ਪੰਜਾਬ

punjab

By

Published : Oct 11, 2021, 12:56 PM IST

Updated : Oct 11, 2021, 1:49 PM IST

ETV Bharat / bharat

ਜੰਮੂ-ਕਸ਼ਮੀਰ ਅਧਿਆਪਕ ਹੱਤਿਆ ਕਾਂਡ: DSGMC ਵਫ਼ਦ ਨੇ ਮ੍ਰਿਤਕ ਅਧਿਆਪਕਾਂ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

ਜੰਮੂ-ਕਸ਼ਮੀਰ (Jammu-Kashmir) ਦੇ ਇੱਕ ਸਕੂਲ ਵਿੱਚ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ (Two Teachers Shot Dead) ਕਰਨ ਦੇ ਮਾਮਲੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ।

DSGMC ਵਫ਼ਦ ਨੇ ਮ੍ਰਿਤਕ ਅਧਿਆਪਕਾਂ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
DSGMC ਵਫ਼ਦ ਨੇ ਮ੍ਰਿਤਕ ਅਧਿਆਪਕਾਂ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ: ਜੰਮੂ ਨੇੜੇ ਸਰਕਾਰੀ ਹਾਇਰ ਸੈਕੰਡਰੀ ਸਕੂਲ (ਲੜਕਿਆਂ) ਵਿੱਚ ਵੜ ਕੇ ਅੱਤਵਾਦੀਆਂ ਵੱਲੋਂ ਗੋਲੀਆਂ ਮਾਰ ਕੇ ਇੱਕ ਮਹਿਲਾ ਪ੍ਰਿੰਸੀਪਲ ਅਤੇ ਇੱਕ ਹੋਰ ਅਧਿਆਪਕ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਦਿਨੋ ਦਿਨ ਤੂਲ ਫੜਦਾ ਜਾ ਰਿਹਾ ਹੈ। ਜਿੱਥੇ ਲਖੀਮਪੁਰ ਖੇੜੀ (ਯੂਪੀ) (Lakhimpur Kheri) ਵਿੱਖੇ ਕਿਸਾਨਾਂ ‘ਤੇ ਗੱਡੀ ਚੜ੍ਹਾਉਣ ਮਗਰੋਂ ਚੁਫੇਰਿਓਂ ਨਿਖੇਧੀ ਹੋਈ ਸੀ ਤੇ ਸਾਰਿਆਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਿਤਾਈ ਸੀ, ਉਥੇ ਹੀ ਹੁਣ ਰਾਜਸੀ ਆਗੂ ਤੇ ਹੋਰ ਦਰਦੀਆਂ ਨੇ ਜੰਮੂ ਵਿਖੇ ਅੱਤਵਾਦੀ ਘਟਨਾ ‘ਤੇ ਵੀ ਦੁਖ ਪ੍ਰਗਟਾਇਆ ਹੈ।

DSGMC ਵਫ਼ਦ ਨੇ ਪੀੜਤ ਪਰਿਵਾਰ ਨਾਲ ਕੀਤੀ ਮੁਲਾਕਾਤ

ਸਿਲਸਿਲੇ ਵਿੱਚ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਸ਼੍ਰੀਨਗਰ ਵਿੱਚ ਮਰਹੂਮ ਪ੍ਰਿੰਸੀਪਲ ਸੁਪਿੰਦਰ ਕੌਰ ਜੀ ਦੀ ਬੇਟੀ ਜਸਲੀਨ ਕੌਰ ਨੂੰ ਮਿਲਣਾ ਇੱਕ ਭਾਵਨਾਤਮਕ ਪਲ ਸੀ। ਜਸਲੀਨ ਨੇ ਮੈਨੂੰ ਯਾਦ ਦਿਵਾਇਆ ਕਿ ਸੁਪਿੰਦਰ ਜੀ ਨੇ ਕਸ਼ਮੀਰ ਦੇ ਸਮਾਜਿਕ ਤਾਣੇ ਬਾਣੇ ਅਤੇ ਇੱਥੋਂ ਦੇ ਸਿੱਖਾਂ ਨੂੰ ਦਰਪੇਸ਼ ਮੁੱਦਿਆਂ ਦੇ ਸੰਬੰਧ ਵਿੱਚ ਮੇਰੇ ਨਾਲ ਪਹਿਲਾਂ ਵੀ ਕਈ ਵਾਰ ਫ਼ੋਨ 'ਤੇ ਗੱਲ ਕੀਤੀ ਸੀ।

ਸਕੂਲ ਵਿੱਚ ਵੜ ਕੇ ਮਾਰੇ ਸੀ ਦੋ ਅਧਿਾਪਕ

ਜੰਮੂ-ਕਸ਼ਮੀਰ ਦੇ ਸੰਗਮ, ਈਦਗਾਹ ਦੇ ਸਰਕਾਰੀ ਬੁਆਏਜ਼ ਹਾਇਰ ਸੈਕੰਡਰੀ ਸਕੂਲ ਵਿੱਚ ਅੱਤਵਾਦੀਆਂ ਨੇ ਸੁਪਿੰਦਰ ਕੌਰ ਤੇ ਦੀਪਕ ਚੰਦ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹੀ ਹਮਦਰਦੀ ਜਿਤਾਉਣ ਲਈ ਇਹ ਵਫਦ ਜਾ ਰਿਹਾ ਹੈ। ਵਫਦ ਦੇ ਜਾਣ ਦੀ ਜਾਣਕਾਰੀ ਸਿਰਸਾ ਨੇ ਟਵੀਟ ਕਰਕੇ ਦਿੱਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਟਵੀਟ ਕਰਕੇ ਇਹ ਵੀ ਕਿਹਾ ਸੀ ਕਿ ਕੁੜੀਆਂ ਨੂੰ ਆਪਣੀ ਸ਼ਕਤੀ ਦੀ ਪਛਾਣ ਕਰਨੀ ਚਾਹੀਦੀ ਹੈ। ਕੁੜੀਆਂ ਨੂੰ ਵੱਡੇ ਸੁਫਨੇ ਲੈਣੇ ਚਾਹੀਦੇ ਹਨ ਤੇ ਉਨ੍ਹਾਂ ਨੂੰ ਆਪਣੇ ਸੁਫਨੇ ਪੂਰੇ ਕਰਨੇ ਚਾਹੀਦੇ ਹਨ। ਇਹ ਕਥਨ ਉਨ੍ਹਾਂ ਕੌਮਾਂਤਰੀ ਗਰਲਸ ਡੇ (International Girls Day) ‘ਤੇ ਕਹੇ ਸੀ।

ਘੱਟ ਗਿਣਤੀ ਸਿੱਖ ਸੁਰੱਖਿਆ ਪ੍ਰਤੀ ਚਿੰਤਤ

ਇਸ ਤੋਂ ਇਲਾਵਾ ਸਿਰਸਾ ਨੇ ਬਾਰਾਮੁੱਲਾ ਦੀ ਗੁਰਪ੍ਰੀਤ ਕੌਰ ਵੱਲੋਂ ਜਾਰੀ ਵੀਡੀਓ ਵੀ ਆਪਣੇ ਟਵੀਟਰ ‘ਤੇ ਸ਼ੇਅਰ ਕੀਤੀ ਸੀ ਤੇ ਕਿਹਾ ਸੀ ਕਿ ਸੁਪਿੰਦਰ ਕੌਰ ਨੂੰ ਗੋਲੀਆਂ ਨਾਲ ਮਾਰਨ ਉਪਰੰਤ ਕਿਵੇਂ ਕੁਝ ਅਣਪਛਾਤੇ ਵਿਅਕਤੀਆਂ ਨੇ ਅੱਧੀ ਰਾਤ ਨੂੰ ਉਸ ਦੇ (ਗੁਰਪ੍ਰੀਤ ਕੌਰ ਦੇ) ਘਰ ਦਾ ਦਰਵਾਜਾ ਖੜਕਾਇਆ। ਗੁਰਪ੍ਰੀਤ ਕੌਰ ਨੇ ਕਿਹਾ ਸੀ ਕਿ ਘਾਟੀ ਵਿੱਚ ਘੱਟ ਗਿਣਤੀ ਸਿੱਖ (Minority Sikhs) ਡਰ ਦੇ ਮਹੌਲ ਵਿੱਚ ਰਹਿ ਰਹੇ ਹਨ ਤੇ ਸਰਕਾਰ ਨੂੰ ਇਨ੍ਹਾਂ ਪਰਿਵਾਰਾਂ ਦੀ ਸੁਰੱਖਿਆ ਲਈ ਢੁੱਕਵੇਂ ਉਪਰਾਲੇ ਕਰਨੇ ਚਾਹੀਦੇ ਹਨ।

