ਪੰਜਾਬ

punjab

ETV Bharat / bharat

ਭਾਰਤ-ਮਿਆਂਮਾਰ ਸਰਹੱਦੀ ਖੇਤਰ 'ਚ ਭੂਚਾਲ ਦੇ ਝਟਕੇ

ਸ਼ੁੱਕਰਵਾਰ ਸਵੇਰੇ ਮਿਆਂਮਾਰ-ਭਾਰਤ ਸਰਹੱਦੀ ਖੇਤਰ ਨੇੜੇ ਬੰਗਲਾਦੇਸ਼ ਦੇ ਚਟਗਾਓਂ ਵਿਖੇ ਭੂਚਾਲ ਦੇ ਝਟਕੇ (Earthquake at India Myanmar Border) ਮਹਿਸੂਸ ਕੀਤੇ ਗਏ, ਜਿਸਦੀ ਤੀਬਰਤਾ 6.3 ਦੱਸੀ ਜਾ ਰਹੀ ਹੈ।

ਭੂਚਾਲ ਦੇ ਝਟਕੇ
ਭੂਚਾਲ ਦੇ ਝਟਕੇ

By

Published : Nov 26, 2021, 6:20 AM IST

Updated : Nov 26, 2021, 7:05 AM IST

ਨਵੀਂ ਦਿੱਲੀ:ਮਿਆਂਮਾਰ-ਭਾਰਤ ਸਰਹੱਦ ਨਾਲ ਲੱਗਦੇ ਬੰਗਲਾਦੇਸ਼ ਵਿੱਚ 6.3 ਤੀਬਰਤਾ ਦਾ ਭੂਚਾਲ (Earthquake at India Myanmar Border) ਅਤੇ ਮਿਜ਼ੋਰਮ ਵਿੱਚ 6.1 ਤੀਬਰਤਾ ਦਾ ਭੂਚਾਲ ਆਇਆ। ਸ਼ੁੱਕਰਵਾਰ ਸਵੇਰੇ ਕਰੀਬ 5.15 ਵਜੇ ਬੰਗਲਾਦੇਸ਼ ਦੇ ਚਟਗਾਂਵ (ਮਿਆਂਮਾਰ-ਭਾਰਤ ਸਰਹੱਦੀ ਖੇਤਰ) ਤੋਂ 175 ਕਿਲੋਮੀਟਰ ਪੂਰਬ 'ਚ 6.3 ਤੀਬਰਤਾ ਦਾ ਭੂਚਾਲ (earthquake) ਮਹਿਸੂਸ ਕੀਤਾ ਗਿਆ।

ਯੂਰਪੀਅਨ-ਮੈਡੀਟੇਰੀਅਨ ਭੂਚਾਲ (earthquake) ਕੇਂਦਰ (EMSC) ਨੇ ਇਸ ਦੀ ਪੁਸ਼ਟੀ ਕੀਤੀ ਹੈ। ਖਬਰ ਲਿਖੇ ਜਾਣ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਹਾਲਾਂਕਿ ਭੂਚਾਲ (earthquake) ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਆ ਗਏ।

ਇਹ ਵੀ ਪੜੋ:ਭਾਰਤ 'ਤੇ ਹਮਲੇ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਚ ਕੈਨੇਡਾ 'ਚ ਰਹਿ ਰਹੇ ਵਿਅਕਤੀ ਖਿਲਾਫ਼ ਚਾਰਜਸ਼ੀਟ ਦਾਇਰ

ਦੱਸ ਦੇਈਏ ਕਿ ਰਿਕਟਰ ਸਕੇਲ 'ਤੇ 2.0 ਤੋਂ ਘੱਟ ਤੀਬਰਤਾ ਵਾਲੇ ਭੂਚਾਲਾਂ ਨੂੰ ਮਾਈਕ੍ਰੋ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ ਅਤੇ ਇਹ ਭੂਚਾਲ (earthquake) ਮਹਿਸੂਸ ਨਹੀਂ ਕੀਤੇ ਜਾਂਦੇ ਹਨ। ਰਿਕਟਰ ਪੈਮਾਨੇ 'ਤੇ ਮਾਈਕ੍ਰੋ ਸ਼੍ਰੇਣੀ ਦੇ 8,000 ਭੂਚਾਲ ਦੁਨੀਆ ਭਰ ਵਿੱਚ ਰੋਜ਼ਾਨਾ ਰਿਕਾਰਡ ਕੀਤੇ ਜਾਂਦੇ ਹਨ।

ਇਸੇ ਤਰ੍ਹਾਂ 2.0 ਤੋਂ 2.9 ਤੀਬਰਤਾ ਵਾਲੇ ਭੂਚਾਲਾਂ ਨੂੰ ਮਾਮੂਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਸਾਨੂੰ ਇਹ ਮਹਿਸੂਸ ਵੀ ਨਹੀਂ ਹੁੰਦਾ ਕਿ ਹਰ ਰੋਜ਼ ਅਜਿਹੇ 1,000 ਭੂਚਾਲ ਆਉਂਦੇ ਹਨ। ਇੱਕ ਸਾਲ ਵਿੱਚ 3.0 ਤੋਂ 3.9 ਤੀਬਰਤਾ ਦੇ ਬਹੁਤ ਹਲਕੇ ਸ਼੍ਰੇਣੀ ਦੇ ਭੂਚਾਲ 49,000 ਵਾਰ ਰਿਕਾਰਡ ਕੀਤੇ ਗਏ ਹਨ। ਉਨ੍ਹਾਂ ਨੂੰ ਮਹਿਸੂਸ ਕੀਤਾ ਜਾਂਦਾ ਹੈ ਪਰ ਉਨ੍ਹਾਂ ਦੁਆਰਾ ਸ਼ਾਇਦ ਹੀ ਕੋਈ ਨੁਕਸਾਨ ਪਹੁੰਚਾਇਆ ਜਾਂਦਾ ਹੈ।

ਇਹ ਵੀ ਪੜੋ:ਫਾਸਟਵੇਅ ਕੇਬਲ ’ਤੇ ਈਡੀ ਦੀ ਛਾਪੇਮਾਰੀ, ਅਕਾਲੀ ਦਲ ਨੇ ਕਿਹਾ ਸੋਚ ਸਮਝ ਕੇ ਐਲਾਨ ਕਰਨ ਮੁੱਖ ਮੰਤਰੀ

Last Updated : Nov 26, 2021, 7:05 AM IST

ABOUT THE AUTHOR

...view details