ਚੰਡੀਗੜ੍ਹ:ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਹਿਮਦਾਬਾਦ ਦਾ ਦੌਰਾ ਕਰਨਾ ਹੈ ਇਸ ਤੋਂ ਪਹਿਲਾਂ ਉਹਨਾਂ ਨੇ ਪੁਲਿਸ ਨੂੰ 300 ਘਰਾਂ ਦੇ ਦਰਵਾਜੇ ਤੇ ਖਿੜਕੀਆਂ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਮਾਮਲੇ ਨੂੰ ਲੈ ਕੇ ਇੱਕ ਔਰਤ ਨੇ ਪੁਲਿਸ ਅੱਗੇ ਸਵਾਲ ਖੜੇ ਕੀਤੇ ਹਨ। ਔਰਤ ਦੇ ਥਾਣੇ ਅੰਦਰ ਜਾ ਪੁਲਿਸ ਨੂੰ ਸਵਾਲ ਕੀਤੇ ਕੀ ਅਸੀਂ ਰਾਜਾ ਦੇ ਰਾਜ ਵਾਲੇ ਦੇਸ਼ ਵਿੱਚ ਰਹਿ ਰਹੇ ਹਾਂ ? ਕੀ ਮੰਤਰੀ ਰਾਜਾ ਹੈ ਜਿਸ ਦੇ ਆਦੇਸ਼ ਮੁਤਾਬਿਕ ਪ੍ਰਜਾ ਨੂੰ ਰਹਿਣਾ ਪਵੇਗਾ ?
ਤਾਨਾਸ਼ਾਹੀ ? ਅਮਿਤ ਸ਼ਾਹ ਦੀ ਫੇਰੀ ਨੇ ਬੰਦ ਕਰਵਾ ਦਿੱਤੀਆਂ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਤੇ ਦਰਵਾਜੇ
ਮੰਤਰੀ ਅਮਿਤ ਸ਼ਾਹ ਦੇ ਅਹਿਮਦਾਬਾਦ ਦਾ ਦੌਰਾ ਕਰਨਾ ਹੈ ਇਸ ਤੋਂ ਪਹਿਲਾਂ ਉਹਨਾਂ ਨੇ ਪੁਲਿਸ ਨੂੰ 300 ਘਰਾਂ ਦੇ ਦਰਵਾਜੇ ਤੇ ਖਿੜਕੀਆਂ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਹਨ।
ਅਮਿਤ ਸ਼ਾਹ ਦੀ ਫੇਰੀ ਨੇ ਬੰਦ ਕਰਵਾ ਦਿੱਤੀਆਂ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਤੇ ਦਰਵਾਜੇ
ਦੱਸ ਦਈਏ ਕਿ ਅਹਿਮਦਾਬਾਦ ਦੇ ਵੇਜਲਪੁਲ ਥਾਣੇ ਦੀ ਪੁਲਿਸ ਨੇ ਇੱਕ ਆਦੇਸ਼ ਜਾਰੀ ਕਰ ਕਿਹਾ ਹੈ ਕਿ ਭਾਰਤ ਦੇ ਗ੍ਰਹਿ ਮੰਤਰੀ ਐਤਵਾਰ ਨੂੰ ਇੱਕ ਹਾਲ ਦਾ ਉਦਘਾਟਨ ਕਰਨ ਲਈ ਇਸ ਖੇਤਰ ਦਾ ਦੌਰਾ ਕਰਨਗੇ ਤੇ ਉਹਨਾਂ ਦੀ ਸੁਰੱਖਿਆ ਲਈ 11 ਜੁਲਾਈ 2021 ਨੂੰ ਕ੍ਰਿਪਾ ਕਰੇ ਆਪਣੇ ਘਰਾਂ ਦੇ ਦਰਵਾਜਾ ਤੇ ਖਿੜਕੀਆਂ 10 ਵਜੇ ਤੋਂ ਦੁਪਹਿਰ 1 ਵਜੇ ਤਕ ਬੰਦ ਰੱਖੀਆਂ ਜਾਣ।
ਹਾਲਾਂਕਿ ਅਮਿਤ ਸ਼ਾਹ ਦੀ ਸੁਰੱਖਿਆ ਟੀਮ ਵੱਲੋਂ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਗਿਆ।