ਹੈਦਰਾਬਾਦ: ਦੇਸ਼ ਭਰ 'ਚ ਸ੍ਰੀ ਕ੍ਰਿਸ਼ਨ ਦੇ ਜਨਮ ਦਿਨ ਦੀਆਂ ਤਿਆਰੀਆਂ ਚਲ ਰਹੀਆਂ ਹਨ। ਸਾਰੇ ਲੋਕ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ, ਪਰ ਸ੍ਰੀ ਕ੍ਰਿਸ਼ਨ ਜਨਮਾਸ਼ਟਮੀ ਦਾ ਇੱਕ ਪ੍ਰਮੁੱਖ ਖਿੱਚ ਦਾ ਕੇਂਦਰ ਦਹੀ ਹਾਂਡੀ ਦਾ ਤਿਉਹਾਰ ਹੁੰਦਾ ਹੈ। ਦਹੀ ਹਾਂਡੀ ਦਾ ਤਿਉਹਾਰ ਵਰਤਮਾਨ 'ਚ ਦੇਸ਼ ਦੇ ਕਈ ਰਾਜਾਂ 'ਚ ਮਨਾਇਆ ਜਾਂਦਾ ਹੈ, ਪਰ ਮਹਾਰਾਸ਼ਟਰ ਅਤੇ ਗੋਆ ਦੇ ਕੁਝ ਖੇਤਰਾਂ 'ਚ ਇਸ ਤਿਓਹਾਰ ਨੂੰ ਧੂੰਮਧਾਮ ਨਾਲ ਮਨਾਇਆ ਜਾਂਦਾ ਹੈ।
ਇਸ ਦਿਨ ਮਨਾਇਆ ਜਾਵੇਗਾ ਦਹੀ ਹਾਂਡੀ ਦਾ ਤਿਓਹਾਰ: ਇਸ ਵਾਰ ਅਸ਼ਟਮੀ ਤਰੀਕ ਦੋ ਦਿਨ ਹੋਣ ਕਾਰਨ ਲੋਕਾਂ ਦੇ ਮਨ 'ਚ ਜਨਮਾਸ਼ਟਮੀ ਦੇ ਤਿਓਹਾਰ ਨੂੰ ਲੈ ਕੇ ਭੰਬਲਭੂਸਾ ਹੈ ਕਿ ਜਨਮਾਸ਼ਟਮੀ ਦਾ ਤਿਓਹਾਰ ਕਿਸ ਦਿਨ ਮਨਾਇਆ ਜਾਵੇਗਾ। ਮਹਾਰਾਸ਼ਟਰ ਅਤੇ ਉਸਦੇ ਆਲੇ-ਦੁਆਲੇ ਦੇ ਰਾਜਾਂ 'ਚ ਦਹੀ ਹਾਂਡੀ ਦਾ ਤਿਓਹਾਰ 7 ਸਤੰਬਰ ਨੂੰ ਮਨਾਇਆ ਜਾਵੇਗਾ। ਤੁਸੀਂ ਆਪਣੇ ਵਿਸ਼ਵਾਸ ਅਨੁਸਾਰ ਜਨਮਾਸ਼ਟਮੀ ਦਾ ਤਿਓਹਾਰ ਮਨਾ ਸਕਦੇ ਹੋ। ਦਹੀ ਹਾਂਡੀ ਦੇ ਤਿਓਹਾਰ 'ਚ ਸਭ ਤੋਂ ਉੱਚਾ ਮਨੁੱਖੀ ਪਿਰਾਮਿਡ ਬਣਾਉਣ ਲਈ ਦੌੜ ਹੁੰਦੀ ਹੈ ਅਤੇ ਇਸ ਤਿਓਹਾਰ ਨੂੰ ਜਿੱਤਣ ਵਾਲੀ ਟੀਮ ਨੂੰ ਲੱਖਾਂ-ਕਰੋੜਾਂ ਦਾ ਇਨਾਮ ਦਿੱਤਾ ਜਾਂਦਾ ਹੈ।