ਰਾਇਪੁਰ: ਤਕਨੀਕ ਨੇ ਲੋਕਾਂ ਦੀ ਜ਼ਿੰਦਗੀ ਨੂੰ ਇਸ ਤਰ੍ਹਾਂ ਸੌਖਾ ਬਣਾ ਦਿੱਤਾ ਹੈ ਕਿ ਹੁਣ ਅਖ਼ਬਾਰ ਅਤੇ ਕਿਤਾਬਾਂ ਵੀ ਤੁਸੀਂ ਆਪਣੀ ਖੇਤਰੀ ਭਾਸ਼ਾ 'ਚ ਸੁਣ ਸਕਦੇ ਹੋ। ਮਾਇਕ੍ਰੋਸਾਫ਼ਟ ਰਿਸਰਚ ਅਤੇ ਸੀਜੀ ਨੈੱਟ ਨਾਲ ਮਿਲਕੇ ਟ੍ਰਿਪਲ ਆਈਟੀ ਨਵਾਂ ਰਾਇਪੁਰ ਨੇ ਇੱਕ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ, ਜੋ ਤੁਹਾਨੂੰ ਤੁਹਾਡੀ ਭਾਸ਼ਾ ਵਿੱਚ ਅਖਬਾਰ ਸੁਣਾਏਗੀ।
ਸੀਜੀਨੈੱਟ ਦੇ ਸ਼ੁਭਰਾਂਸ਼ੂ ਚੌਧਰੀ ਦੱਸਦੇ ਹਨ, ਛੱਤੀਸਗੜ੍ਹ ਦੀ ਗੋਂਡੀ ਅਤੇ ਹੋਰ ਆਦੀਵਾਸੀ ਭਾਸ਼ਾ, ਜਿਸ ਵਿੱਚ ਜ਼ਿਆਦਾਤਰ ਲੋਕ ਪੜ੍ਹ ਨਹੀਂ ਸਕਦੇ ਹਨ, ਉਨ੍ਹਾਂ ਨੂੰ ਇਹ ਆਦਿਵਾਸੀ ਰੇਡੀਓ ਐਪ ਉਨ੍ਹਾਂ ਦੀ ਭਾਸ਼ਾ ਵਿੱਚ ਖ਼ਬਰ ਅਤੇ ਕਿਤਾਬਾਂ ਨੂੰ ਪੜ੍ਹਕੇ ਸੁਣਾਏਗਾ। ਇਸ ਐਪ ਵਿੱਚ ਟੈਕਸਟ ਟੂ ਸਪੀਚ ਤਕਨੀਕ ਦੀ ਵਰਤੋਂ ਕੀਤੀ ਗਈ ਹੈ, ਜਿਸ ਵਿੱਚ ਲਿਖੇ ਹੋਏ ਸਮਾਚਾਰ ਨੂੰ ਹੁਣ ਮਸ਼ੀਨ ਦੀ ਮਦਦ ਨਾਲ ਸੁਣਿਆ ਜਾ ਸਕੇਗਾ।
ਵੀਡੀਓ ਵੇਖਣ ਲਈ ਕਲਿੱਕ ਕਰੋ
ਟ੍ਰਾਂਸਲੇਸ਼ਨ ਮਸ਼ੀਨ ਬਣਾਉਣ ਉੱਤੇ ਵੀ ਕੰਮ
ਇਸ ਐਪ ਨੂੰ ਲਾਂਚ ਕਰਨ ਲਈ ਮਾਇਕ੍ਰੋਸਾਫ਼ਟ ਰਿਸਰਚ ਦੀ ਟੀਮ 30 ਜੁਲਾਈ ਨੂੰ ਟ੍ਰਿਪਲ ਆਈਟੀ ਨਵਾਂ ਰਾਇਪੁਰ ਪਹੁੰਚੀ ਸੀ। ਆਦੀਵਾਸੀ ਰੇਡੀਓ ਐਪ ਲਈ ਇੱਕ ਟੀਮ ਗੋਂਡੀ ਤੋਂ ਹਿੰਦੀ ਅਤੇ ਹੋਰ ਭਾਸ਼ਾਵਾਂ ਵਿੱਚ ਮਸ਼ੀਨ ਦੀ ਮਦਦ ਨਾਲ ਟ੍ਰਾਂਸਲੇਸ਼ਨ ਮਸ਼ੀਨ ਬਣਾਉਣ ਉੱਤੇ ਵੀ ਵਿਚਾਰ ਕਰ ਰਹੀ ਹੈ।
400 ਕਹਾਣੀਆਂ ਦਾ ਕੀਤਾ ਗਿਆ ਅਨੁਵਾਦ
