ਪੰਜਾਬ

punjab

ETV Bharat / bharat

ਕਾਂਗਰਸ ਨੇ ਪਾਇਲਟ ਦੇ ਵਰਤ ਨੂੰ ਦੱਸਿਆ ਪਾਰਟੀ ਵਿਰੋਧੀ ਗਤੀਵਿਧੀ, ਹੁਣ ਪਾਇਲਟ ਕੋਲ ਕੀ ਹੈ ਅਗਲਾ ਵਿਕਲਪ ?

ਰਾਜਸਥਾਨ ਵਿੱਚ ਇਸ ਸਾਲ ਦੇ ਅਖੀਰ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਸੱਤਾਧਾਰੀ ਕਾਂਗਰਸ ਦੀ ਮੁਸੀਬਤ ਵਧ ਗਈ ਹੈ। ਰਾਜਸਥਾਨ 'ਚ ਸਚਿਨ ਪਾਇਲਟ ਆਪਣੀ ਹੀ ਸਰਕਾਰ ਖਿਲਾਫ ਭੁੱਖ ਹੜਤਾਲ ਕਰ ਰਹੇ ਹਨ। ਦੂਜੇ ਪਾਸੇ ਕਾਂਗਰਸ ਨੇ ਪਾਇਲਟ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਪਾਰਟੀ ਨੇ ਇਹ ਕਹਿ ਦਿੱਤਾ ਹੈ ਕਿ ਅਜਿਹੇ ਕਿਸੇ ਵੀ ਕੰਮ ਨੂੰ ਪਾਰਟੀ ਵਿਰੋਧੀ ਗਤੀਵਿਧੀ ਮੰਨਿਆ ਜਾਵੇਗਾ।

Congress called the pilot's fast as an anti-party activity, now what is the next option for the pilot?
Sachin Pilot's anti-party activity: ਕਾਂਗਰਸ ਨੇ ਪਾਇਲਟ ਦੇ ਵਰਤ ਨੂੰ ਦੱਸਿਆ ਪਾਰਟੀ ਵਿਰੋਧੀ ਗਤੀਵਿਧੀ, ਹੁਣ ਪਾਇਲਟ ਕੋਲ ਕੀ ਹੈ ਅਗਲਾ ਵਿਕਲਪ ?

By

Published : Apr 11, 2023, 12:13 PM IST

Updated : Apr 11, 2023, 10:48 PM IST

ਜੈਪੁਰ: ਰਾਜਸਥਾਨ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ 'ਚ ਸਿਆਸੀ ਕਲੇਸ਼ ਤੇਜ਼ ਹੋ ਗਿਆ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਦੀ ਦੁਸ਼ਮਣੀ ਇੱਕ ਵਾਰ ਫਿਰ ਸਾਹਮਣੇ ਆ ਗਈ ਹੈ। ਪਾਇਲਟ ਜੈਪੁਰ ਦੇ ਸ਼ਹੀਦ ਸਮਾਰਕ 'ਤੇ ਆਪਣੀ ਹੀ ਸਰਕਾਰ ਦੇ ਖਿਲਾਫ ਭੁੱਖ ਹੜਤਾਲ 'ਤੇ ਬੈਠ ਗਏ ਹਨ, ਜਿਥੇ ਉਹਨਾਂ ਦੇ ਨਾਲ ਸਮਰਥਕਾਂ ਦੀ ਭੀੜ ਲੱਗੀ ਹੋਈ ਹੈ। ਕਾਂਗਰਸ ਪਾਇਲਟ ਦੇ ਇਸ ਕਦਮ ਨੂੰ ਪਾਰਟੀ ਵਿਰੋਧੀ ਗਤੀਵਿਧੀ ਦੱਸ ਰਹੀ ਹੈ। ਅਜਿਹੇ 'ਚ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਪਾਇਲਟ ਪਾਰਟੀ ਦੇ ਖਿਲਾਫ ਜਾਣਗੇ ਜਾਂ ਫਿਰ ਆਪਣਾ ਕਦਮ ਪਿੱਛੇ ਹਟਾਉਣਗੇ।

ਕਾਂਗਰਸ ਛੱਡਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ:ਪਾਇਲਟ ਨੇ ਐਲਾਨ ਕੀਤਾ ਸੀ ਕਿ ਜੇਕਰ ਵਸੁੰਧਰਾ ਰਾਜੇ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਕਦਮ ਨਾ ਚੁੱਕੇ ਗਏ ਤਾਂ ਉਹ ਸੂਬਾ ਸਰਕਾਰ ਦੇ ਖਿਲਾਫ ਇੱਕ ਦਿਨਾ ਭੁੱਖ ਹੜਤਾਲ 'ਤੇ ਬੈਠਣਗੇ ਤੇ ਅੱਜ ਉਹ ਬੈਠ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਜੈਪੁਰ, ਦੌਸਾ, ਟੋਂਕ, ਅਜਮੇਰ, ਧੌਲਪੁਰ, ਕਰੌਲੀ, ਸਵਾਈਮਾਧੋਪੁਰ, ਝੁੰਝੁਨੂ ਖੇਤਰਾਂ ਦੇ ਮਜ਼ਦੂਰ ਅਤੇ ਲੋਕ ਉਨ੍ਹਾਂ ਦੇ ਵਰਤ ਵਿੱਚ ਸ਼ਾਮਲ ਹੋਏ ਹਨ। ਹੁਣ ਸਵਾਲ ਇਹ ਵੀ ਹਨ ਕਿ ਪਾਇਲਟ ਕੋਲ ਕੋਈ ਵੀ ਵਿਕਲਪ ਨਹੀਂ ਬਚਿਆ ਤਾਂ ਕੀ ਕਾਂਗਰਸ ਪਾਰਟੀ ਵੀ ਉਸ ਖ਼ਿਲਾਫ਼ ਕੋਈ ਕਾਰਵਾਈ ਕਰ ਸਕਦੀ ਹੈ। ਅਜਿਹੇ 'ਚ ਹੁਣ ਕਾਂਗਰਸ ਹਾਈਕਮਾਨ ਵੱਲੋਂ ਪਾਇਲਟ ਦੇ ਫੈਸਲੇ ਨੂੰ ਗਲਤ ਅਤੇ ਪਾਰਟੀ ਵਿਰੋਧੀ ਕਰਾਰ ਦਿੱਤੇ ਜਾਣ ਤੋਂ ਬਾਅਦ ਕਾਂਗਰਸ ਛੱਡਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਪਾਇਲਟ ਅੱਜ ਹੀ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕਰਨਗੇ ਜਾਂ ਕਾਂਗਰਸ ਪਾਰਟੀ ਦੀ ਕਾਰਵਾਈ ਦਾ ਇੰਤਜ਼ਾਰ ਕਰਨਗੇ?

