋਣਗੇ। ਗਾਜੀਪੁਰ ਸਰਹੱਦ ਤੋਂ ਨਿਕਲਣ ਤੋਂ ਬਾਅਦ, ਟਰੈਕਟਰ ਮਾਰਚ, ਅਕਸ਼ਾਰਧਾਮ ਦੇ ਰਸਤੇ ਅਪਸਰਾ ਬਾਰਡਰ 'ਤੇ ਪਹੁੰਚੇਗਾ।

ABOUT THE AUTHOR

...view details