ਐਪ ਵਿੱਚ 400 ਬੱਚਿਆਂ ਦੀਆਂ ਕਹਾਣੀਆਂ ਨੂੰ ਗੋਂਡੀ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਹੈ। ਹਿੰਦੀ ਤੋਂ ਗੋਂਡੀ ਵਿੱਚ ਅਨੁਵਾਦ ਕੀਤੇ ਗਏ 10 ਹਜ਼ਾਰ ਵਾਕਾਂ ਨੂੰ ਹੁਣ ਟਰਾਂਸਲੇਸ਼ਨ ਲਈ ਕੰਪਿਊਟਰ ਵਿੱਚ ਫੀਡ ਕੀਤਾ ਜਾਵੇਗਾ। ਜੇਕਰ ਇਹ ਪ੍ਰਯੋਗ ਸਫ਼ਲ ਹੁੰਦਾ ਹੈ ਤਾਂ ਬਾਅਦ ਵਿੱਚ ਅਜਿਹੀ ਮਸ਼ੀਨ ਬਣਾਈ ਜਾਵੇਗੀ ਜਿਸਦੇ ਨਾਲ ਹਿੰਦੀ ਅਤੇ ਹੋਰ ਭਾਸ਼ਾਵਾਂ ਤੋਂ ਗੋਂਡੀ ਵਿੱਚ ਅਤੇ ਗੋਂਡੀ ਤੋਂ ਹਿੰਦੀ ਸਮੇਤ ਹੋਰ ਭਾਸ਼ਾਵਾਂ ਵਿੱਚ ਇਸਦਾ ਅਨੁਵਾਦ ਕੀਤਾ ਜਾ ਸਕੇਗਾ।
ਆਦੀਵਾਸੀਆਂ ਨੂੰ ਬਾਹਰੀ ਦੁਨੀਆਂ ਨਾਲ ਜੁੜਣ ਵਿੱਚ ਮਿਲੇਗੀ ਮਦਦ
ਆਦੀਵਾਸੀਆਂ ਖੇਤਰਾਂ ਵਿੱਚ ਜ਼ਿਆਦਾਤਰ ਲੋਕ ਘੱਟ ਪੜ੍ਹੇ-ਲਿਖੇ ਹੀ ਹੁੰਦੇ ਹਨ ਅਤੇ ਉਹ ਆਪਣੀ ਸਥਾਨਕ ਭਾਸ਼ਾ ਵਿੱਚ ਹੀ ਆਪਸ ਵਿੱਚ ਗੱਲਬਾਤ ਕਰਦੇ ਹਨ। ਜਿਸ ਕਾਰਨ ਦੇਸ਼-ਦੁਨੀਆਂ ਦੀ ਸੂਚਨਾ ਅਤੇ ਜਾਣਕਾਰੀ ਉਨ੍ਹਾਂ ਨੂੰ ਨਹੀਂ ਮਿਲ ਪਾਉਂਦੀ ਹੈ। ਹੁਣ ਇਸ ਐਪ ਦੀ ਮਦਦ ਨਾਲ ਆਦੀਵਾਸੀ ਇਲਾਕੇ ਦੇ ਲੋਕਾਂ ਨੂੰ ਗੋਂਡੀ ਵਿੱਚ ਸੌਖੇ ਤਰੀਕੇ ਨਾਲ ਸੂਚਨਾ ਮਿਲ ਸਕੇਗੀ।
ਅਨੁਰਾਗ ਸ਼ੁਕਲਾ ਨੇ ਬਣਾਇਆ ਐਪ
ਟ੍ਰਿਪਲ ਆਈਟੀ ਵਿੱਚ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਅਨੁਰਾਗ ਸ਼ੁੱਕਲਾ ਨੇ ਇਸ ਐਪ ਨੂੰ ਬਣਾਇਆ ਹੈ। ਇਸਨੂੰ ਬਣਾਉਣ ਵਿੱਚ ਮਾਇਕ੍ਰੋਸਾਫ਼ਟ ਰਿਸਰਚ ਫੈਲੋ ਸਬੇਸਟਿਅਨ ਨੇ ਅਨੁਰਾਗ ਦੀ ਮਦਦ ਕੀਤੀ ਹੈ। ਐਪ ਲਈ ਸੀਜੀ ਨੈੱਟ ਸ੍ਵਰ ਫਾਊਂਡੇਸ਼ਨ ਨੇ ਹਿੰਦੀ ਤੋਂ ਗੋਂਡੀ ਵਿੱਚ ਟਰਾਂਸਲੇਸ਼ਨ ਦਾ ਕੰਮ ਕੀਤਾ ਹੈ ਅਤੇ ਗੋਂਡੀ ਵਿੱਚ ਆਰਟਿਕਲ ਦਿੱਤਾ ਹੈ। ਅਨੁਰਾਗ ਨੇ ਦੱਸਿਆ ਕਿਂ ਗੋਂਡੀ ਸਮਾਜ ਦੇ ਲੋਕ ਬਾਹਰੀ ਦੁਨੀਆਂ ਤੋਂ ਨਹੀਂ ਜੁੜੇ ਹਨ। ਇਸ ਦੇ ਨਾਲ ਹੀ ਉਨ੍ਹਾਂ ਤੱਕ ਕਿਸੇ ਵੀ ਪ੍ਰਕਾਰ ਦੀ ਸੂਚਨਾ ਨਹੀਂ ਪਹੁੰਚ ਪਾਉਂਦੀ ਹੈ। ਜਿਸਦੇ ਲਈ ਪਲਾਨ ਕਰਕੇ ਇਹ ਐਪਲੀਕੇਸ਼ਨ ਬਣਾਈ ਗਈ ਹੈ।