ਇਹ ਵੀ ਪੜ੍ਹੋ :SACHIN PILOT HUNGER STRIKE: ਸਚਿਨ ਪਾਇਲਟ ਦੇ ਵਰਤ 'ਤੇ AICC ਸਖ਼ਤ, ਰੰਧਾਵਾ ਨੇ ਕਿਹਾ- ਇਹ ਪਾਰਟੀ ਵਿਰੋਧੀ ਗਤੀਵਿਧੀ

ਪਾਇਲਟ ਨੂੰ ਚੋਣਾਂ 'ਚ ਲੋਕਾਂ ਦੀ ਹਮਦਰਦੀ ਮਿਲ ਸਕਦੀ ਹੈ: ਜੇਕਰ ਸਚਿਨ ਪਾਇਲਟ ਖਿਲਾਫ ਕਾਰਵਾਈ ਹੁੰਦੀ ਹੈ ਤਾਂ ਪਾਇਲਟ ਨੂੰ ਕਾਂਗਰਸ ਛੱਡ ਕੇ ਕੋਈ ਹੋਰ ਰਸਤਾ ਅਪਣਾਉਣਾ ਪਵੇਗਾ। ਅਜਿਹੇ 'ਚ ਸਚਿਨ ਪਾਇਲਟ ਕੋਲ ਹੁਣ ਦੋ ਹੀ ਵਿਕਲਪ ਬਚੇ ਹਨ ਕਿ ਜਾਂ ਤਾਂ ਉਹ ਅੱਜ ਸ਼ਾਮ ਜਾਂ ਅਗਲੇ ਦਿਨਾਂ 'ਚ ਆਪਣੇ ਸਮਰਥਕਾਂ ਵਿਚਕਾਰ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕਰਨ ਜਾਂ ਫਿਰ ਕਾਂਗਰਸ ਪਾਰਟੀ ਦੀ ਅਗਲੀ ਕਾਰਵਾਈ 'ਤੇ ਨਜ਼ਰ ਰੱਖਣ। ਕਿਉਂਕਿ ਜੇਕਰ ਸਚਿਨ ਪਾਇਲਟ ਪਾਰਟੀ ਛੱਡਦੇ ਹਨ ਤਾਂ ਕਾਂਗਰਸ ਪਾਰਟੀ ਪਾਇਲਟ 'ਤੇ ਹੀ ਇਲਜ਼ਾਮ ਲਵੇਗੀ, ਪਰ ਜੇਕਰ ਕਾਂਗਰਸ ਪਾਰਟੀ ਖੁਦ ਸਚਿਨ ਪਾਇਲਟ ਦੇ ਖਿਲਾਫ ਕਾਰਵਾਈ ਕਰਦੀ ਹੈ ਤਾਂ ਸਚਿਨ ਪਾਇਲਟ ਨੂੰ ਚੋਣਾਂ 'ਚ ਲੋਕਾਂ ਦੀ ਹਮਦਰਦੀ ਮਿਲ ਸਕਦੀ ਹੈ, ਇਹ ਰਾਜਸਥਾਨ ਦੀ ਰਾਜਨੀਤੀ ਲਈ ਮਹੱਤਵਪੂਰਨ ਬਣ ਗਿਆ ਹੈ। ਜਦੋਂ ਸਾਰਿਆਂ ਦੀਆਂ ਨਜ਼ਰਾਂ ਇਸ ਪਾਸੇ ਹੋਣਗੀਆਂ ਕਿ ਕੀ ਕੋਈ ਹੋਰ ਨੌਜਵਾਨ ਕਾਂਗਰਸ ਪਾਰਟੀ ਛੱਡ ਕੇ ਆਪਣਾ ਰਾਹ ਬਣਾਉਣ ਜਾ ਰਿਹਾ ਹੈ? ਅਜਿਹੇ 'ਚ ਅਗਲੇ ਕੁਝ ਦਿਨ ਸਚਿਨ ਪਾਇਲਟ ਕਾਂਗਰਸ ਅਤੇ ਦੇਸ਼ ਦੀ ਰਾਜਨੀਤੀ ਲਈ ਕਾਫੀ ਅਹਿਮ ਹੋਣ ਵਾਲੇ ਹਨ।

Last Updated : Apr 11, 2023, 10:48 PM IST

ABOUT THE AUTHOR

...view details