ਡੀਜੀਪੀ ਨੇ ਕਿਹਾ ਸੀ ਫਿਰਕੂ ਡਰ ਪੈਦਾ ਕਰਨਾ ਚਾਹੁੰਦੇ ਨੇ ਅੱਤਵਾਦੀ

ਜਿਕਰਯੋਗ ਹੈ ਕਿ ਸੁਪਿੰਦਰ ਕੌਰ ਤੇ ਦੀਪਕ ਚੰਦ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਉਪਰੰਤ ਡੀਜੀਪੀ ਦਿਲਬਾਗ ਸਿੰਘ (DGP J&K) ਨੇ ਸੰਗਮ, ਈਦਗਾਹ ਦੇ ਸਰਕਾਰੀ ਬੁਆਏਜ਼ ਹਾਇਰ ਸੈਕੰਡਰੀ ਸਕੂਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਦਿਆਂ ਕਿਹਾ ਸੀ ਕਿ ਅਧਿਆਪਕਾਂ ਦੀ ਹੱਤਿਆ ਨਾਲ ਕਸ਼ਮੀਰ ਘਾਟੀ ਵਿੱਚ ਪਿਛਲੇ ਦਿਨਾਂ ਵਿੱਚ ਮਾਰੇ ਗਏ ਨਾਗਰਿਕਾਂ ਦੀ ਗਿਣਤੀ ਸੱਤ ਹੋ ਗਈ, ਜਿਨ੍ਹਾਂ ਵਿੱਚ ਘਾਟੀ ਦੇ ਘੱਟ ਗਿਣਤੀ ਭਾਈਚਾਰਿਆਂ ਦੇ ਚਾਰ ਵਿਅਕਤੀ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਛੇ ਸ਼ਹਿਰ ਵਿੱਚ ਮਾਰੇ ਗਏ ਸਨ। ਪੁਲਿਸ ਮੁਖੀ ਨੇ ਕਿਹਾ ਕਿ ਉਹ ਲੋਕ ਜੋ ਮਨੁੱਖਤਾ, ਭਾਈਚਾਰੇ ਅਤੇ ਸਥਾਨਕ ਨੈਤਿਕਤਾ ਅਤੇ ਕਦਰਾਂ -ਕੀਮਤਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਛੇਤੀ ਹੀ ਪਰਦਾਫਾਸ਼ ਕਰ ਦਿੱਤੇ ਜਾਣਗੇ।

ਮੌਤਾਂ ‘ਤੇ ਪ੍ਰਗਟਾਇਆ ਸੀ ਡੀਜੀਪੀ ਨੇ ਦੁਖ

ਉਨ੍ਹਾਂ ਕਿਹਾ ਸੀ, "ਸਾਨੂੰ ਉਨ੍ਹਾਂ ਹਮਲਿਆਂ ਦਾ ਅਫਸੋਸ ਹੈ ਜਿਨ੍ਹਾਂ ਵਿੱਚ ਆਮ ਨਾਗਰਿਕ ਮਾਰੇ ਗਏ ਹਨ। ਅਸੀਂ ਪਿਛਲੇ ਮਾਮਲਿਆਂ 'ਤੇ ਕੰਮ ਕਰ ਰਹੇ ਹਾਂ ਅਤੇ ਸ਼੍ਰੀਨਗਰ ਪੁਲਿਸ ਨੂੰ ਬਹੁਤ ਸਾਰੇ ਸੁਰਾਗ ਮਿਲੇ ਹਨ ਅਤੇ ਅਸੀਂ ਛੇਤੀ ਹੀ ਅਜਿਹੇ ਅੱਤਵਾਦੀ ਅਤੇ ਵਹਿਸ਼ੀ ਹਮਲਿਆਂ ਦੇ ਪਿੱਛੇ ਲੋਕਾਂ ਨੂੰ ਲੱਭਾਂਗੇ। ਮੈਨੂੰ ਯਕੀਨ ਹੈ ਕਿ ਪੁਲਿਸ ਛੇਤੀ ਹੀ ਉਨ੍ਹਾਂ ਦਾ ਪਰਦਾਫਾਸ਼ ਕਰ ਲਵੇਗੀ। ਉਨ੍ਹਾਂ ਕਿਹਾ ਕਿ ਇਹ ਹਮਲੇ ਕਸ਼ਮੀਰ ਦੇ ਮੁਸਲਿਮ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਸਨ, ਸਿੰਘ ਨੇ ਕਿਹਾ ਕਿ ਅੱਤਵਾਦੀ ਰਸਤੇ ਵਿੱਚ ਅੜਿੱਕੇ ਪਾਉਣ ਲਈ "ਪਾਕਿਸਤਾਨ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰ ਰਹੇ ਹਨ"। ਵਾਦੀ ਵਿੱਚ ਸ਼ਾਂਤੀ ਦੀ। ”ਇਹ ਕਸ਼ਮੀਰ ਦੇ ਸਥਾਨਕ ਮੁਸਲਮਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਇਹ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਹੈ ਜੋ ਇੱਥੇ ਰੋਟੀ ਅਤੇ ਮੱਖਣ ਕਮਾਉਣ ਆਏ ਹਨ। ਇਹ ਕਸ਼ਮੀਰ ਵਿੱਚ ਫਿਰਕੂ ਸਦਭਾਵਨਾ ਅਤੇ ਭਾਈਚਾਰੇ ਦੀ ਪੁਰਾਣੀ ਪਰੰਪਰਾ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਹੈ।

ਇਹ ਵੀ ਪੜ੍ਹੋ:‘ਸ਼ਿਲਾਂਗ ’ਚ ਸਿੱਖਾਂ ਦੇ ਉਜਾੜੇ ਨੂੰ ਰੋਕਣ ਲਈ ਕੇਂਦਰ ਸਰਕਾਰ ਦੇਵੇ ਦਖ਼ਲ’

Last Updated : Oct 11, 2021, 1:49 PM IST

ABOUT THE AUTHOR

...view details