ਪੰਜਾਬ

punjab

ETV Bharat / bharat

ਕਾਂਵੜ ਲੈ ਕੇ ਜਾ ਰਹੀ ਮਹਿਲਾ ਨੇ ਰਾਹ 'ਚ ਦਿੱਤਾ ਬੱਚੇ ਨੂੰ ਜਨਮ, ਨਾਂਅ ਰੱਖਿਆ 'ਸ਼ਿਵ' ਕਾਂਤ

ਹਰਿਦੁਆਰ ਤੋਂ ਗੰਗਾ ਜਲ ਲੈਣ ਆਈ ਇੱਕ ਮਹਿਲਾ ਕਾਂਵੜ ਯਾਤਰੀ ਦੇ ਆਪਣੀ ਯਾਤਰਾ ਦੌਰਾਨ ਰਾਹ 'ਚ ਹੀ ਤੇਜ਼ ਲੇਬਰ ਪੇਨ ਹੋਣ ਲੱਗਾ। ਇਸ ਦੌਰਾਨ ਉੱਥੇ ਮੌਜੂਦ ਪੁਲਿਸ ਮਦਦ ਲਈ ਅੱਗੇ ਆਈ ਅਤੇ ਪੁਲਿਸ ਦੀ ਗੱਡੀ 'ਚ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ।

ਨਵਜੰਮੇ ਬੱਚੇ ਦੀ ਤਸਵੀਰ।

By

Published : Jul 30, 2019, 9:27 PM IST

ਹਰਿਦੁਆਰ: ਉੱਤਰ ਪ੍ਰਦੇਸ਼ ਦੇ ਬਦਾਯੂੰ ਤੋਂ ਹਰਿਦੁਆਰ ਗੰਗਾ ਜਲ ਲੈਣ ਆਈ ਮਹਿਲਾ ਨੇ ਪੁਲਿਸ ਦੀ ਗੱਡੀ 'ਚ ਬੱਚੇ ਨੂੰ ਜਨਮ ਦੇ ਦਿੱਤਾ ਜਿਸ ਤੋਂ ਬਾਅਦ ਹਰਿਦੁਆਰ ਪੁਲਿਸ ਨੇ ਮਹਿਲਾ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਅਤੇ ਜੱਚਾ ਬੱਚਾ ਦੋਵੇਂ ਤੰਦਰੁਸਤ ਦੱਸੇ ਜਾ ਰਹੇ ਹਨ।

ਹਸਪਤਾਲ 'ਚ ਨਵਜੰਮੇ ਬੱਚੇ ਨਾਲ ਮੌਜੂਦ ਰਘੁਵੀਰ ਅਤੇ ਗੁੜੀਆ।
ਮਹਿਲਾ ਨੇ ਦੱਸਿਆ ਕਿ ਉਹ ਬੱਚੇ ਦੀ ਮਨੋਕਾਮਨਾ ਲੈ ਕੇ ਹਰਿਦੁਆਰ ਤੋਂ ਕਾਂਵੜ ਲੈ ਕੇ ਜਾ ਰਹੀ ਸੀ ਪਰ ਜਦੋਂ ਉਹ ਨਮਾਮੀ ਗੰਗੇ ਘਾਟ 'ਤੇ ਸਨ ਤਾਂ ਗੁੜੀਆ ਨਾਂਅ ਦੀ ਮਹਿਲਾ ਨੂੰ ਅਚਾਨਕ ਲੇਬਰ ਪੇਨ ਸ਼ੁਰੂ ਹੋ ਗਿਆ ਅਤੇ ਉਹ ਚੀਕਣ ਲੱਗੀ। ਜਿਸ ਤੋਂ ਬਾਅਦ ਉੱਥੇ ਮੌਜੂਦ ਐੱਸਆਈ ਕਰਮਵੀਰ ਨੇ ਉਸਨੂੰ ਤੁਰੰਤ ਹੀ ਪੁਲਿਸ ਦੀ ਗੱਡੀ 'ਚ ਪਾਇਆ ਅਤੇ ਹਸਪਤਾਲ ਲਿਜਾਉਣ ਲਈ ਉੱਥੋਂ ਰਵਾਨਾ ਹੋਏ, ਪਰ ਕਾਂਵੜ ਮੇਲੇ ਦੀ ਭੀੜ ਕਾਰਨ ਉਹ ਕਾਫ਼ੀ ਦੇਰ ਨਾਲ ਹਸਪਤਾਲ ਪੁੱਜੇ, ਜਿਸ ਤੋਂ ਪਹਿਲਾਂ ਮਹਿਲਾ ਨੇ ਪੁਲਿਸ ਦੀ ਗੱਡੀ 'ਚ ਹੀ ਬੱਚੇ ਨੂੰ ਜਨਮ ਦੇ ਦਿੱਤਾ।ਜਿਹੜੀ ਮੁਰਾਦ ਲੈ ਕੇ ਰਘੁਵੀਰ ਅਤੇ ਗੁੜੀਆ ਉੱਥੋਂ ਕਾਂਵੜ ਲੈ ਕੇ ਜਾ ਰਹੇ ਸਨ, ਉਹ ਮੁਰਾਦ ਕਾਂਵੜ ਚੁੱਕਣ ਤੋਂ ਪਹਿਲਾਂ ਹੀ ਪੂਰੀ ਹੋ ਗਈ। ਰਘੁਵੀਰ ਅਤੇ ਗੁੜੀਆ ਬੱਚੇ ਨੂੰ ਭਗਵਾਨ ਸ਼ਿਵ ਦੀ ਆਸ਼ੀਰਵਾਦ ਮੰਨ ਰਹੇ ਹਨ। ਜਿਸ ਤੋਂ ਬਾਅਦ ਉਨ੍ਹਾਂ ਬੱਚੇ ਦਾ ਨਾਂਅ ਸ਼ਿਵਕਾਂਤ ਰੱਖਿਆ ਹੈ। ਦੋਵਾਂ ਨੇ ਉੱਤਰਾਖੰਡ ਪੁਲਿਸ ਦਾ ਧੰਨਵਾਦ ਵੀ ਕੀਤਾ ਹੈ।

ABOUT THE AUTHOR

...view details