ਭੋਪਾਲ: ਜੋਤੀਰਾਦਿੱਤਿਆ ਸਿੰਧੀਆ ਦੇ ਭਾਜਪਾ 'ਚ ਸ਼ਾਮਲ ਹੋਣ ਤੇ ਉਨ੍ਹਾਂ ਦੀ ਭੂਆ ਅਤੇ ਭਾਜਪਾ ਆਗੂ ਯਸ਼ੋਧਰਾ ਰਾਜੇ ਸਿੰਧੀਆ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਯਸ਼ੋਧਰਾ ਰਾਜੇ ਨੇ ਕਿਹਾ ਕਿ ਉਨ੍ਹਾਂ ਦੇ ਭਤੀਜੇ ਦੀ ਘਰ ਵਾਪਸੀ ਹੋਈ ਹੈ। ਉਨ੍ਹਾਂ ਕਿਹਾ ਕਿ ਸਿੰਧੀਆ ਦੇ ਭਾਜਪਾ 'ਚ ਆਉਣ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਕੇਂਦਰ ਦੀ ਸਿਆਸਤ ਵਿੱਚ ਹੋਰ ਮਜ਼ਬੂਤੀ ਮਿਲੇਗੀ।
'ਸਿੰਧੀਆ ਦੇ ਭਾਜਪਾ 'ਚ ਆਉਣ ਨਾਲ ਮੋਦੀ ਨੂੰ ਕੇਂਦਰ 'ਚ ਹੋਰ ਮਜ਼ਬੂਤੀ ਮਿਲੇਗੀ'
ਜੋਤੀਰਾਦਿੱਤਿਆ ਸਿੰਧੀਆ ਦੇ ਭਾਜਪਾ 'ਚ ਸ਼ਾਮਲ ਹੋਣ ਤੇ ਉਨ੍ਹਾਂ ਦੀ ਭੂਆ ਅਤੇ ਭਾਜਪਾ ਆਗੂ ਯਸ਼ੋਧਰਾ ਰਾਜੇ ਸਿੰਧੀਆ ਨੇ ਖੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸਿੰਧੀਆ ਦੇ ਭਾਜਪਾ 'ਚ ਆਉਣ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਕੇਂਦਰ ਦੀ ਸਿਆਸਤ ਵਿੱਚ ਹੋਰ ਮਜ਼ਬੂਤੀ ਮਿਲੇਗੀ।
ਯਸ਼ੋਧਰਾ ਰਾਜੇ ਸਿੰਧੀਆ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਵਿੱਚ ਸਰਕਾਰ ਬਣੇਗੀ ਤੇ ਅਸੀਂ ਸਾਰੇ ਮਿਲ ਕੇ ਕੰਮ ਕਰਾਂਗੇ। ਇਸ ਦੇ ਨਾਲ ਹੀ ਉਨ੍ਹਾਂ ਜੋਤੀਰਾਦਿੱਤਿਆ ਸਿੰਧੀਆ ਨੂੰ ਸ਼ੁਭਕਾਮਨਾ ਦਿੱਤੀ ਤੇ ਕਿਹਾ ਕਿ ਭੂਆ-ਭਤੀਜੇ ਦੇ ਸਬੰਧ ਚੰਗੇ ਬਣੇ ਰਹਿਣ।
ਦੱਸਣਯੋਗ ਹੈ ਕਿ ਬੀਤੇ ਦਿਨੀ ਜੋਤੀਰਾਦਿੱਤਿਆ ਸਿੰਧੀਆ ਵੱਲੋਂ ਕਾਂਗਰਸ ਤੋਂ ਅਸਤੀਫ਼ਾ ਦੇਣ 'ਤੇ ਨੇ ਯਸ਼ੋਧਰਾ ਰਾਜੇ ਨੇ ਕਿਹਾ ਸੀ, "ਰਾਜਮਾਤਾ ਦੇ ਖੂਨ ਨੇ ਕੌਮੀ ਹਿੱਤ ਵਿੱਚ ਫ਼ੈਸਲਾ ਲਿਆ। ਇਕੱਠੇ ਚੱਲਾਂਗੇ, ਹੁਣ ਹਰ ਫਾਸਲਾ ਮਿਟ ਗਿਆ ਹੈ।"