ਭੋਪਾਲ: ਮੱਧ ਪ੍ਰਦੇਸ਼ ਦਾ ਝਾਬੂਆ ਉਹ ਇਲਾਕਾ ਹੈ, ਜਿੱਥੇ ਲੋਕਾਂ ਨੂੰ ਪਾਣੀ ਦੇ ਲਈ ਆਪਣੀ ਜਾਨ ਵੀ ਖ਼ਤਰੇ ਵਿੱਚ ਪਾਉਣੀ ਪੈਂਦੀ ਹੈ। ਮਾਲਵਾਂਚਲ ਵਿੱਚ ਪੈਂਦੇ ਇਸ ਆਦਿਵਾਸੀ ਜ਼ਿਲ੍ਹੇ ਦੇ ਲੋਕ ਇੱਕ ਬਾਲਟੀ ਪਾਣੀ ਦੇ ਲਈ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਸਨ, ਪਰ ਝਾਬੂਆ ਜ਼ਿਲ੍ਹੇ ਵਿੱਚ ਪਾਣੀ ਦੇ ਸੰਕਟ ਦੀ ਇਸ ਮੁਸ਼ਕਿਲ ਨੂੰ ਹੱਲ ਕਰਨ ਦਾ ਕੰਮ ਪਦਮ ਸ੍ਰੀ ਮਹੇਸ਼ ਸ਼ਰਮਾ ਨੇ ਕੀਤਾ, ਜਿਨ੍ਹਾਂ ਨੂੰ ਝਾਬੂਆ ਜ਼ਿਲ੍ਹੇ ਵਿੱਚ ਗਾਂਧੀ ਦੇ ਨਾਂਅ ਨਾਲ ਵੀ ਬੁਲਾਇਆ ਜਾਂਦਾ ਹੈ।
ਹਲਮਾ ਤਕਨੀਕ ਰਾਹੀਂ ਬਦਲੀ ਤਸਵੀਰ
ਮਹੇਸ਼ ਸ਼ਰਮਾ ਨੇ ਸ਼ਿਵਗੰਗਾ ਸੰਸਥਾ ਦੇ ਮਾਧਿਅਮ ਰਾਹੀਂ ਝਾਬੂਆ ਅਤੇ ਅਲੀਰਾਜਪੁਰ ਜ਼ਿਲ੍ਹੇ ਦੀ ਤਸਵੀਰ ਬਦਲ ਦਿੱਤੀ। ਉਨ੍ਹਾਂ ਨੇ ਆਦਿਵਾਸੀਆਂ ਦੀ ਪੁਰਾਣੀ ਪਰੰਪਰਾ ਹਲਮਾ ਦੇ ਰਾਹੀਂ ਪਾਣੀ ਬਚਾਅ ਅਭਿਆਨ ਚਲਾਇਆ। ਹਲਮਾ ਭੀਲੀ ਭੋਲੀ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਵਿਸ਼ਾਲ ਕੀਰਤ ਦਾਨ। ਉਨ੍ਹਾਂ ਨੇ ਆਦਿਵਾਸੀਆਂ ਦੀ ਮਦਦ ਨਾਲ ਝਾਬੂਆਂ ਜ਼ਿਲ੍ਹੇ ਦੀ ਸਭ ਤੋਂ ਵੱਡੀ ਪਹਾੜੀ ਹਾਥੀਪਾਵਾ ਉੱਤੇ ਕੰਟੂਰ ਟ੍ਰੈਂਚਿੰਗ ਦਾ ਕੰਮ ਸ਼ੁਰੂ ਕਰਵਾਇਆ। ਇਸ ਕੰਮ ਵਿੱਚ ਪੁਰਸ਼ਾਂ ਦੇ ਨਾਲ ਔਰਤਾਂ ਨੇ ਵੀ ਮੋਢਾ ਲਾਇਆ। ਦੇਖਦੇ ਹੀ ਦੇਖਦੇ ਛੋਟੇ-ਵੱਡੇ 73 ਤਾਲਾਬਾਂ ਦਾ ਨਿਰਮਾਣ ਕੀਤਾ ਗਿਆ। ਪਾਣੀ ਦੇ ਬਚਾਅ ਨਾਲ ਜ਼ਮੀਨੀ ਪਾਣੀ ਦਾ ਪੱਧਰ ਵੀ ਵਧਿਆ ਹੈ।
ਜ਼ਮੀਨੀ ਪਾਣੀ ਦਾ ਪੱਧਰ ਵਾਧਾ ਕਰਨ ਲਈ ਅਪਣਾਈ ਗਈ ਭੂ-ਜਲ ਤਕਨੀਕ
ਮਹੇਸ਼ ਸ਼ਰਮਾ ਦਾ ਕਹਿਣਾ ਹੈ ਕਿ ਭੂ-ਜਲ ਇੱਕ ਰਿਚਾਰਜ ਇੱਕ ਜਲ ਵਿਗਿਆਨਕ ਤਕਨੀਕੀ ਪ੍ਰਕਿਰਿਆ ਹੈ, ਜਿਸ ਵਿੱਚ ਮੀਂਹ ਦੇ ਪਾਣੀ ਨੂੰ ਜ਼ਮੀਨ ਦੇ ਉੱਪਰੋਂ ਗਹਿਰਾਈ ਤੱਕ ਭੇਜਿਆ ਜਾਂਦਾ ਹੈ। ਰਿਚਾਰਜ ਦਾ ਕੰਮ ਕੁਦਰਤੀ ਹੈ, ਪਰ ਜ਼ਿੰਦਗੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਬਨਾਵਟੀ ਰੂਪ ਨਾਲ ਕੀਤਾ ਜਾ ਰਿਹਾ ਹੈ। ਭਾਵ ਕਿ ਮੀਂਹ ਦੇ ਪਾਣੀ ਨੂੰ ਜ਼ਮੀਨ ਦੇ ਹੇਠਾਂ ਪਹੁੰਚਾ ਕੇ ਜ਼ਮੀਨੀ ਪਾਣੀ ਦਾ ਰਿਚਾਰਚ ਕਰਦੇ ਹਨ, ਤਾਂਕਿ ਜ਼ਮੀਨੀ ਪਾਣੀ ਦਾ ਪੱਧਰ ਵੱਧ ਸਕੇ।
ਕਿਵੇਂ ਹੁੰਦਾ ਹੈ ਪਾਣੀ ਦਾ ਬਚਾਅ
ਮਹੇਸ਼ ਨੇ 73 ਤਾਲਾਬਾਂ ਦੇ ਰਾਹੀਂ ਪਾਣੀ ਬਚਾਅ ਨੂੰ ਹਕੀਕਤ ਵਿੱਚ ਬਦਲਣ ਦੇ ਲਈ ਕਾਫ਼ੀ ਮਿਹਨਤ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਪਿੰਡਾਂ ਦੇ ਨਾਲ ਮਿਲ ਕੇ ਹਾਥੀਪਾਵਾ ਦੀਆਂ ਪਹਾੜੀਆਂ ਤੋਂ ਹੇਠਾਂ ਤੱਕ ਵੱਡੇ-ਵੱਡੇ ਨਾਲੇ ਬਣਵਾਏ ਅਤੇ ਪਹਾੜੀ ਦੇ ਹੇਠਾਂ ਤਾਲਾਬਾਂ ਦਾ ਨਿਰਮਾਣ ਕਰਵਾਇਆ।