ਪੰਜਾਬ

punjab

ETV Bharat / bharat

ਪੋਲੈਂਡ ਓਪਨ: ਵਿਨੇਸ਼ ਫੋਗਾਟ ਨੇ ਸੋਨ ਤਮਗਾ ਜਿੱਤ ਕੇ ਰਚਿਆ ਇਤਿਹਾਸ

ਵਿਨੇਸ਼ ਫੋਗਾਟ ਨੇ ਪੋਲੈਂਡ ਓਪਨ ਦੇ ਫਾਈਨਲ ਵਿੱਚ ਰੋਕਸਾਨਾ ਨੂੰ 3-2 ਨਾਲ ਹਰਾ ਕੇ ਸੋਨ ਤਮਗਾ ਹਾਸਲ ਕੀਤਾ। ਵਿਨੇਸ਼ ਫੋਗਾਟ ਨੇ ਫਾਈਨਲ ਵਿੱਚ ਸਥਾਨਕ ਪਹਿਲਵਾਨ ਰੋਕਸਾਨਾ ਨੂੰ ਹਰਾਇਆ।

ਵਿਨੇਸ਼ ਫੋਗਾਟ

By

Published : Aug 5, 2019, 9:39 AM IST

ਨਵੀ ਦਿੱਲੀ: ਵਿਨੇਸ਼ ਫੋਗਾਟ ਨੇ ਪੋਲੈਂਡ ਓਪਨ 'ਚ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਵਿਨੇਸ਼ ਫੋਗਾਟ ਨੇ ਪੋਲੈਂਡ ਓਪਨ ਦੇ ਫਾਈਨਲ ਵਿੱਚ ਰੋਕਸਾਨਾ ਨੂੰ 3-2 ਨਾਲ ਹਰਾ ਕੇ ਸੋਨ ਤਮਗਾ 'ਤੇ ਕਬਜ਼ਾ ਕੀਤਾ।

ਵਿਨੇਸ਼ ਨੇ ਇਸ ਭਾਰ ਵਰਗ ਵਿੱਚ ਤੀਜਾ ਸੋਨ ਤਗਮਾ ਜਿੱਤਿਆ ਹੈ। 24 ਸਾਲਾ ਵਿਨੇਸ਼ ਨੇ ਫਾਈਨਲ ਵਿੱਚ ਸਥਾਨਕ ਪਹਿਲਵਾਨ ਰੋਕਸਾਨਾ ਨੂੰ 3-2 ਨਾਲ ਹਰਾਇਆ।

ਵਿਨੇਸ਼ ਨੇ ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ਵਿੱਚ ਰੀਓ ਓਲੰਪਿਕ 'ਚ ਤਗਮਾ ਜੇਤੂ ਸਵੀਡਨ ਦੀ ਸੋਫੀਆ ਮੈਟਸਨ ਨੂੰ ਹਰਾਇਆ ਸੀ।

ਇਹ ਵੀ ਪੜ੍ਹੌ:ਲਾਉਡਰਹਿੱਲ ਟੀ20 : ਭਾਰਤ ਨੇ ਵਿੰਡਿਜ਼ ਨੂੰ 4 ਵਿਕਟਾਂ ਨਾਲ ਦਰੜਿਆ

ਚੋਟੀ ਦੇ ਭਾਰਤੀ ਪਹਿਲਵਾਨ ਨੇ ਪਿਛਲੇ ਮਹੀਨੇ ਸਪੇਨ ਦੇ ਗ੍ਰਾਂ ਪ੍ਰੀ ਅਤੇ ਤੁਰਕੀ ਦੇ ਇਸਤਾਂਬੁਲ ਵਿੱਚ ਯਾਸਰ ਡਬਲਡੇ ਇੰਟਰਨੈਸ਼ਨਲ ਟੂਰਨਾਮੈਂਟ ਵਿੱਚ ਸੋਨੇ ਦੇ ਤਗਮੇ ਜਿੱਤੇ ਸਨ।

ABOUT THE AUTHOR

...view details